Thursday, August 13, 2026

ਸਰਕਾਰੀ ਸਕੂਲ ਕੋੜਿਆਂ ਵਾਲੀ ‘ਚ ਵਿਦਿਆਰਥਣਾਂ ਨੂੰ ਸਾਇਕਲ ਵੰਡੇ

ppn1810201608ਫਾਜ਼ਿਲਕਾ, 18 ਅਕਤੂਬਰ (ਵਿਨੀਤ ਅਰੋੜਾ)- ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੋੜਿਆਂ ਵਾਲੀ ਵਿਚ ਗਿਆਰਵੀਂ ਜਮਾਤ ਦੀਆਂ 8 ਵਿਦਿਆਰਥਣਾਂ ਨੂੰ ਸਾਇਕਲ ਵੰਡੇ ਗਏ।ਇਸ ਮੌਕੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਮੇਸ਼ ਵਰਮਾ, ਪਿੰਡ ਕੋੜਿਆਂ ਵਾਲੀ ਦੀ ਸਰਪੰਚ ਬਿਮਲਾ ਦੇਵੀ, ਬੀਜੇਪੀ ਦੇ ਜ਼ਿਲ੍ਹਾ ਸਕੱਤਰ ਅਸ਼ਵਨੀ ਫੁਟੇਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਸਮਾਗਮ ਦੀ ਪ੍ਰਧਾਨਗੀ ਸਕੂਲ ਪ੍ਰਿੰਸੀਪਲ ਅਸ਼ਵਨੀ ਅਹੂਜਾ ਨੇ ਕੀਤੀ। ਮੁੱਖ ਮਹਿਮਾਨ ਰਮੇਸ਼ ਵਰਮਾ ਨੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ।ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਗੋਤਮ ਲਾਲ, ਕਮੇਟੀ ਮੈਂਬਰ ਅੰਗਰੇਜ਼ ਸਿੰਘ, ਦੇਵ ਰਾਜ, ਨੰਬਰਦਾਰ ਅਮੀ ਚੰਦ, ਅਧਿਆਪਕ ਪ੍ਰੇਮ ਫੁੱਟੇਲਾ, ਪ੍ਰੇਮ ਸੇਤੀਆ, ਸਾਇਕਲਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੇ ਮਾਪੇ, ਸਰਪੰਚ ਹਰਨੇਕ ਸਿੰਘ, ਲੈਕਚਰਾਰ ਸ਼ੀਨਮ ਗੋਕਲਾਨੀ, ਪਰਵਿੰਦਰ ਕੌਰ, ਆਗਿਆਕਾਰ ਸਿੰਘ, ਜਗਦੀਪ ਸਿੰਘ, ਮਨੀਸ਼ਾ ਗੁਪਤਾ, ਸੁਨੀਲ ਕੁਮਾਰ, ਰਾਮ ਅਚਲ, ਕਵਿਤਾ, ਰੋਹਿਤ ਸੇਤੀਆ, ਸੀਤੂ ਧੂੜੀਆ ਅਤੇ ਰਾਜ ਸਿੰਘ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply