
ਫਾਜ਼ਿਲਕਾ, 17 ਅਕਤੂਬਰ (ਵਿਨੀਤ ਅਰੋੜਾ)- ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਸਰਦ ਪੂਰਨੀਮਾ ਦੇ ਮੌਕੇ ਤੇ ਕਰਵਾਏ ਗਏ 2 ਦਿਨਾਂ ਪ੍ਰੋਗਰਾਮ ਵਿਚ ਸ਼੍ਰੀ ਬਾਲਾ ਜੀ ਦੀ ਚੌਕੀ ਕਰਵਾਈ ਗਈ ਜੋਕਿ ਰਾਤ 9 ਵਜੇ ਸ਼ੁਰੂ ਹੋਕੇ ਰਾਤ 12.15 ਵਜੇ ਤੱਕ ਜਾਰੀ ਰਹੀ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਸ ਵਿਚ ਮੁੱਖ ਯਜ਼ਮਾਨ ਮਹਾਵੀਰ ਪ੍ਰਸਾਦ ਮੋਦੀ, ਵਿਜੈ ਛਾਬੜਾ, ਸੰਦੀਪ ਕੁੱਕੜ ਨੈ ਪਰਿਵਾਰਾਂ ਸਮੇਤ ਮਿਲਕੇ ਸ਼੍ਰੀ ਬਾਲਾ ਜੀ ਦਾ ਪੂਜਨ ਅਤੇ ਵੰਦਨਾ ਕਰਵਾਈ। ਇਸ ਮਗਰੋਂ ਹਰਿਆਣਾ ਦੇ ਪ੍ਰਸਿੱਧ ਭਜਨ ਗਾਇਕ ਦਰਪਨ ਐਂਡ ਪਾਰਟੀ ਨਾਲ ਪਧਾਰੇ ਕਲਾਕਾਰਾਂ ਵੱਲੋਂ ਸ਼੍ਰੀ ਬਾਲਾ ਜੀ ਦਾ ਗੁਣਗਾਨ ਕੀਤਾ ਗਿਆ।
ਇਸ ਤੋਂ ਪਹਿਲਾਂ ਫਾਜ਼ਿਲਕਾ ਦੇ ਭਜਨ ਗਾਇਕ ਮਾਸਟਰ ਕ੍ਰਿਸ਼ਨ ਸ਼ਾਂਤ, ਸੁਰਿੰਦਰ ਸਲੂਜਾ, ਮੇਹਰ ਚੰਦ, ਵਿਸ਼ਾਲ ਵਰਮਾ ਨੇ ਮਿਲਕੇ ਗਣਪਤੀ ਵੰਦਨਾ, ਹਨੂੰਮਾਨ ਚਲੀਸਾ ਪਾਠ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਆਰਤੀ ਮਗਰੋਂ ਕੇਸਰ ਦੁੱਧ, ਗਰਮ ਗੁਲਾਬ ਜਾਮੁਨ, ਸਵਾਮਣੀ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਹਵਨ ਯੱਗ ਕੀਤਾ ਗਿਆ ਅਤੇ 9 ਤੋਂ 10.30 ਵਜੇ ਤੱਕ ਸ਼੍ਰੀ ਸੁੰਦਰਕਾਂਡ ਮਹਿਲਾ ਮੰਡਲ ਵੱਲੋਂ ਸ਼੍ਰੀ ਸੁੰਦਰਕਾਂਡ ਦੇ ਸਮੂਹਿਕ ਪਾਠ ਪੜ੍ਹੇ ਗਏ ਅਤੇ ਬਾਅਦ ਵਿਚ ਖੁਲ੍ਹਾ ਭੰਡਾਰਾ ਕੀਤਾ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਸਮੂਹ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਵਿਚ ਵਿਜੈ ਛਾਬੜਾ, ਨੰਦ ਲਾਲ ਸਿੰਗਲਾ, ਅਸ਼ਵਨੀ ਬਾਂਸਲ, ਖਰੈਤ ਲਾਲ ਛਾਬੜਾ, ਅਨਮੋਲ ਬੱਬਰ, ਖਰੈਤ ਲਾਲ ਬੱਬਰ, ਮਹਿੰਦਰ ਤ੍ਰਿਪਾਠੀ, ਕਾਲੀ ਠਕਰਾਲ, ਦਵਿੰਦਰ ਸਚਦੇਵਾ, ਸੁਭਾਸ਼ ਖੁੰਗਰ, ਸੁਭਾਸ਼ ਭਠੇਜਾ ਪ੍ਰੈਸ ਸਕੱਤਰ ਸੁਧੀਰ ਸਿਡਾਨਾ, ਸੰਜੈ ਸਿੰਗਲਾ, ਸੰਦੀਪ ਕੁੱਕੜ, ਅਸ਼ੋਕ ਧਵਨ, ਵਿਪੁਲ ਦੱਤਾ, ਜੈ ਲਾਲ, ਪਾਰਸ ਡੋਡਾ, ਸਤਨਾਮ ਰਾਏ, ਸੁਭਾਸ਼ ਬਾਂਸਲ, ਨਰੇਸ਼ ਅਰੋੜਾ, ਨਰੇਸ਼ ਬਾਂਸਲ, ਮਹਿੰਦਰ ਨਾਥ ਬਾਵਾ, ਰਾਣੀ ਧਵਨ, ਬਿਮਲਾ ਮੱਕੜ, ਵੀਨਾ ਧਵਨ, ਦਰਸ਼ਨਾ ਰਾਣੀ, ਕਾਮਨੀ ਭੰਡਾਰੀ, ਸੁਮਨ ਜੁਨੇਜਾ, ਤੇਜਸਵੀ ਜੁਨੇਜਾ ਅਤੇ ਮੰਦਰ ਕਮੇਟੀ ਦੇ ਮੈਂਬਰ ਅਤੇ ਸ਼ਰਧਾਲੂ ਸ਼ਾਮਲ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media