
ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਹਲਕਾ ਉਤੱਰੀ ਦੇ ਅਧੀਨ ਆਉਂਦੇ ਮਜੀਠਾ ਰੋਡ ਸਥਿਤ ਖੜਾਕ ਸਿੰਘ ਵਾਲਾ ਵਿਖੇ ਕੈਬੀਨੇਟ ਮੰਤਰੀ ਅਨਿਲ ਜੋਸ਼ੀ ਵੱਲੋਂ ਹਲਕਾ ਉਤੱਰੀ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਤਹਿਤ ਖੜਾਕ ਸਿੰਘ ਵਾਲਾ ਵਿਖੇ ਵਾਰਡ ਨੰ. 14 ਦੀ ਕੌਂਸਲਰ ਨੀਲਮ ਬਾਲਾ ਦੇ ਪਤੀ ਡਾ. ਸੁਭਾਸ਼ ਪੱਪੂ ਨੇ ਪਾਣੀ ਵਾਲੀ ਪਾਈਪ ਦੇ ਕੰਮਾਂ ਦਾ ਉਦਘਾਟਨ ਕੀਤਾ।ਜਿਸ ਵਿਚ ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਪ੍ਰਧਾਨ ਬਿਕਰਮ ਦੱਤਾ ਅਤੇ ਸਮਾਜ ਸੇਵਕ ਸੰਦੀਪ ਦੱਤਾ ਉਚੇਚੇ ਤੋਰ ਤੇ ਪਹੁੰਚੇ।ਡਾ. ਸੁਭਾਸ਼ ਪੱਪੂ ਅਤੇ ਬਿਕਰਮ ਦੱਤਾ ਨੇ ਕਿਹਾ ਕਿ ਹਲਕਾ ਉਤਰੀ ਵਿਚ ਵਿਕਾਸ ਕਾਰਜਾ ਦੇ ਨਾਲ ਹਲਕੇ ਦੀ ਨੂਹਾਰ ਹੀ ਬਦਲ ਗਈ ਹੈ।ਉਨ੍ਹਾਂ ਕਿਹਾ ਕਿ ਲਗਾਤਾਰ ਵਿਕਾਸ ਕਾਰਜਾਂ ਦੇ ਕੰਮ ਚੱਲ ਰਹੇ ਹਨ ਅਤੇ ਰਹਿੰਦੇ ਵਿਕਾਸ ਕਾਰਜ ਵੀ ਜਲਦੀ ਪੁਰੇ ਕੀਤੇ ਜਾਣਗੇ।ਇਸ ਮੌਕੇ ਰਵੀ ਦੱਤਾ, ਮਹਾਵੀਰ ਸਿੰਘ, ਪਵਿੱਤ ਸਿੰਘ, ਸੁਨੀਲ ਮਿਸ਼ਰਾ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media