
ਅੰੰਮ੍ਰਿਤਸਰ, 29 ਮਈ (ਸੁਖਬੀਰ ਸਿੰਘ)- ਸਿਡਾਨਾ ਸੰਸਥਾ ਅਤੇ ਜ੍ਹਿਲਾ ਜੰਗਲਾਤ ਵਿਭਾਗ ਅੰਮ੍ਰਿਤਸਰ ਦੇ ਸਾਂਝੇ ਉਪਰਾਲੇ ਨਾਲ ਸਿਡਾਨਾ ਕੈਂਪਸ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮੁਖ ਮਹਿਮਾਨ ਵੱਜੋਂ ਵਾਤਾਵਰਨ ਅਤੇ ਜੰਗਲਾਤ ਵਿਭਾਗ ਦੇ ਮੁਖੀ ਸ. ਨਿਰਮਲਜੀਤ ਸਿੰਘ ਰੰਧਾਵਾ, ਡੀ.ਐਫ.ਓ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਸ. ਸ਼ਿੰਦਰ ਸਿੰਘ, ਡੀ.ਈ.ਓ (ਸਕੈਡੰਰੀ) ਨੇ ਸ਼ਿਰਕਤ ਕੀਤੀ। ਇਸ ਵਿਸ਼ੇਸ਼ ਮੌਕੇ ਤੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਤੋਂ ਇਲਾਵਾ ਕਈ ਗੈਰ ਸਰਕਾਰੀ ਸੰਸਥਾਵਾਂ ਵੀ ਵੱਡੀ ਗਿਣਤੀ ਵਿੱਚ ਸ਼ਮਿਲ ਹੋਏ। ਇਥੇ ਜ਼ਿਕਰਯੌਗ ਹੈ ਕਿ ਇਸ ਕਾਮਯਾਬੀ ਦਾ ਸਹਿਰਾ ਸਿਡਾਨਾ ਇੰਸਟੀਚਿਊਟ ਦੀ ਬੀ.ਐਡ ਦੀ ਵਿਦਿਆਰਥਣ ਨਵਨੀਤ ਕੌਰ ਦੇ ਸਿਰ ਤੇ ਸਜਦਾ ਹੈ ਜਿਸ ਦੇ ਪ੍ਰੋਜੈਕਟ ਨੂੰ ਕੇਂਦਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਈ। ਇਸ ਸਮਾਰੋਹ ਦਾ ਆਗਾਜ਼ ਡੀ.ਐਫ.ਓ ਵੱਲੋਂ ਸੰਸਥਾ ਵਿੱਚ ਕਈ ਰੁੱਖ ਲਗਾ ਕੇ ਕੀਤਾ ਗਿਆ। ਸਕੂਲਾਂ ਦੇ ਵਿਦਿਆਰਥੀਆਂ ਤੋਂ ਪੋਸਟਰ, ਕੋਲਾਜ ਆਦਿ ਬਨਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਨਿਵਾਜ਼ਿਆ ਗਿਆ। ਇਸ ਖਾਸ ਮੌਕੇ ਤੇ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਦੀ ਪਹਿਲੀ ਕਾਲਜ ਮੈਗਜ਼ੀਨ ਦੀ ਘੁੰਢ ਚੁਕਾਈ ਰਸਮ ਵੀ ਕੀਤੀ ਗe। ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਸ਼ਬਦ ਗਾਇਨ, ਡਾਂਸ, ਕੋਰਿਉਗ੍ਰਾਫੀ ਦਰਸ਼ਕਾਂ ਦਾ ਮੁੱਖ ਆਕਰਸ਼ਣ ਬਣਿਆ। ਇਸ ਮੌਕੇ ਤੇ ਸੰਸਥਾ ਦੇ ਡਾਇਰੈਕਟਰ ਡਾ: ਜੀਵਨ ਜੋਤੀ ਸਿਡਾਨਾ ਨੇ ਨਵਨੀਤ ਕੌਰ ਨੂੰ ਵਧਾਈ ਦਿੰਦੇ ਹੋਏ ਇਸ ਕਾਲਹ ਦੀ ਸ਼ਲਾਘਾ ਕੀਤੀ ਆੇ ਵਿਦਿਆਰਥੀਆਂ ਨੂੰ ਵਾਤਾਵਰਣ, ਕੁਦਰਤੀ ਸਾਧਨਾਂ ਦੀ ਬਚਤ ਅਤੇ ਸੰਭਾਲ ਕਰਨ ਲਈ ਪ੍ਰੇਰਿਆ। ਇਸ ਮੌਕੇ ਸ. ਸ਼ਮੀਰ ਸਿੰਘ, ਸ. ਪੀ.ਐਸ.ਗਿੱਲ, ਸ੍ਰੀ. ਬੀ.ਕੇ ਗੁਪਤਾ, ਸ. ਗੁਰਸੇਵਕ ਸਿੰਘ, ਮਨਦੀਪ ਕੌਰ ਢਿੱਲੋਂ, ਰਜੇਸ਼ ਗੁਲਾਟੀ, ਮਨਦੀਪ ਸਿੰਘ ਗਿੱਲ ਵਿਸ਼ੇਸ਼ ਰੂਪ ਵਿੱਚ ਸ਼ਾਮਲ ਸੀ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media