ਫਾਜ਼ਿਲਕਾ, 18 ਅਕਤੂਬਰ (ਵਿਨੀਤ ਅਰੋੜਾ) – ਇਲਾਕੇ ਦੇ ਪ੍ਰਮੁੱਖ ਚਿੱਤਰਕਾਰ ਅਨਿਲ ਗਹਿਲੋਤ ਨੇ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਰਕੇਸ਼ ਧੂੜੀਆ ਨੂੰ ਆਪਣੇ ਵੱਲੋਂ ਬਣਾਇਆ ਗਿਆ ਉਨ੍ਹਾਂ ਦਾ ਹਥ ਨਾਲ ਬਣਾਇਆ ਚਿੱਤਰ ਭੇਂਟ ਕੀਤਾ ਹੈ। ਚਿੱਤਰ ਭੇਂਟ ਕਰਨ ਤੋਂ ਪਹਿਲਾਂ ਗਹਿਲੋਤ ਨੇ ਧੂੜੀਆਂ ਨੂੰ ਆਪਣੇ ਨਿਵਾਸ ਸਥਾਨ ਤੇ ਬੁਲਾਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਆਇਲ ਪੇਂਟ ਨਾਲ ਬਣਾਇਆ ਚਿੱਤਰ ਭੇਂਟ ਕੀਤਾ। ਇਸ ਮੌਕੇ ਗਹਿਲੋਤ ਆਰਟ ਗੈਲਰੀ ਦੇ ਸੰਚਾਲਕ ਪ੍ਰੋਫੈਸਰ ਅਨਿਲ ਗਹਿਲੋਤ ਨੇ ਦੱਸਿਆ ਕਿ ਸ਼੍ਰੀ ਧੂੜੀਆ ਅਤੇ ਉਨ੍ਹਾਂ ਦੇ ਪਿਤਾ ਸਵ. ਸੋਹਨ ਲਾਲ ਗਹਿਲੋਤ ਨਗਰ ਕੌਂਸਲ ਵਿਚ ਇੱਕਠੇ ਕੰਮ ਕਰਦੇ ਸਨ। ਤਦ ਧੂੜੀਆ ਅਤੇ ਉਨ੍ਹਾਂ ਦੇ ਪਿਤਾ ਦੀ ਚੁੰਗੀ ਟੈਕਸ ਤੇ ਡਿਊਟੀ ਸੀ ਅਤੇ ਦੋਵ੍ਹੇਂ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਡਿਊਟੀ ਨਿਭਾਉਂਦੇ ਸਨ ਪਰ ਉਸਤੋਂ ਬਾਅਦ ਨਗਰ ਕੌਂਸਲ ਵਿਚ ਦੂਸਰੀ ਪਾਰਟੀ ਦਾ ਸ਼ਾਸਨ ਆ ਗਿਆ ਅਤੇ ਉਸ ਪਾਰਟੀ ਨੇ ਸਥਾਈ ਰੂਪ ਨਾਲ ਨਿਯੁਕਤ ਧੂੜੀਆ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਸਲ। ਤਦ ਦ੍ਰਿਸ਼ਟ ਨਿਸ਼ਚੇ ਵਾਲੇ ਧੂੜੀਆ ਨੇ ਇਸੇ ਕੋਂਸਲ ਵਿਚ ਪ੍ਰਧਾਨ ਬਣਕੇ ਆਉਣ ਦੀ ਕਸਮ ਖਾਦੀ ਸੀ ਅਤੇ ਉਨ੍ਹੇ ਉਸਨੂੰ ਨਾ ਸਿਰਫ਼ ਸੱਚ ਕਰ ਵਿਖਾਇਆ ਹੈ ਸਗੋਂ ਪੂਰੇ ਉਤਸਾਹ ਨਾਲ ਸ਼ਹਿਰ ਦੀ ਸੇਵਾ ਵਿਚ ਲੱਗੇ ਹੋਏ ਹਨ। ਉਨ੍ਹਾਂ ਦੇ ਦ੍ਰਿੜ ਨਿਸ਼ਚੈ ਨੂੰ ਹੀ ਸਮਰਪਤ ਉਨ੍ਹਾਂ ਨੇ ਧੂੜੀਆ ਦਾ ਹੱਥ ਨਾਲ ਬਣਿਆ ਚਿੱਤਰ ਬਣਾਇਆ ਹੈ। ਇਹ ਚਿੱਤਰ ਧੂੜੀਆ ਦੇ ਭਰਾ ਸੀਨੇਟਰ ਅਤੇ ਪ੍ਰਿੰਸੀਪਲ ਸੰਦੀਪ ਧੂੜੀਆ, ਪਰਵਾਜ਼ ਆਰਟਸ ਦੇ ਪ੍ਰਧਾਨ ਅਮ੍ਰਤ ਸਚਦੇਵਾ ਅਤੇ ਵਾਰਡ ਦੇ ਪ੍ਰਮੁੱਖ ਲੋਕਾਂ ਦੀ ਹਾਜ਼ਰੀ ਵਿਚ ਗਹਿਲੋਤ ਨੇ ਧੂੜੀਆ ਨੂੰ ਭੇਂਟ ਕੀਤਾ। ਸ਼੍ਰੀ ਧੂੜੀਆ ਨੇ ਗਹਿਲੋਤ ਵੱਲੋਂ ਬਣਾਏ ਚਿੱਤਰ ਦੇ ਖੁਲ੍ਹੇ ਦਿਨ ਨਾਲ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਪਿਤਾ ਸਵ. ਸੋਹਨ ਲਾਲ ਗਹਿਲੋਤ ਵੱਲੋਂ ਪ੍ਰੀਸ਼ਦ ਨੂੰ ਦਿੱਤੀਆਂ ਸੇਵਾਵਾਂ ਨੂੰ ਯਾਦ ਕੀਤਾ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media