Thursday, June 11, 2026

ਕਿਸਾਨਾਂ ਨੂੰ ਕਣਕ ਦੇ ਬੀਜ ‘ਤੇ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਿੱਤੀ ਜਾਵੇਗੀ

dr-savroopਪਠਾਨਕੋਟ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਦੇ ਬੀਜ ਤੇ 1000 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਬਾਰੇ ਮੁੱਖ ਖੇਤੀਬਾੜੀ ਅਫਸਰ ਡਾ ਸਵਰੂਪ ਕੁਮਾਰ ਨੇ ਦੱਸਿਆ ਕਿ ਜੇ ਇਹ ਸਬਸਿਡੀ ਬੀਜ ਦੀ ਅੱਧੀ ਕੀਮਤ ਤੋਂ ਵੱਧ ਜਾਵੇਗੀ ਤਾਂ ਕਿਸਾਨ ਬੀਜ ਦੀ ਅੱਧੀ ਕੀਮਤ ਤੇ ਹੀ ਸਬਸਿਡੀ ਵੱਜੋਂ ਲੈ ਸਕਣਗੇ। ਉਨਾਂ ਦੱਸਿਆ ਕਿ ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ ਲਈ ਸਬਸਿਡੀ ਦਾ ਬੀਜ ਪ੍ਰਾਪਤ ਕਰਨ ਲਈ ਅਧਿਕਾਰਤ ਹੋਵੇਗਾ।ਉਨਾਂ ਕਿਹਾ ਕਿ ਕਿਸਾਨ ਪਨਸੀਡ, ਕ੍ਰਿਭਕੋ, ਇਫਕੋ, ਐਨ. ਐਸ. ਸੀ, ਪੰਜਾਬ ਐਗਰੋ, ਪੀ.ਏ.ਯੂ ਜਾਂ ਹੋਰ ਏਜੰਸੀਆਂ ਜਾਂ ਨਿੱਜੀ ਖੇਤਰ ਦੇ ਡੀਲਰਾਂ ਤੋਂ ਪੂਰੀ ਕੀਮਤ ਦੇ ਕੇ ਤਸਦੀਕਸ਼ੁਦਾ ਬੀਜ ਖ੍ਰੀਦਣਗੇ ਅਤੇ ਸਬਸਿਡੀ ਬਾਅਦ ਵਿੱਚ ਉਨਾਂ ਦੇ ਖਾਤਿਆਂ ਵਿੱਚ ਜਾਵੇਗੀ ਉਨਾਂ ਕਿਹਾ ਕਿ ਕਿਸਾਨ ਆਪਣੇ ਬਿਨੈਪੱਤਰ, ਸਰਪੰਚ, ਨੰਬਰਦਾਰ ਜਾਂ ਕਿਸੇ ਖੇਤੀਬਾੜੀ ਅਧਿਕਾਰੀ ਤੋਂ ਤਸਦੀਕ ਕਰਵਾ ਕੇ ਖੇਤੀਬਾੜੀ ਵਿਭਾਗ ਦੇ ਦਫਤਰਾਂ ਵਿੱਚ 25 ਅਕਤੂਬਰ ਤੱਕ ਦਾਖਲ ਕਰਨਗੇ ਅਤੇ 26 ਅਕਤੂਬਰ ਤੋਂ 5 ਨਵੰਬਰ ਦੌਰਾਨ ਸਬਸਿਡੀ ਦੀ ਪ੍ਰਵਾਨਗੀ ਦੇ ਕੇ ਪ੍ਰਮਿਟ ਕੱਟ ਦਿੱਤੇ ਜਾਣਗੇ।ਉਨਾਂ ਕਿਹਾ ਕਿ ਕਿਸਾਨ ਬੀਜ ਖ੍ਰੀਦ ਕੇ ਆਪਣੇ ਬਿੱਲ ਸਮੇਤ ਬੈਚ ਨੰ.,ਲਾਟ ਨੰ. ਅਤੇ ਸਰਟੀਫੀਕੇਸ਼ਨ ਦੇ ਟੈਗ ਲਾਉਣੇ ਲਾਜ਼ਮੀ ਹੋਣਗੇ।ਉਨਾਂ ਕਿਹਾ ਕਿ ਇਹ ਸਬਸਿਡੀ ਐਚ ਡੀ 3086,ਐਚ ਡੀ 2967,ਡਬਲਿਯੂ ਐਚ 1105,ਪੀਬੀ ਡਬਲਿਯੂ 621,ਪੀ ਬੀ ਡਬਲਿਯੂ 550,ਪੀ ਬੀ ਡਬਲਿਯੂ 590,ਪੀ ਬੀ ਡਬਲਿਯੂ 509,ਪੀ ਬੀ ਡਬਲਿਯੂ 644,ਐਚ ਡੀ 943 ਅਤੇ ਟੀ ਐਲ 2908 ਕਿਸਮਾਂ ਦੇ ਬੀਜਾਂ ਤੇ ਹੀ ਉਪਲਬਧ ਹੋਵੇਗੀ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply