
ਅਜਨਾਲਾ, 20 ਅਕਤੂਬਰ (ਪੰਜਾਬ ਪੋਸਟ ਬਿਊਰੋ)- ਅਜ ਸਥਾਨਕ ਆਈ. ਟੀ. ਆਈ. ਅਜਨਾਲਾ ਵਿਖੇ ਮੁਫਤ ਮੈਡੀਕਲ ਚੈਕਅਪ ਕੈਂਪ ਆਈ. ਐਮ. ਸੀ. ਦੇ ਚੇਅਰਮੈਨ ਅਨੂਦੀਪ ਸਿੰਘ ਮਦਾਨ ਦੀ ਅਗਵਾਈ ਅਤੇ ਉਪ ਪ੍ਰਧਾਨ ਸਰਪੰਚ ਬਲਜੀਤ ਸਿੰਘ, ਨਗਰ ਕੌਂਸਲ ਅਜਨਾਲਾ ਦੇ ਪ੍ਰਧਾਨ ਭਾਈ ਜੋਰਾਵਰ ਸਿੰਘ, ਮੈਂਬਰ ਕੁਲਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਬਲਦੇਵ ਰਾਜ ਦੀ ਦੇਖ ਰੇਖ ਵਿਖੇ ਲਗਾਇਆ ਗਿਆ। ਜਿਸ ਵਿਚ ਅੰਮ੍ਰਿਤਸਰ ਦੇ ਪ੍ਰਸਿੱਧ, ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ, ਦਿਲ ਅਤੇ ਸ਼ੂਗਰ ਦੇ ਰੋਗਾਂ ਦੇ ਮਾਹਿਰ ਡਾ. ਦਮਨਦੀਪ ਸਿੰਘ ਅਤੇ ਛਾਤੀ ਰੋਗਾਂ ਦੇ ਮਾਹਿਰ ਡਾ. ਰੋਮਿੰਦਰ ਕੌਰ ਅਤੇ ਡਾ. ਪ੍ਰਭਜੋਤ ਕੌਰ ਨੇ ਲਗਭਗ 200 ਮਰੀਜਾਂ ਦਾ ਮੁਫਤ ਚੈਕਅਪ ਕਰਕੇ ਮੁਫਤ ਦਵਾਈਆਂ ਦਿਤੀਆਂ। ਇਸ ਮੌਕੇ ਲੋੜਵੰਦ ਮਰੀਜ਼ਾਂ ਦੇ ਲੋੜੀਂਦੇ ਮੈਡੀਕਲ ਟੈਸਟ ਵੀ ਮੁਫਤ ਕੀਤੇ ਗਏ। ਇਸ ਕੈਂਪ ਦਾ ਉਦਘਾਟਨ ਅਜਨਾਲਾ ਦੇ ਡੀ. ਐਸ. ਪੀ. ਗੁਰਮੀਤ ਸਿੰਘ ਚੀਮਾ ਨੇ ਕੀਤਾ।
ਇਸ ਮੌਕੇ ਤੇ ਡੀ. ਐਸ. ਪੀ. ਗੁਰਮੀਤ ਸਿੰਘ ਚੀਮਾ ਨੇ ਸੰਸਥਾ ਵਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮਾਹਿਰ ਡਾਕਟਰਾਂ ਦੇ ਚੈਕਅਪ ਕੈਂਪ ਲੋੜਵੰਦ ਅਤੇ ਗਰੀਬ ਲੋਕਾਂ ਦੇ ਲਈ ਬਹੁਤ ਹੀ ਸਹਾਈ ਹੁੰਦੇ ਹਨ। ਇਸ ਮੌਕੇ ਤੇ ਡਾ. ਮੱਕੜ ਨੇ ਦਸਿਆ ਕਿ ਨਸ਼ਾ ਕਰਨਾਂ ਵੀ ਹੋਰ ਬਿਮਾਰੀਆਂ ਦੇ ਵਾਂਗ ਇਕ ਮਾਨਸਿਕ ਬਿਮਾਰੀ ਹੈ ਜਿਸਦਾ ਇਲਾਜ ਸੰਭਵ ਹੈ। ਕੋਈ ਵੀ ਨਸ਼ਾ ੧੦ ਦਿਨਾਂ ਵਿਚ ਛੱਡਿਆ ਜਾ ਸਕਦਾ ਹੈ। ਇਸ ਮੌਕੇ ਤੇ ਅਨੂਦੀਪ ਮਦਾਨ ਨੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਅਤੇ ਡਾਕਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਵਲੋਂ ਅੱਗੇ ਵੀ ਅਜਿਹੇ ਉਪਰਾਲੇ ਜ਼ਾਰੀ ਰਹਿਣਗੇ। ਇਸ ਮੌਕੇ ਪ੍ਰਿੰਸੀਪਲ ਬਲਦੇਵ ਰਾਜ, ਅਜੀਤਪਾਲ ਸਿੰਘ ਸੀਨੀਅਰ ਇੰਸਪੈਕਟਰ, ਜਤਿੰਦਰ ਜੀਤ ਸਿੰਘ ਰੰਧਾਵਾ ਹੋਸਟਲ ਸੁਪਰਡੈਂਟ, ਰਣਜੀਤ ਸਿੰਘ, ਜੀਵਨ ਜੋਤੀ, ਸਤਨਾਮ ਸਿੰਘ, ਬਚਨਪਾਲ ਸਿੰਘ, ਸ਼ਿਵਰਾਜ ਕੌਰ, ਸੁਖਵਿੰਦਰ ਕੌਰ, ਅਨੁਰਾਗ ਮੋਹਨ, ਗੁਰਪ੍ਰੀਤ ਸਿੰਘ ਸ਼ੇਰਾ, ਇਮਰਾਨ ਖਾਨ, ਸੌਰਵ, ਅਸ਼ੋਕ ਕੁਮਾਰ, ਮੁਕੇਸ਼ ਰਾਣਾ, ਰਵੀ ਕੁਮਾਰ, ਰਵਿੰਦਰ ਸਿੰਘ, ਵਿਕਾਸ ਕੁਮਾਰ, ਵਿਕਰਮ ਜੀਤ ਸਿੰਘ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media