ਫਾਜ਼ਿਲਕਾ, 18 ਅਕਤੂਬਰ (ਵਿਨੀਤ ਅਰੋੜਾ)- ਮਗਨਰੇਗਾ ਕਮਰਚਾਰੀ ਯੂਨੀਅਨ ਜ਼ਿਲਾ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਪਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਮ੍ਰਤਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸਨੀ ਕੁਮਾਰ ਨੇ ਦੱਸਿਆ ਕਿ ਮਗਨਰੇਗਾ ਕਰਮਚਾਰੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਕੋਲ ਬੜੇ ਹੀ ਸ਼ਾਂਤਮਈ ਢੰਗ ਨਾਲ ਆਪਣੀ ਰੈਗੁਲਰ ਕਰਨ ਦੀ ਇੱਕੋ-ਇੱਕ ਮੰਗ ਲਈ ਸੰਘਰਸ਼ ਕਰ ਰਹੇ ਸਨ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮਗਨਰੇਗਾ ਕਰਮਚਾਰੀਆਂ ਨੂੰ ਸੈਂਟਰ ਦੇ ਕਰਮਚਾਰੀ ਦਸਕੇ ਆਪਣਾ ਪੱਲਾ ਝਾੜਣਾ ਚਾਹੁੰਦੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜਦੋਂ ਕੇਂਦਰ ਵਿਚ ਪਿਛਲੀ ਸੱਤਾ ਵਿਚ ਕਾਂਗਰਸ ਸਰਕਾਰ ਹੁੰਦੀ ਸੀ ਤਾਂ ਪੰਜਾਬ ਸਰਕਾਰ ਦਾ ਬਿਆਨ ਇਹ ਸੀ ਕਿ ਸੈਂਟਰ ਵਿਚ ਕਾਂਗਰਸ ਸਰਕਾਰ ਬੈਠੀ ਹੈ ਜੋ ਪੰਜਾਬ ਸਰਕਾਰ ਨਾਲ ਮਤਰੇਈ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਪਰ ਅੱਜ ਸੱਤਾ ਬੀਜੇਪੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਮਗਨਰੇਗਾ ਕਰਮਚਾਰੀ ਸੈਂਟਰ ਸਰਕਾਰ ਦੇ ਕਰਮਚਾਰੀ ਹਨ। ਜਦੋਂ ਕਿ ਪੰਜਾਬ ਸਰਕਾਰ ਭਲੀਂ ਭਾਂਤੀ ਜਾਣੂ ਹੈ ਕਿ ਹੁਣ ਤੱਕ ਪਿੰਡਾਂ ਵਿਚ ਜਿਨ੍ਹਾਂ ਵੀ ਵਿਕਾਸ ਹੋਇਆ ਹੈ। ਉਸ ਵਿਕਾਸ ਵਿਚ ਪੂਰੇ ਪੰਜਾਬ ਵਿਚ ਮਗਨਰੇਗਾ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨਿਆਂ ਤੋਂ ਕਈ ਵਾਰ ਬਿਆਨ ਦਿੱਤੇ ਜਾ ਚੁੱਕੇ ਹਨ ਕਿ ਠੇਕੇ ਤੇ ਲੱਗੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ। ਜੋ ਹਰ ਵਾਰ ਕੈਬਨਿਟ ਦੀਆਂ ਮੀਟਿੰਗਾਂ ਵਿਚ ਨਵੀਆਂ ਕਮੇਟੀਆਂ ਦਾ ਗਠਨ ਕਰਦੇ ਹਨ ਅਤੇ ਕਦੇ ਕਮੇਟੀ ਮੈਂਬਰਾਂ ਵਿਚ ਤਬਦੀਲੀਆਂ ਕਰਦੀਆਂ ਹਨ। ਪੰਜਾਬ ਸਰਕਾਰ ਨੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਜੋ ਸ਼ਰਤਾਂ ਰੱਖੀਆਂ ਹਨ ਮਗਨਰੇਗਾ ਕਰਮਚਾਰੀ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਮਗਨਰੇਗ ਕਰਮਚਾਰੀ ਵੀ ਦੂਸਰੇ ਕਰਮਚਾਰੀਆਂ ਦੀ ਤਰ੍ਹਾਂ ਆਈਏਐਸ ਅਫ਼ਸਰ ਦੀ ਪੈਨਲ ਇੰਟਰਵਿਊ ਅਤੇ ਆਪਣੀ ਯੋਗਤਾ ਪੂਰੀ ਕਰਕੇ ਬਕਾਇਦਾ ਟੈਸਟ ਪਾਸ ਕਰਕੇ ਮਗਨਰੇਗਾ ਸਕੀਮ ਤਹਿਤ ਵੱਖ ਵੱਖ ਕੈਟਾਗਰੀਆਂ ਦੀਆਂ ਪੋਸਟਾਂ ਤੇ ਪੂਰੇ ਪੰਜਾਬ ਵਿਚ ਬੀਤੇ 8 ਵਰ੍ਹਿਆਂ ਤੋਂ ਇੱਕ ਰੈਗੂਲਰ ਕਰਮਚਾਰੀ ਦੀ ਤਰ੍ਰਾਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਅੱਜ ਜਦੋਂ ਮਗਨਰੇਗਾ ਕਰਮਚਾਹਰੀਆਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਉੱਥੇ ਪੰਜਾਬ ਸਰਕਾਰ ਮਗਨਰੇਗਾ ਕਰਮਚਾਰੀਆਂ ਦੇ ਨਾਲ ਧੱਕੇਸ਼ਾਹੀ ਤੇ ਉਤਰ ਆਈ ਹੈ।ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਮਗਨਰੇਗਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਗੱਲ ਕਰ ਰਹੀ ਹੈ ਅਤੇ ਬੀਤੇ ਦਿਨ ਪੰਚਾਇਤੀ ਵਿਭਾਗ ਵੱਲੌਂ ਇਨ੍ਹਾਂ ਕਰਮਚਾਰੀਆਂ ਨੂੰ ਅਣਵੇਖਿਆ ਕਰਕੇ ਨੌਕਰੀ ਤੋਂ ਫਾਰਗ ਕਰਨ ਦੇ ਫਰਮਾਨ ਜਾਰੀ ਕਰ ਦਿੱਤੇ ਗਏ। ਜਿਸ ਕਾਰਨ ਮਗਨਰੇਗਾ ਕਰਮਚਾਰੀ ਯੂਨੀਅਨ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਗਨਰੇਗਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 20 ਅਕਤੂਬਰ ਵੀਰਵਾਰ ਨੂੰ ਪੇਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਮੋਹਾਲੀ ਦਫਤਰ ਨੂੰ ਘੇਰਿਆ ਜਾਵੇਗਾ ਅਤੇ 23 ਅਕਤੂਬਰ ਨੂੰ ਠੇਕਾ ਮੁਲਾਜਮ ਸੰਘਰਸ਼ ਮੋਰਚੇ ਦੇ ਸੱਦੇ ਤੇ ਬਾਦਲ ਦੇ ਹਲਕੇ ਲੰਬੀ ਵਿਚ ਬਾਦਲ ਦੀ ਕੋਠੀ ਦਾ ਘੇਰਾਓ ਕੀਤਾ ਜਾਵੇਗਾ।
ਇਸ ਮੌਕੇ ਬਲਾਕ ਪ੍ਰਧਾਨ ਰਾਜਪਾਲ ਫਾਜਿਲਕਾ, ਸੁਨੀਲ ਕੁਮਾਰ ਅਰਨੀਵਾਲਾ, ਸੰਜੀਵ ਕੁਮਾਰ ਅਬੋਹਰ, ਬਲਦੇਵ ਸਿੰਘ ਜਲਾਲਾਬਾਦ, ਹੈਡ ਆਫਿਸ ਤੋ ਅਤੂਲ ਮੋਗਾ, ਵਿਪਨ ਕੁਮਾਰ ,ਵਿਕਾਸ ਬਜਾਜ,ਖੇਮ ਚੰਦ ਖੁਇਆ ਸਰਵਰ ਅਤੇ ਪ੍ਰਿਅੰਕਾ ਅਰਨੀਵਾਲਾ, ਗੋਰਵ ਸਚਦੇਵਾ,ਸੁਰਿੰਦਰ ਜਲਾਲਾਬਾਦ,ਅਸ਼ੋਕ ਕੁਮਾਰ, ਮੋਹਿਤ ਖੁਇਆ, ਮੋਹਿਤ ਅਰਨੀਵਾਲਾ, ਸੰਦੀਪ ਸਿਘ ਅਰਨੀਵਾਲਾ, ਅਸ਼ੀਸ਼ ਲੂਨਾ ਜਲਾਲਾਬਾਦ,ਪਵਨ ਕੁਮਾਰ,ਰਾਜਸ਼, ਵੀਨਸ ਅਬੋਹਰ,ਅੰਜੂ ਖੁਇਆ ਸਰਵਰ, ਸੰਜੀਵ ਕੁਮਾਰ, ਰਾਜਪਾਲ, ਸੁਰਿੰਦਰ ਜਲਾਲਾਬਾਦ,ਸੁਨੀਲ ਫਾਜਿਲਕਾ, ਮਨਦੀਪ, ਰਣਜੀਤ ਅਤੇ ਕੁਲਵਿੰਦਰ ਅਬੋਹਰ ਹਾਜ਼ਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media