Monday, August 10, 2026

ਵਿਕਟੋਰੀਆ ਕ੍ਰਾਸ ਹਾਸਿਲ ਕਰਨ ਵਾਲੇ ਨੰਦ ਸਿੰਘ ਦੇ ਬੁੱਤ ਦੀ ਮਾੜੀ ਹਾਲਤ ਤੋਂ ਦੁੱਖੀ ਹੋਏ ਕੈਪਟਨ ਅਮਰਿੰਦਰ

ppn1910201603

ਬਠਿੰਡਾ, 19 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਿਕਟੋਰੀਆ ਕ੍ਰਾਸ ਤੇ ਮਹਾਵੀਰ ਚੱਕਰ ਹਾਸਲ ਕਰਨ ਵਾਲੇ ਪਹਿਲੀ ਸਿੱਖ ਰੇਂਜੀਮੇਂਟ ਦੇ ਸੂਬੇਦਾਰ ਨੰਦ ਸਿੰਘ ਦੇ ਬੁੱਤ ਦੀ ਸੰਭਾਲ ਨਾ ਕਰਨ ਨੂੰ ਲੈ ਕੇ ਬੁੱਧਵਾਰ ਸਵੇਰੇ ਬਾਦਲ ਸਰਕਾਰ ਦੀ ਸਖਤ ਨਿੰਦਾ ਕੀਤੀ ਅਤੇ ਖੁਦ ਇਸ ਮਹਾਨ ਨਾਇਕ ਦੇ ਬੁੱਤ ਨੂੰ ਸਾਫ ਕਰਨ ਦਾ ਬੀੜਾ ਚੁੱਕਿਆ।
ਇਸ ਦੌਰਾਨ ਬਾਦਲ ਦੇ ਮਜਬੂਤ ਅਧਾਰ ਮੰਨੇ ਜਾਣ ਵਾਲੇ ਬਠਿੰਡਾ ਵਿੱਚ ਮੰਗਲਵਾਰ ਰਾਤ ਦੀ ਧੂਮ ਤੇ ਉਤਸਾਹ ਦੀ ਬੁੱਧਵਾਰ ਨੂੰ ਇਕ ਭਾਵਨਾਤਮਕ ਸਵੇਰ ਹੋਈ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਤੇ ਸਥਾਨਕ ਵਾਸੀਆਂ ਨਾਲ ਉਨ੍ਹਾਂ ਮਾੜੇ ਹਾਲਾਤਾਂ ਵਿਚ ਦੇਸ਼ ਲਈ ਆਪਣੀ ਜਾਨ ਕੁਰਬਾਨ ਵਾਲੇ, ਜਦੋਂ ਸਾਰੇ ਮਨੁੱਖੀ ਤੇ ਅੰਤਰ ਰਾਸ਼ਟਰੀ ਨਿਯਮਾਂ ਨੂੰ ਭੁਲਾ ਦਿੱਤਾ ਗਿਆ ਸੀ, ਭਾਰਤ ਦੇ ਸੱਭ ਤੋਂ ਬਹਾਦਰ ਫੌਜੀਆਂ ਵਿੱਚੋਂ ਇਕ ਸੂਬੇਦਾਰ ਨੰਦ ਸਿੰਘ ਦੇ ਬੁੱਤ ਦੀ ਸਫਾਈ ਕੀਤੀ। ਇਸ ਸਮੇਂ ਫੌਜ਼ੀ (ਸ਼ਹੀਦ) ਚੌਕ ਵਿਖੇ ਸਥਾਪਿਤ ਸੂਬੇਦਾਰ ਨੰਦ ਸਿੰਘ ਦੇ ਬੁੱਤ ਦੀ ਮਾੜੀ ਹਾਲਤ ‘ਤੇ ਦੁੱਖ ਪ੍ਰਗਟ ਕਰਦੇ ਹੋਏ, ਜੋ ਬਾਦਲਾਂ ਨੇ ਮਹਾਨ ਸ਼ਹੀਦਾਂ ਦੇ ਬਲੀਦਾਨਾਂ ਪ੍ਰਤੀ ਬੇਕਦਰੀ ਨੂੰ ਦਰਸਾ ਰਿਹਾ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਮੈਮੋਰੀਅਲਾਂ ਅਤੇ ਬੁੱਤਾਂ ਦੀ ਸੰਭਾਲ ਨਹੀ ਕਰ ਸਕਦੀ ਹੈ, ਤਾਂ ਇੰਨ੍ਹਾਂ ਬੁੱਤਾਂ ਨੂੰ ਸਥਾਪਿਤ ਹੀ ਨਹੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤੀ ਫੌਜ ਨੂੰ ਇਹੋ ਜਿਹੇ ਬੁੱਤਾਂ ਦੀ ਦੇਖਭਾਲ ਦੀ ਜਿੰਮੇਵਾਰੀ ਸੰਭਾਲਣ ਦੀ ਅਪੀਲ ਕੀਤੀ, ਤਾਂ ਜੋ ਇਨ੍ਹਾਂ ਨੂੰ ਇਸ ਤਰ੍ਹਾਂ ਦੇ ਮਾੜੇ ਹਾਲਾਤਾਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੇ ਸ਼ਹੀਦਾਂ ਦੇ ਸਤਿਕਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੇੋਈ ਕਮੀ ਨਹੀ ਹੋਣੀ ਚਾਹੀਦੀ ਹੈ। ਖੁਦ ਵੀ ਪਹਿਲੀ ਸਿੱਖ ਰੇਂਜੀਮੇਂਟ ਨਾਲ ਸਬੰਧ ਰੱਖਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨੰਦ ਸਿੰਘ ਦੇ ਬੁੱਤ ਦੀ ਮਾੜੀ ਹਾਲਤ ਇਸ ਗੱਲ ਦਾ ਸਬੂਤ ਦਿੰਦੀ ਹੈ ਕਿ ਕਿਵੇਂ ਬਾਦਲ ਸਾਡੇ ਫੌਜੀਆਂ ਅਤੇ ਉਨ੍ਹਾਂ ਦੀਆਂ ਯਾਦਾਂ ਨੂੰ ਸੰਭਾਲਣ ਪ੍ਰਤੀ ਕਿੰਨੀ ਚਿੰਤਤ ਹਨ। ਕੈਪਟਨ ਅਮਰਿੰਦਰ ਦੀ ਕਿਤਾਬ, ਲੇਸਟ ਵੁਈ ਫੋਰਗੇਟ, ਵਿਚ ਨੰਦ ਸਿੰਘ ਦੀ ਕਹਾਣੀ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਦਸੰਬਰ 1947 ਵਿੱਚ ਕਸ਼ਮੀਰ ਦੇ ਉੜੀ ਵਿਚ ਦੁਸ਼ਮਣ ਦੇ ਹਮਲੇ ਦਾ ਸ਼ਿਕਾਰ ਹੋਣ ਤੋਂ ਆਪਣੀ ਬਟਾਲੀਅਨ ਨੂੰ ਬਚਾਉਣ ਲਈ ਕਿਵੇਂ 33 ਸਾਲ ਦੀ ਉਮਰ ਵਾਲੇ ਇਸ ਮਹਾਨ ਫੌਜੀ ਦੀ ਅਗਵਾਈ ਵਿੱਚ ਭਾਰਤੀ ਫੌਜ (ਜਦੋਂ ਕਿ ਉਹ ਇਕ ਜਿਮੀਂਦਾਰ ਸਨ ਅਤੇ ਉਨ੍ਹਾਂ ਨੂੰ ਜੰਗ ਵਿਚ ਜਾਣ ਦੀ ਲੋੜ ਵੀ ਨਹੀ ਸੀ) ਦੇੇ ਡੀ ਕੰਪਨੀ ਪਲੈਟੂਨ ਨੇੇ ਇਕ ਨਿਰਾਸ਼ਾਯੋਗ, ਲੇਕਿਨ ਸਫਲ ਹਮਲਾ ਕੀਤਾ। ਇਸ ਕਾਰਵਾਈ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦਾ ਸਰੀਰ ਕਦੇ ਵੀ ਬਰਾਮਦ ਨਹੀ ਕੀਤਾ ਜਾ ਸਕਿਆ ਸੀ।
ਪੰਜਾਬ ਵਿੱਚ ਜੰਗ ਦੇ ਸ਼ਹੀਦਾਂ ਦੀਆ ਵਿਧਵਾਵਾਂ ਆਪਣੇ ਹੱਕਾ ਨੂੰ ਹਾਸਿਲ ਕਰਨ ਲਈ ਲੰਬੇ ਸਮੇਂ ਤੋਂ ਇਕ ਮੁਸ਼ਕਿਲ ਲੜਾਈ ਲੜ ਰਹੀਆਂ ਹਨ। ਜਿਨ੍ਹਾਂ ਵਿੱਚੋਂ ਜਿਆਦਾਤਰ ਬੀਤੇ ਤਿੰਨ ਹਫਤਿਆਂ ਤੋਂ ਚੰਡੀਗੜ੍ਹ ਸਥਿਤ ਮੁੁੱਖ ਮੰਤਰੀ ਦੇ ਘਰ ਦੇ ਬਾਹਰ ਅਣਮਿਥੇ ਸਮੇਂ ਲਈ ਧਰਨੇ ‘ਤੇ ਬੈਠੀਆਂ ਹੋਈਆਂ ਹਨ। ਜਿਸ ‘ਤੇ ਕੈਪਟਨ ਅਮਰਿੰਦਰ ਨੇ ਜੰਗ ਦੇ ਸ਼ਹੀਦਾਂ ਦੀ ਪਤਨੀਆ ਨੂੰ ਭਰੋਸਾ ਦਿੱਤਾ ਹੈ ਕਿ ਸੱਤਾ ਵਿਚ ਆਉਣ ਤੋਂ ਬਾਅਦ ਉਹ ਉਨ੍ਹਾਂ ਦੇ ਮੁੱਦੇ ਪਹਿਲ ਦੇ ਅਧਾਰ ਤੇ ਜਲਦ ਤੋਂ ਜਲਦ ਹੱਲ ਕਰਨਗੇ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply