
ਸਮਰਾਲਾ, 29 ਮਈ (ਪੱਤਰ ਪ੍ਰੇਰਕ) – ਅੱਜ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਅਤੇ ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਮੀਟਿੰਗ ਪ੍ਰਧਾਨ ਬਿਹਾਰੀ ਲਾਲ ਸੱਦੀ ਅਤੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ੍ਰੀ ਸੱਦੀ ਨੇ ਬੋਲਦਿਆਂ ਕਿਹਾ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਇਸਨੂੰ ਉੱਚਾ ਚੁੱਕਣ ਲਈ ਕਈ ਸੰਸਥਾਵਾਂ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਹਨ, ਪਰ ਇਸ ਦੇ ਹੁਕਮਰਾਨ ਸਾਡੀ ਮਾਂ ਬੋਲੀ ਪੰਜਾਬੀ ਨਾਲ ਦਗਾ ਕਮਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਕੇਂਦਰ ਵਿੱਚ ਪੰਜਾਬ ਤੋਂ ਇੱਕੋ ਇੱਕ ਬਣੀ ਕੈਬਨਿਟ ਮੰਤਰੀ ਬੀਬੀ ਬਾਦਲ ਨੇ ਸਹੁੰ ਪੂਰੀ ਤਰ੍ਹਾਂ ਘੋਟ ਘੋਟ ਕੇ ਅੰਗਰੇਜ਼ੀ ਵਿੱਚ ਚੁੱਕੀ ਹੈ। ਜਿਸ ਨਾਲ ਪੰਜਾਬੀ ਮਾਂ ਬੋਲੀ ਦੇ ਪ੍ਰੇਮੀਆਂ ਨੂੰ ਘੋਰ ਨਿਰਾਸ਼ਾ ਹੋਈ। ਇਸ ਮੌਕੇ ਸ੍ਰੀ ਵਿਜੈ ਕੁਮਾਰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਪੰਜਾਬੀ ਬੋਲੀ ਨੂੰ ਸਰਕਾਰੀ ਦਫਤਰਾਂ ਵਿੱਚ ਬੋਲਣੀ ਅਤੇ ਲਿਖਣੀ ਲਾਜਮੀਂ ਲਾਗੂ ਕਰ ਰਹੀ ਹੈ, ਪ੍ਰੰਤੂ ਦੂਜੇ ਪਾਸੇ ਪੰਜਾਬੀਆਂ ਦੁਆਰਾ ਚੁਣੇ ਨੁਮਾਇੰਦੇ ਹੀ ਪੰਜਾਬੀ ਜ਼ੁਬਾਨ ਨਾਲ ਦਗਾ ਕਮਾ ਰਹੇ ਹਨ। ਇਸ ਮੌਕੇ ਹੋਰ ਬੁਲਾਰਿਆਂ ਨੇ ਵੀ ਹੁਕਮਰਾਨਾਂ ਦੁਆਰਾ ਪੰਜਾਬੀ ਬੋਲੀ ਦੀ ਅਵਾਜ਼ ਬੁਲੰਦ ਕਰਨ ਦੀ ਥਾਂ ਉਸਦਾ ਅਪਮਾਨ ਕਰਨ ਤੇ ਰੋਸ ਪ੍ਰਗਟ ਕੀਤਾ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਦਰਸ਼ਨ ਸਿੰਘ ਕੰਗ, ਪ੍ਰੇਮ ਨਾਥ, ਪ੍ਰੋ. ਬਲਦੀਪ, ਬਲਬੀਰ ਸਿੰਘ ਬੱਬੀ ਤੱਖਰਾਂ, ਸੰਦੀਪ ਤਿਵਾੜੀ, ਦੀਪ ਦਿਲਬਰ, ਮਾ. ਮੇਘ ਦਾਸ, ਇੰਦਰਜੀਤ ਸਿੰਘ ਕੰਗ, ਲੀਲ ਦਿਆਲਪੁਰੀ, ਪੁਖਰਾਜ ਸਿੰਘ, ਜੋਗਿੰਦਰ ਸਿੰਘ ਜੋਸ਼ ਆਦਿ ਹਾਜਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media