Sunday, April 12, 2026

ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਕੁੱਕ ਬੀਬੀਆਂ ਵਲੋਂ ਜ਼ੋਰਦਾਰ ਪ੍ਰਦਰਸ਼ਨ

ppn1810201603ਬਠਿੰਡਾ, 18 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅੱਤ ਦੀ ਮਹਿੰਗਾਈ ਵਿੱਚ ਮਹਿਜ 1200 ਰੁਪਏ ਮਹੀਨੇ ‘ਤੇ ਪੂਰਾ ਸਮਾਂ ਕੰਮ ਕਰਕੇ ਪ੍ਰੀਵਾਰ ਦਾ ਗੁਜ਼ਾਰਾ ਚਲਾਉਣ ਵਾਲੀਆਂ ਗਰੀਬ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜਦੋਂ ਸੈਂਕੜੇ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਮਿੰਨੀ ਸੈਕਟਰੀਏਟ ਵੱਲ ਨੂੰ ਪ੍ਰਦਰਸ਼ਨ ਕਰਨ ਲਈ ਚਾਲੇ ਪਾਏ ਤਾਂ ਮੌਕੇ ‘ਤੇ ਮੌਜ਼ੂਦ ਪੁਲਿਸ ਅਧਿਕਾਰੀਆਂ ਨੇ ਬਾਲ ਪਾਰਕ ਦੇ ਸਾਰੇ ਗੇਟ ਬੰਦ ਕਰ ਦਿੱਤੇ ਅਤੇ ਕੁੱਕ ਬੀਬੀਆਂ ਨੂੰ ਅੰਦਰ ਹੀ ਡੱਕ ਦਿੱਤਾ। ਕੁੱਝ ਬੀਬੀਆਂ ਗੇਟ ਟੱਪਕੇ ਸ਼ੜਕ ‘ਤੇ ਪ੍ਰਦਰਸ਼ਨ ਕਰਨ ਵਿੱਚ ਕਾਬਯਾਬ ਹੀ ਹੋਈਆਂ। ਬੀਬੀਆਂ ਦੀ ਮੰਗ ਸੀ ਕਿ ਉਨ੍ਹਾਂ ਦੀ ਸਰਕਾਰ ਨਾਲ ਗੱਲਬਾਤ ਕਰਵਾਈ ਲਈ ਪੈਨਲ ਮੀਟਿੰਗ ਕਰਵਾਈ ਜਾਵੇ। ਉਹ ਤਾਂ ਹੀ ਪਿਛਲੇ ਹਟਣਗੀਆਂ। ਇਸ ਮੌਕੇ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਪਹੁੰਚਕੇ ਗੁੱਸੇ ਵਿੱਚ ਆਈਆਂ ਬੀਬੀਆਂ ਨਾਲ ਗੱਲਬਾਤ ਕੀਤੀ, ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਦੋ ਦਿਨਾਂ ਬਾਅਦ ਮੀਟਿੰਗ ਕਰਵਾਉਣ ਦਾ ਭਰੋਸਾ ਦੇਣ ਤੋਂ ਬਾਾਅਦ ਹੀ ਮਾਮਲਾ ਸਾਂਤ ਕੀਤਾ।
ਇਸ ਸਮੇਂ ਇਕੱਠੀਆਂ ਹੋਈਆਂ ਕੁੱਕ ਬੀਬੀਆਂ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਕੌਰ ਅੱਚਲ, ਜਲ ਕੌਰ ਬਠਿੰਡਾ, ਸਿੰਦਰ ਕੌਰ ਸਿਬੀਆ, ਜੰਗੀਰ ਕੌਰ ਫਾਜਿਲਕਾ, ਰੇਖਾ ਰਾਣੀ ਮੁਕਤਸਰ, ਪਰਮਜੀਤ ਕੌਰ ਗਿੱਦੜਬਾਹਾ, ਸੋਨੀਆ ਰਾਣੀ ਮਲੋਟ, ਜਸਪਾਲ ਕੌਰ ਗਿੱਦੜਬਾਹਾ, ਕੁਲਵੰਤ ਕੌਰ ਕਲਿਆਣ ਸੁੱਖਾ, ਸੋਭਾ ਰਾਣੀ, ਕੁਲਵੰਤ ਕੌਰ ਬੱਲੂਆਣਾ, ਇੰਦਰਜੀਤ ਕੌਰ ਲੰਬੀ ਨੇ ਕਿਹਾ ਕਿ ਕਿਹਾ ਮਿਡ ਡੇ ਮੀਲ ਕੁੱਕ ਨੂੰ ਪੰਜਾਬ ਵਿੱਚ 1200 ਰੁਪਏ ਮਹੀਨੇ ਦੇ , ਦਿੱਲੀ ਵਿੱਚ 2600 ਰੁਪਏ, ਚੰਡੀਗੜ੍ਹ ਵਿੱਚ 1972 ਰੁਪਏ, ਤਾਮਿਡਨਾਡੂ ਵਿੱਚ 6500 ਰੁਪਏ,  ਕੇਰਲਾ ਵਿੱਚ 9500 ਰੁਪਏ, ਮੱਧ ਪ੍ਰਦੇਸ਼ ਵਿੱਚ 4500 ਰੁਪਏ, ਕਰਨਾਟਕਾ ਵਿੱਚ 3500 ਰੁਪਏ, ਰਾਜਸਥਾਨ ਵਿੱਚ 2200 ਰੁਪਏ ਅਤੇ ਬਿਹਾਰ ਵਿੱਚ 1800 ਰੁਪਏ ਦਿੱਤੇ ਜਾਂਦੇ ਹਨ। ਪੰਜਾਬ ਸਰਕਾਰ ਕੁੱਕ ਬੀਬੀਆਂ ਨਾਲ ਪੂਰੀ ਤਰ੍ਹਾਂ ਧੱਕਾ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮਿਡ ਡੇ ਮੀਲ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਅਧੀਨ ਲਿਆਕੇ ਤਨਖਾਹ ਵਿੱਚ ਵਾਧਾ ਕੀਤਾ ਜਾਵੇ।ਵੱਡੇ ਸ਼ਹਿਰਾਂ ਵਿੱਚ ਠੇਕੇਦਾਰਾਂ ਹਵਾਲੇ ਕੀਤਾ ਮਿਡ ਡੇ ਮੀਲ ਵਾਪਸ ਲਿਆ ਜਾਵੇ। ਬੱਚਿਆਂ ਲਈ ਤਾਜ਼ਾ ਅਤੇ ਪੌਸ਼ਟਿਕ ਖਾਣਾ ਸਕੂਲਾਂ ਵਿੱਚ ਬਣਾਉਣ ਦਾ ਪ੍ਰਬੰਧ ਕੀਤਾ ਜਾਵੇ।ਮਿਡ ਡੇ ਮੀਲ ਕੁੱਕ ਦੀ ਸਾਲ ਵਿੱਚ 2 ਮਹੀਨੇ ਛੁੱਟੀਆਂ ਦੀ ਤਨਖਾਹ ਕੱਟਣੀ ਬੰਦ ਕੀਤੀ ਜਾਵੇ। ਅੱਗ ਅਤੇ ਗੈਸ ਦੇ ਨਾਲ ਜੋਖ਼ਮ ਭਰਿਆ ਕੰਮ ਕਰਨ ਦੇ ਕਾਰਨ ਹਰ ਇੱਕ ਮਿਡ ਡੇ ਮੀਲ ਕੁੱਕ ਦਾ ਘੱਟੋ ਘੱਟ ਦੋ ਲੱਖ ਰੁਪਏ ਦਾ ਬੀਮਾ ਕਰਵਾਇਆ ਜਾਵੇ। ਬਿਨ੍ਹਾਂ ਕਿਸੇ ਕਾਰਨ ਤੋਂ ਮਿਡ ਡੇ ਮੀਲ ਕੁੱਕ ਨੂੰ ਸਕੂਲਾਂ ਵਿੱਚੋਂ ਕੱਢਣਾ ਬੰਦ ਕੀਤਾ ਜਾਵੇ। ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ 19 ਤਰੀਕ ਦੀ ਮੁੱਖ ਮੰਤਰੀ ਦੀ ਕੈਬਨਿਟ ਦੀ ਮੀਟਿੰਗ ਵਿੱਚ ਜੇਕਰ ਕੁੱਕ ਬੀਬੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਨਾ ਕੀਤਾ, ਤਾਂ ਮੁਹਾਲੀ ਵਿੱਚ ਪੰਜਾਬ ਭਰ ਦੀਆਂ ਬੀਬੀਆਂ ਹਜਾਰਾਂ ਦੀ ਗਿਣਤੀ ਵਿੱਚ ਇਕੱਠੀਆ ਹੋ ਕੇ ਵੱਡਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੀਆਂ। ਇਸ ਮੌਕੇ ਸੰਦੀਪ ਸਿੰਘ ਰਾਮਪੁਰਾ ਫੂਲ, ਪ੍ਰੀਤਮ ਸਿੰਘ ਫਾਜਿਲਕਾ, ਸਮਸ਼ੇਰ ਸਿੰਘ ਗਿੱਦੜਬਾਹਾ, ਜਗਜੀਤ ਸਿੰਘ ਨੌਹਰਾ, ਕਰਮਜੀਤ ਕੌਰ, ਬਲਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply