ਫਾਜ਼ਿਲਕਾ, 18 ਅਕਤੂਬਰ (ਵਿਨੀਤ ਅਰੋੜਾ): ਨਾਬਾਰਡ ਬੈਂਕ ਦੇ ਸਹਿਯੋਗ ਨਾਲ ਗ੍ਰਾਮੀਨ ਬੈਂਕ ਵੱਲੋਂ ਚਲਾਏ ਜਾ ਰਹੇ ਵਿੱਤੀ ਸਾਖ਼ਰਤਾ ਅਭਿਆਨ ਦੇ ਤਹਿਤ ਦੁਤਾਰਾਂਵਾਲੀ ਦੇ ਪਿੰਡ ਭਾਗਸਰ ਵਿਚ ਲੀਡ ਬੈਂਕ ਪੰਜਾਬ ਨੈਸ਼ਨਲ ਬੈਕ ਦੇ ਐਲਡੀਐਮ ਪਰਮਜੀਤ ਕੋਚਰ ਦੀ ਪ੍ਰਧਾਨਗੀ ਵਿਚ ਕੈਂਪ ਲਗਾਇਆ ਗਿਆ। ਜਿਸ ਵਿਚ ਵਿੱਤੀ ਸਲਾਹਕਾਰ ਸਤਪਾਲ ਸੇਤੀਆ, ਪੰਜਾਬ ਗ੍ਰਾਮੀਨ ਬੈਂਕ ਦੇ ਵਿੱਤੀ ਸਾਖ਼ਰਤਾ ਸਲਾਹਕਾਰ ਸੁਭਾਸ਼ ਡੋਡਾ, ਸ਼ਾਖਾ ਪ੍ਰਬੰਧਕ ਪਵਨ ਜਿੰਦਲ ਸਮੇਤ ਹੋਰ ਹਾਜ਼ਰ ਸਨ।
ਸੈਮੀਨਾਰ ਵਿਚ ਪ੍ਰਧਾਨ ਮੰਤਰੀ ਬੀਮਾ ਸੁਰੱਖਿਆ ਯੋਜਨਾ, ਪ੍ਰਧਾਨਮੰਤਰੀ ਬੀਮਾ ਯੋਜਨਾ, ਸਿੱਖਿਆ ਕਰਜ਼ਾ, ਅਟਲ ਪੈਨਸ਼ਨ ਯੋਜਨਾ, ਬਚਤ ਯੋਜਨਾ, ਸਟੈਂਡ ਅਤੇ ਸਟਾਰਟਅਪ ਯੋਜਨਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੁਲਾਰਿਆਂ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਬੈਂਕ ਦੀਆਂ ਯੋਜਨਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਕੈਂਪ ਵਿਚ ਪਿੰਡ ਸਰਪੰਚ, ਪੰਚ, ਸਾਬਕਾ ਸਰਪੰਚ, ਯੁਥ ਕਲੱਬਾਂ ਦੇ ਅਹੁੱਦੇਦਾਰ, ਕਿਸਾਨ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ। ਸੁਭਾਸ਼ ਡੋਡਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ 13 ਅਕਤੂਬਰ ਨੂੰ ਅਜਿਹਾ ਹੀ ਇੱਕ ਕੈਂਪ ਸੀਤੋਗੁਨੋ ਦੇ ਤਹਿਤ ਆਉਂਦੇ ਪਿੰਡ ਮਹਾਰਾਣਾ ਵਿਚ ਵੀ ਲਗਾਇਆ ਗਿਆ ਸੀ ਅਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media