Tuesday, August 11, 2026

ਮਗਨਰੇਗਾ ਮੁਲਾਜਮ ਕਰਦੇ ਨੇ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ – ਆਗੂ

ppn1910201610

ਫਾਜ਼ਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਮਗਨਰੇਗਾ ਕਰਮਚਾਰੀਆਂ ਨੇ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਅਮ੍ਰਤਪਾਲ ਸਿੰਘ ਅਤੇ ਜਿਲ੍ਹਾ ਪ੍ਰਧਾਨ ਸਨੀ ਕੁਮਾਰ ਨੇ ਦੱਸਿਆ ਕਿ ਮਗਨਰੇਗਾ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਕੋਲ ਬੜੇ ਹੀ ਸ਼ਾਂਤਮਈ ਢੰਗ ਨਾਲ ਆਪਣੀ ਰੈਗੁਲਰ ਕਰਨ ਦੀ ਇੱਕੋ-ਇੱਕ ਮੰਗ ਲਈ ਸੰਘਰਸ਼ ਕਰ ਰਹੇ ਸਨ। ਆਗੂਆਂ ਨੇ ਦੋਸ਼ ਲਾਇਆ ਹੈ ਕਿ ਜਦੋਂ ਕੇਂਦਰ ਵਿਚ ਪਿਛਲੀ ਸੱਤਾ ਵਿਚ ਕਾਂਗਰਸ ਸਰਕਾਰ ਹੁੰਦੀ ਸੀ ਤਾਂ ਪੰਜਾਬ ਸਰਕਾਰ ਦਾ ਬਿਆਨ ਇਹ ਸੀ ਕਿ ਸੈਂਟਰ ਵਿਚ ਕਾਂਗਰਸ ਸਰਕਾਰ ਬੈਠੀ ਹੈ, ਜੋ ਪੰਜਾਬ ਸਰਕਾਰ ਨਾਲ ਮਤਰੇਈ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਪਰ ਅੱਜ ਸੱਤਾ ਵਿਚ ਇਸ ਦੀ ਭਾਈਦਾਰ ਬੀਜੇਪੀ ਸਰਕਾਰ ਸੱਤਾ ਵਿਚ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨਿਆਂ ਤੋਂ ਕਈ ਵਾਰ ਬਿਆਨ ਦਿੱਤੇ ਜਾ ਚੁੱਕੇ ਹਨ ਕਿ ਠੇਕੇ ਤੇ ਲੱਗੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਜੋ ਹਰ ਵਾਰ ਕੈਬਿਨੇਟ ਦੀਆਂ ਮੀਟਿੰਗਾਂ ਵਿਚ ਨਵੀਆਂ ਕਮੇਟੀਆਂ ਦਾ ਗਠਨ ਕਰਦੇ ਹਨ ਅਤੇ ਕਦੇ ਕਮੇਟੀ ਮੈਂਬਰਾਂ ਵਿਚ ਤਬਦੀਲੀਆਂ ਕਰਦੀਆਂ ਹਨ। ਪੰਜਾਬ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਜੋ ਸ਼ਰਤਾਂ ਰੱਖੀਆਂ ਹਨ ਮਗਨਰੇਗਾ ਮੁਲਾਜ਼ਮ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਪੂਰੇ ਪੰਜਾਬ ਵਿੱਚ ਪਿਛਲੇ 8 ਸਾਲਾਂ ਤੋਂ ਇੱਕ ਰੈਗੂਲਰ ਮੁਲਾਜਮ ਦੀ ਤਰ੍ਹਾਂ ਆਪਣੀਆ ਸੇਵਾਵਾਂ ਨਿਭਾ ਰਹੇ ਹਨ ਪਰ ਅੱਜ ਜਦੋ ਮਗਨਰੇਗਾ ਮੁਲਾਜਮਾਂ ਨੂੰ ਇੰਸਾਫ ਨਹੀਂ ਮਿਲ ਰਿਹਾ ਉਹੀ ਪੰਜਾਬ ਸਰਕਾਰ ਮਗਨਰੇਗਾ ਮੁਲਾਜਮਾ ਤੇ ਧੱਕੇਸ਼ਾਹੀ ਤੇ ਉਤਰ ਆਈ ਹੈ। ਇਸ ਮੌਕੇ ਯੂਨੀਅਨ ਆਗੂਆਂ ਨੇ ਸਰਕਾਰ ਨੂੰ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਰਮਚਾਰੀ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਮੌਕੇ ਤੇ ਬਲਾਕ ਫਾਜ਼ਿਲਕਾ ਰਾਜਪਾਲ, ਸੁਨੀਲ, ਰਾਜੇਸ਼, ਮਨੀਸ਼, ਪਰਮਜੀਤ ਸਿੰਘ, ਮੋਹਿਤ ਗਰੋਵਰ, ਅਰਨੀਵਾਲਾ ਸੇਖ ਸੁਭਾਨ ਸੰਦੀਪ ਸਿੰਘ, ਪ੍ਰਦੀਪ, ਲਛਮਣ, ਸੁਨੀਲ (ਅਰਨੀਵਾਲਾ), ਅਬੋਹਰ ਮਨੀਸ਼ ਗੁਪਤਾ, ਸੰਜੀਵ, ਜਲਾਲਾਬਾਦ ਰਮਨ, ਅਸ਼ੋਕ ਕੁਮਾਰ, ਵਿਪਨ ਕੁਮਾਰ, ਅੰਕਿਤ ਕੁਮਾਰ, ਸੰਦੀਪ ਕੁਮਾਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply