ਫਾਜ਼ਿਲਕਾ, 18 ਅਕਤੂਬਰ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਇੱਥੋਂ ਦੇ ਮਲਟੀਪਰਪਜ਼ ਖੇਡ ਸਟੇਡੀਅਮ ਵਿਚ ਆਯੋਜਿਤ ਕੀਤੇ ਗਏ। ਪੰਜਾਬ ਸਰਕਾਰ ਖੇਲੋ ਇੰਡੀਆ ਨੈੋਸ਼ਨਲ ਪ੍ਰੋਗਰਾਮ ਫਾਰ ਫਿਡਵੈਲਪਮੈਂਟ ਆਫ਼ ਸਪੋਰਟਸ ਸਕੀਮ ਅਧੀਨ ਅੰਡਰ 14 ਅਤੇ ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਬਲਵੰਤ ਸਿੰਘ ਨੇ ਦੱਸਿਆ ਕਿ ਵਾਲੀਬਾਲ ਵਿਚ ਅੰਡਰ 14 ਲੜਕੀਆਂ ਵਿਚ ਪਹਿਲੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗਾਲਾ, ਸੈਂਟ ਫਰੀਦ ਹਾਈ ਸਕੂਲ ਭੰਗਾਲਾ ਦੂਜੇ, ਪੈਨਸੀਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਤੀਜੇ ਸਥਾਨ, ਅੰਡਰ 14 ਲੜਕਿਆਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਭੰਗਾਲਾ ਪਹਿਲੇ, ਪੈਨਸੀਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੂਜੇ, ਆਤਮ ਵਲੱਭ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਤੀਜੇ ਸਥਾਨ, ਕਬੱਡੀ ਅੰਡਰ 14 ਲੜਕਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਪਹਿਲੇ ਸਥਾਨ, ਹਾਈ ਸਕੂਲ ਅਲਿਆਣਾ ਦੂਜੇ, ਢੀਗਾਂਵਾਲੀ ਅਬੋਹਰ ਅਤੇ ਸਰਕਾਰੀ ਹਾਈ ਸਕੂਲ ਗਰੀਬਾਂ ਸਾਂਦੜ ਨੇ ਤੀਸਰੀ ਪੁਜੀਸਨ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੀ ਲੜਕੀਆਂ ਅੰਡਰ 14 ਵਿਚ ਸਰਕਾਰੀ ਹਾਈ ਸਕੂਲ ਝੂਮਿਆਂਵਾਲੀ ਨੇ ਪਹਿਲਾ, ਮਾਹੂਆਣਾ ਬੋਦਲਾਂ ਅਰਨੀਵਾਲਾ ਦੂਜੇ, ਆਤਮ ਵਲੱਭ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਬਲੇਲਕੇ ਜਲਾਲਾਬਾਦ ਨੇ ਤੀਜਾ, ਅੰਡਰ 14 ਜੁਡੋ ਲੜਕਿਆਂ ਵਿਚ ਸਪੋਰਟਸ ਕਲੱਬ ਗਿੱਦੜਾਂਵਾਲੀ, ਸਪੋਰਟਸ ਕਲੱਬ ਅਬੋਹਰ ਦੂਜੇਠ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਅੰਮੀਨਗੰਜ ਨੇ ਤੀਜੀ, ਲੜਕੀਆਂ ਵਿਚ ਸਪੋਰਟਸ ਕਲੱਬ ਰਾਜਾਂਵਾਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਤਾਰਾਂਵਾਲੀ ਦੂਜੇ ਅਤੇ ਸਪੋਰਟਸ ਕਲੱਬ ਸਰਦਾਰਪੁਰਾ ਨੇ ਤੀਜਾ, ਅਥੈਲੇਟਿਕਸ 200 ਮੀਟਰ ਅੰਡਰ 14 ਲੜਕਿਆਂ ਵਿਚ ਆਕਾਸ਼ ਕੰਬੋਜ ਜਲਾਲਾਬਾਦ ਨੇ ਪਹਿਲਾ, ਗੁਰਵਿੰਦਰ ਸਿੰਘ ਨੇ ਦੂਜਾ ਅਤੇ ਨਵਦੀਪ ਸਿੰਘ ਜਲਾਲਾਬਾਦ ਨੇ ਤੀਜਾ, ਇਸ ਤਰ੍ਹਾਂ ਲੜਕੀਆਂ ਵਿਚ ਕੋਮਲਪ੍ਰੀਤ ਕੌਰ ਨੇ ਪਹਿਲਾ, ਹਰਮਨਦੀਪ ਕੌਰ ਨੇ ਦੂਜਾ, ਟਵੀਨਾ ਨੇ ਤੀਜਾ, ਡਿਸਕਸ ਥਰੋਅ ਅੰਡਰ 14 ਲੜਕਿਆਂ ਵਿਚ ਪੰਕਜ਼ ਨੇ ਪਹਿਲਾ, ਹਿਮਾਸ਼ੂ ਨੇ ਦੂਜਾ ਰਿਸ਼ਵ ਨੇ ਤੀਜਾ, ਲੜਕੀਆਂ ਵਿਚਜ ਸੁਖਵੀਰ ਕੌਰ ਨੇ ਪਹਿਲਾ, ਸ਼ੁਸ਼ੀਲ ਗਰੇਵਾਲ ਨੇ ਦੂਜਾ ਅਤੇ ਨੀਲਮ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਤਰ੍ਹਾਂ ਹੀ ਅੰਡਰ 14 400 ਮੀਟਰ ਲੜਕਿਆਂ ਵਿਚ ਰੋਹਿਤ ਕੰਬੋਜ ਨੇ ਪਹਿਲਾ, ਆਕਾਸ਼ ਕੰਬੋਜ ਨੇ ਦੂਜਾ, ਅਵਕਾਸ਼ ਸਿੰਘ ਨੇ ਤੀਜਾ, ਇਸ ਤਰ੍ਹਾਂ ਲੜਕੀਆਂ ਵਿਚ ਨੀਸ਼ਾ ਰਾਣੀ ਨੇ ਪਹਿਲਾ, ਪੂਨਮ ਰਾਣੀ ਨੇ ਦੂਜਾ, ਰਿਤਿਕਾ ਨੇ ਤੀਜਾ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਜੌਹਰ ਦਿਖਾਇਆ। ਇਸ ਤਰ੍ਹਾਂ ਹੀ ਬਿਡਮਿੰਟਨ ਅੰਡਰ 17 ਲੜਕੀਆਂ ਵਿਚ ਐਸ ਐਚ ਬੈਡਮਿੰਟਨ ਐਕਡਮੀ ਅਬੋਹਰ ਨੇ ਪਹਿਲਾ, ਆਰਮੀ ਪਬਲਿਕ ਸਕੂਲ ਨੇ ਦੂਜਾ, ਡੀ.ਪੀ.ਐਸ. ਸਕੂਲ ਅਬੋਹਰ ਨੇ ਤੀਜਾ ਅਤੇ ਬੈਡਮਿੰਟਨ ਲੜਕਿਆਂ ਵਿਚ ਆਰਮੀ ਪਬਲਿਕ ਸਕੂਲ ਨੇ ਪਹਿਲਾ, ਐਚ.ਐਸ. ਬੈਡਮਿੰਟਨ ਐਕਡਮੀ ਨੇ ਦੂਜਾ, ਦਿੱਲੀ ਪਬਲਿਕ ਸਕੂਲ ਨੇ ਤੀਜਾ ਸਥਾਨ , ਅੰਡਰ 17 400 ਮੀਟਰ ਵਿਚ ਲੜਕਿਆਂ ਵਿਚ ਅਰਸ਼ਦੀਪ ਸਿੰਘ ਨੇ ਪਹਿਲਾ, ਅਨੁਜ ਕੁਮਾਰ ਨੇ ਦੂਜਾ, ਅਮਰਜੀਤ ਸਿੰਘ ਨੇ ਤੀਜਾ, ਇਸ ਤਰ੍ਹਾਂ ਲੜਕੀਆਂ ਵਿਚ ਨੀਤੂ ਰਾਣੀ ਨੇ ਪਹਿਲਾ, ਡਿੰਪਲ ਰਾਣੀ ਨੇ ਦੂਜਾ, ਕਵਿਤਾ ਨੇ ਤੀਜਾ, ਡਿਸਕਸ ਥਰੋਅ ਅੰਡਰ 17 ਵਿਚ ਅਮਲਿਆ ਨੇ ਪਹਿਲਾ, ਸਵਿਤਾ ਰਾਣੀ ਨੇ ਪਹਿਲਾ, ਸ਼ਿਲਪਾ ਰਾਣੀ ਨੇ ਤੀਜਾ, ਲੜਕਿਆਂ ਵਿਚ ਮੋਹਣ ਨੇ ਪਹਿਲਾ, ਯਸਪ੍ਰੀਤ ਨੇ ਦੂਜਾ ਅਤੇ ਸੂਰਜ ਨਾਰੰਗ ਨੇ ਤੀਜਾ, ਲਾਂਗ ਜੰਪ ਅੰਡਰ 17 ਲੜਕਿਆਂ ਵਿਚ ਰੋਹਿਤ ਵਰਮਾ ਨੇ ਪਹਿਲਾ, ਸ਼ਨੀ ਕੁਮਾਰ ਨੇ ਦੂਜਾ, ਅਨੁਜ ਕੁਮਾਰ ਨੇ ਤੀਜਾ ਅਤੇ ਲੜਕੀਆਂ ਵਿਚ ਮਮਤਾ ਰਾਣੀ ਨੇ ਪਹਿਲਾ, ਅਮਨਦੀਪ ਕੌਰ ਨੇ ਦੂਜਾ ਅਤੇ ਗੁਲਾਬੋ ਨੇ ਤੀਜਾ, ਸ਼ਾਂਟ ਪੁੱਟ ਅੰਡਰ 17 ਵਿਚ ਲੜਕੀਆਂ ਵਿਚ ਨਵਰੋਜ ਕੂਰ ਨੇ ਪਹਿਲਾ, ਹਰਜੀਤ ਕੌਰ ਨੇ ਦੂਜਾ, ਸ਼ਿਲਪਾ ਰਾਣੀ ਨੇ ਤੀਜਾ ਅਤੇ ਲੜਕਿਆਂ ਵਿਚ ਸੂਰਜ ਨਾਰੰਗ ਨੇ ਪਹਿਲਾ, ਸੌਰਵ ਨੇ ਦੂਜਾ, ਯਸ਼ਪ੍ਰੀਤ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਜੌਹਰ ਦਿਖਾਇਆ। ਇਸ ਤਰ੍ਹਾਂ ਹੀ ਰੈਸਲਿੰਗ ਵਿਚ 32 ਕਿਲੋਭਾਰ ਵਰਗ ਵਿਚ ਪ੍ਰਮੋਦ ਨੇ ਪਹਿਲਾ, 35 ਕਿਲੋ ਭਾਰ ਵਰਗ ਆਯੂਸ਼, 38 ਕਿਲੋ ਗੁਲਸ਼ਨ, 41 ਕਿਲੋ ਵਿਚ ਸੋਨੂੰ ਸ਼ਰਮਾ, 45 ਕਿਲੋ ਵਿਚ ਨੀਲੂ ਸਿੰਘ, 49 ਕਿਲੋ ਕੁਲਦੀਪ ਸਿੰਘ, 53 ਕਿਲੋ ਵਿਚ ਹਰਪ੍ਰੀਤ ਸਿੰਘ, 60 ਕਿਲੋ ਵਿਚ ਦਿਨੇਸ਼ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media