Saturday, April 25, 2026

ਪੰਜਾਬ ਵਿਚ ਪਹਿਲੇ ਸਥਾਨ ‘ਤੇ ਆਉਣ ਵਾਲੇ ਰਾਬਿਨ ਬਜਾਜ ਸਮੇਤ 16 ਵਿਦਿਆਰਥੀ ਸਨਮਾਨਿਤ

ppn1810201611ਫਾਜ਼ਿਲਕਾ, 18 ਅਕਤੂਬਰ (ਵਿਨੀਤ ਅਰੋੜਾ)- ਭਾਰਤ ਵਿਕਾਸ ਪ੍ਰੀਸ਼ਦ ਫਾਜ਼ਿਲਕਾ ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਪ੍ਰੋਗਰਾਮ ਦੇਸ਼ ਭਗਤੀ ਅਤੇ ਪ੍ਰੇਰਣਾ ਤੇ ਆਧਾਰਤ ਗੀਤਾਂ ਦੇ ਮੁਕਾਬਲੇ ਰਾਸ਼ਟਰੀ ਸਮੂਹਗਾਨ ਮੁਕਾਬਲੇ ਅਤੇ ਸ਼ਹਿਰ ਵਿਚ ਵੱਖ ਵੱਖ ਜਮਾਤਾਂ ਵਿਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ-ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਲਈ ਮਿਹਨਤੀ ਵਿਦਿਆਰਥੀ ਸਨਮਾਨ ਸਮਾਗਮ ਦਾ ਅਯੋਜਨ ਕੀਤਾ ਗਿਆ।  ਜਾਣਕਾਰੀ ਦਿੰਦੇ ਹੋਏ ਪ੍ਰੀਸ਼ਦ ਪ੍ਰਧਾਨ ਵਿਕਾਸ ਡਾਗਾ ਅਤੇ ਪ੍ਰੋਜੈਕਟ ਇੰਚਾਰਜ਼ ਰਮੇਸ਼ ਚੁਚਰਾ ਨੇ ਦੱਸਿਆ ਕਿ ਰਾਸ਼ਟਰੀ ਮੰਤਰੀ ਸ਼੍ਰੀਨਿਵਾਸ ਬਿਹਾਨੀ ਦੀ ਅਗਵਾਈ ਵਿਚ ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਸਕੂਲ ਦੀ ਪ੍ਰਿੰਸੀਪਲ ਰੀਤੂ ਭੁਸਰੀ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਕੂਲ ਦੇ ਵੇਹੜੇ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੋਗਰਾਮ ਕਰਵਾਇਆ ਗਿਆ।  ਜਿਸ ਵਿਚ ਸ਼ਹਿਰ ਦੇ ਅਗਾਂਹਵਧੂ ਕਿਸਾਨ ਸੁਸ਼ੀਲ ਪੈੜੀਵਾਲ ਮੁੱਖ ਮਹਿਮਾਨ ਦੇ ਰੂਪ ਵਿਚ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰੋਸ਼ਨ ਲਾਲ ਭੁਸਰੀ, ਸਮਾਜ ਸੇਵੀ ਪੰਕਜ਼ ਗੁਪਤਾ ਅਤੇ ਸਕੂਲ ਪ੍ਰਿੰਸੀਪਲ ਰੀਤੂ ਭੁਸਰੀ ਵਿਸ਼ੇਸ਼ ਮਹਿਮਾਨਾਂ ਦੇ ਰੂਪ ਵਿਚ ਸਾਮਲ ਹੋਏ। ਜਦਕਿ ਪ੍ਰੋਰਗਾਮ ਦੀ ਪ੍ਰਧਾਨਗੀ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੱਖਣ ਦੇ ਜਨਰਲ ਸਕੱਤਰ ਸੁਨੀਲ ਕੁਮਾਰ ਜੈਨ ਨੇ ਕੀਤੀ।  ਪ੍ਰੋਗਰਾਮ ਦੇ ਸਹਾਇਕ ਇੰਚਾਰਜ਼ ਸੁਰਿੰਦਰ ਮੂਲੜੀ ਅਤੇ ਅਜੈ ਗੁਪਤਾ ਨੇ ਦੱਸਿਆ ਕਿ ਸਮੂਹਗਾਨ ਮੁਕਾਬਲੇ ਵਿਚ ਕੁਲ 6 ਟੀਮਾਂ ਨੇ ਹਿੱਸਾ ਲਿਆ। ਜਿਸ ਵਿਚ ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਵਿਚ ਗੀਤ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਟੀਮ ਨੇ ਪਹਿਲਾ, ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਦੀ ਟੀਮ ਨੇ ਦੂਜਾ ਅਤੇ ਸਰਵਹਿਤਕਾਰੀ ਵਿਦਿਆ ਮੰਦਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਹਿਰ ਦੇ ਮਿਹਨਤੀ ਵਿਦਿਆਰਥੀਆਂ ਵਿਚ ਜਮਾ ਦੋ ਨਾਨ ਮੈਡੀਕਲ ਵਿਚ ਪੂਰੇ ਪੰਜਾਬ ਵਿਚ ਪਹਿਲੇ ਸਥਾਨ ਤੇ ਆਉਦ ਵਾਲੇ ਰਾਬਿਨ ਬਜਾਜ, ਅੰਸ਼ੁਲ ਕਟਾਰੀਆ, ਸਿਕਤਿਜ਼ ਠੱਕਰ, ਖੁਸ਼ੀ, ਅਨਮੋਲ ਮੱਕੜ, ਸ਼ੀਨਮ ਰਹੇਜਾ, ਆਰਜੂ, ਅਲੀਸ਼ਾ ਬੱਬਰ, ਵਿਸਾਖਾ ਪੁਨੀਆ, ਸੁਖਦੇਵ ਸਿੰਘ ਵੰਸ਼ਦੀਪ ਗਰੋਵਰ, ਰੋਹਿਤ ਕੁਮਾਰ, ਰਾਜਦੀਪ ਕੌਰ, ਰਾਬੀਆ ਸੇਠੀ, ਦੀਕਸ਼ਤ ਅਤੇ ਗੀਤੂ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਰਮੇਸ਼ ਚੁਚਰਾ, ਅਜੈ ਗੁਪਤਾ ਅਤੇ ਦੀਨੇਸ਼ ਵਸ਼ਿਸ਼ਠ ਨੇ ਕੀਤਾ। ਜੱਜ ਮੰਡਲ ਵਿਚ ਮੋਗਾ ਦੇ ਨਰੇਸ਼ ਮਹਿੰਦੀਰਤਾ ਅਤੇ ਹਰਵਿੰਦਰ ਸਿੰਘ ਸ਼ਾਮਲ ਸਨ। ਇਸ ਮੌਕੇ ਮਲੋਟ ਤੋਂ ਆੲੈ ਡਾ. ਰਮੇਸ਼ ਪੁਰੀ (ਖੇਤਰੀ ਮੰਤਰੀ ਭਾਰਤ ਵਿਕਾਸ ਪ੍ਰੀਸ਼ਦ), ਸਾਬਕਾ ਪ੍ਰਧਾਨ ਸਤਪਾਲ ਕ੍ਰਿਸ਼ਨ ਮੋਹਲਾ, ਪੁਰਸ਼ੋਤਮ ਸੇਠੀ, ਸੂਬਾਈ ਪ੍ਰੀਸ਼ਦ ਮੈਂਬਰ ਟੇਕ ਚੰਦ ਧੂੜੀਆ, ਰਜਿੰਦਰ ਵਿਖੋਨਾ, ਅਸ਼ੋਕ ਸੁਧਾ, ਚੇਅਰਮੈਨ ਰਮੇਸ਼ ਭੁਸਰੀ, ਸ਼ਾਮ ਪੈੜੀਵਾਲ, ਸੋਰਭ ਪੈੜੀਵਾਲ, ਪਵਨ ਗੋਇਲ, ਅਮਿਤ ਦਹੂਜਾ, ਨਵਦੀਪ ਛਾਬੜਾ, ਨਵਨੀਤ ਸੇਠੀ, ਡਾ. ਵਿਜੈ ਪ੍ਰਵੀਨ, ਕ੍ਰਿਸ਼ਨ ਸ਼ਾਂਤ, ਸੰਜੀਵ ਗਿਲਹੋਤਰਾ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply