Sunday, October 11, 2026

ਈ.ਟੀ.ਟੀ ਬੇਰੁਜ਼ਗਾਰ ਟੈਟ ਟੈਸਟ ਦੇ ਚੁੱਕੇ ਅਧਿਆਪਕਾਂ ਦੀ ਮੀਟਿੰਗ ਹੋਈ

ppn1710201614

ਫਾਜ਼ਿਲਕਾ, 17 ਅਕਤੂਬਰ (ਵਿਨੀਤ ਅਰੋੜਾ)- ਈਟੀਟੀ ਬੇਰੁਜ਼ਗਾਰ ਟੈਟ ਟੈਸਟ ਦੇ ਚੁੱਕੇ ਅਧਿਆਪਕਾਂ ਦੀ ਇੱਕ ਮੀਟਿੰਗ ਸੰਜੀਵ ਕੁਮਾਰ ਅਤੇ ਪ੍ਰਦੀਪ ਕੁਮਾਰ ਦੀ ਪ੍ਰਧਾਨਗੀ ਵਿਚ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਟੈਸਟ ਦੇ ਚੁੱਕੇ ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਨਤੀਜਾ ਜਲਦੀ ਐਲਾਣ ਕੀਤਾ ਜਾਵੇ ਤਾਕਿ ਇਹ ਅਧਿਆਪਕ 2005 ਪੋਸਟਾਂ ਵਿਚ ਆ ਸਕਣ। ਉਕਤ ਅਧਿਆਪਕਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 25 ਸਤੰਬਰ 2016 ਨੂੰ ਲਏ ਗਏ ਟੈਸਟ ਦਾ ਨਤੀਜਾ ਇੱਕ ਦੋ ਦਿਨਾਂ ਵਿਚ ਐਲਾਣ ਨਾ ਕੀਤਾ ਗਿਆ ਤਾਂ ਇਹ ਅਧਿਆਪਕ ਆਪਣੇ ਹੱਕਾਂ ਲਈ ਸੜ੍ਹਕਾਂ ਤੇ ਉਤਰਣਗੇ ਅਤੇ ਅਕਾਲੀ ਭਾਜਪਾ ਸਰਕਾਰ ਦਾ ਵਿਰੋਧ ਕਰਨਗੇ।
ਇਸ ਮੌਕੇ ਅਧਿਆਪਕ ਪਰਮਜੀਤ ਸਿੰਘ ਫਾਜ਼ਿਲਕਾ, ਜਗਦੀਸ਼ ਸਿੰਘ ਬਹਿਕਖਾਸ, ਰਾਧਾ ਕ੍ਰਿਸ਼ਨ ਲਾਧੂਕਾ, ਵਰਿੰਦਰ ਫਾਜ਼ਿਲਕਾ, ਗੁਰਪ੍ਰੀਤ ਸਿੰਘ, ਰਕੇਸ਼ ਕੁਮਾਰ, ਕ੍ਰਿਸ਼ਨ ਕੁਮਾਰ, ਹਰੀਸ਼ ਚੰਦਰ, ਅੰਕਿਤ ਕੁਮਾਰ, ਗੋਰਵ ਕੁਮਾਰ, ਅਭਿਸ਼ੇਕ ਕੁਮਾਰ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਅਤੇ ਹੋਰ ਅਧਿਆਪਕ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply