Sunday, March 15, 2026

ਕੇਂਦਰੀ ਗ੍ਰਹਿਮੰਤਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਸਰਹੱਦੀ ਸੁਰੱਖਿਆ ਦੀ ਕੀਤੀ ਸਮੀਖਿਆ

rajnath-singh

ਨਵੀਂ ਦਿੱਲੀ, 20 ਅਕਤੂਬਰ (ਪੰਜਾਬ ਪੋਸਟ ਬਿਊਰੋ)- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੇਂਦਰੀ ਹਥਿਆਰਬੰਦ ਸਰਹੱਦੀ ਸੁਰੱਖਿਆ ਪੁਲੀਸ ਬਲਾਂ ਦੇ ਸੰਚਾਲਨ ਦੀ ਸਮੀਖਿਆ ਦੇ ਅੰਤਰਗਤ ਹਥਿਆਰਬੰਦ ਸੀਮਾ ਬਲ ਦੇ ਕੰਮਾਂ ਅਤੇ ਗਤੀਵਿਧੀਆਂ ਦੀ ਸਮੀਖਿਆ ਕੀਤੀ। ਬੈਠਕ ਵਿਚ ਗ੍ਰਹਿਮੰਤਰੀ ਸ਼੍ਰੀ ਕਿਰੇਨ ਰਿਜਿਜੂ ਗ੍ਰਹਿ ਸਕੱਤਰ ਸ਼੍ਰੀ ਰਾਜੀਵ ਮਹਿਰਿਸ਼ੀ, ਸਕੱਤਰ ਸ਼੍ਰੀ ਸੁਸ਼ੀਲ ਕੁਮਾਰ , ਹਥਿਆਰਬੰਦ ਸੀਮਾ ਬਲ ਦੀ ਡਾਇਰੈਕਟਰ ਜਰਨਲ ਸ਼੍ਰੀ ਮਤੀ ਅਰਚਨਾ ਰਾਮਾਸੁੰਦਰਮ ਅਤੇ ਗ੍ਰਹਿ ਮੰਤਰਾਲੇ ਅਤੇ ਐਸ ਐਸ ਬੀ ਦੇ ਸਕੱਤਰ ਅਧਿਕਾਰੀਆਂ ਨੇ ਹਿੱਸਾ ਲਿਆ । ਬੈਠਕ ਦੌਰਾਨ ਐਸ ਐਸ ਬੀ ਡਾਇਰੈਕਟਰ ਜਰਨਲ ਸ਼੍ਰੀ ਮਤੀ ਅਰਚਨਾ ਰਾਮਾਸੁੰਦਰਮ ਬਲ ਦੀ ਸੰਚਾਲਨ ਅਤੇ ਤਿਆਰੀ , ਤੈਨਾਤੀ, ਪ੍ਰਸ਼ਾਸਨਿਕ ਅਤੇ ਲੋਜਿਸਟਿਕਸ ਦੀ ਵਿਵਸਥਾ ਉਤੇ ਵਿਸਤਰਿਤ ਪੇਸ਼ਕਸ਼ ਕੀਤੀ ।
ਬੈਠਕ ਦੌਰਾਨ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਤਵਾਦ ਦੁਆਰਾ ਹਾਲ ਹੀ ਵਿਚ ਜਕੁਰਾ, ਸ੍ਰੀ ਨਗਰ ਵਿਚ ਐਸ ਐਸ ਬੀ ਜਵਾਨਾਂ ਉਤੇ ਹੋਏ ਹਮਲੇ ਦੌਰਾਨ ਬਲ ਦੇ ਜਵਾਨਾਂ ਦੀ ਜਵਾਬੀ ਕਾਰਵਾਈ ਦੀ ਸ਼ਲਾਘਾ ਕੀਤੀ । ਸ਼੍ਰੀ ਸਿੰਘ ਨੇ ਜੰਮੂ -ਕਸਮੀਰ ਵਿਚ ਤੈਨਾਤ ਬਲ ਦੇ ਜਵਾਨਾਂ ਨੂੰ ਸਾਰੀਆਂ ਜਰੂਰੀ ਸਹੂਲਤਾਂ ਜਿਵੇਂ ਕਿ ਵਾਹਨ, ਹਥਿਆਰ, ਕੱਪੜੇ ਆਦਿ ਦੇ ਖੇਤਰ ਵਿਚ ਸਾਰੇ ਜਰੂਰੀ ਸਹਿਯੋਗ ਪ੍ਰਦਾਨ ਦੇਣ ਦਾ ਨਿਰਦੇਸ਼ ਦਿੱਤਾ।ਐਸ.ਐਸ.ਬੀ ਦੀ 6 ਬਟਾਲਿਅਨ ਸਾਲ 2013 ਤੋਂ ਜੰਮੂ ਕਸ਼ਮੀਰ ਵਿੱਚ ਅਤੇ ਸੱਤ ਬਟਾਲਿਅਨ ਝਾਰਖੰਡ, ਬਿਹਾਰ ਅਤੇ ਛੱਤੀਗੜ੍ਹ ਵਿਚ ਵਾਮਪੰਥੀ ਉਗਰਵਾਦ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ।
ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਐਸ ਐਸ ਬੀ ਦੇ ਇੱਕ ਦਸਤੇ ਨੂੰ ਛੇਤੀ ਹੀ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਕਾਰਜਾਂ ਵਿੱਚ ਤੈਨਾਤ ਕੀਤਾ ਜਾਵੇਗਾ।ਐਸ ਐਸ ਬੀ ਦੀ ਡਾਇਰੈਕਟਰ ਜਨਰਲ ਸ਼੍ਰੀ ਮਤੀ ਅਰਚਨਾ ਰਾਮਾਸੁੰਦਰਮ ਨੇ ਦੱਸਿਆ ਕਿ ਬਲ ਨੇ ਇਸ ਉਦੇਸ਼ ਲਈ 140 ਜਵਾਨਾਂ ਦੇ ਇੱਕ ਦਸਤੇ ਦਾ ਗਠਨ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ ਐਸ ਐਸ ਬੀ ਪਹਿਲਾ ਕੇਂਦਰੀ ਹਥਿਆਰਬੰਦ ਪੁਲਿਸ ਫੌਜ ਹੈ ਜਿਸ ਵਿੱਚ ਮਹਿਲਾ ਲੜਾਕੂ ਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਬਲ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਕਾਰਜਾਂ ਦੇ ਅੰਤਰਗਤ ਇੱਕ ਮਹਿਲਾਂ ਦਸਤੇ ਨੂੰ ਵਿਦੇਸ਼ ਵਿਚ ਤੈਨਾਤ ਕਰਨ ਲਈ ਤਿਆਰ ਹੈ।
ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਬੈਠਕ ਦੌਰਾਨ ਐਸ.ਐਸ.ਬੀ ਦੇ ਵਾਮਪੰਥ ਦਹਿਸ਼ਦਵਾਦ ਪ੍ਰਭਾਵਿਤ ਖੇਤਰਾਂ ਅਤੇ ਜੰਮੂ ਕਸ਼ਮੀਰ ਵਿੱਚ ਕਾਰਜਾਂ ਅਤੇ ਗਤੀਵਿਧੀਆਂ ਦੀ ਸਲਾਘਾ ਕੀਤੀ।ਉਨ੍ਹਾਂ ਨੇ ਨਕਸਲ ਗਤੀਵਿਧੀਆਂ ਤੇ ਰੋਕਥਾਮ ਲਗਾਉਣ ਅਤੇ ਜੰਮੂ ਕਸ਼ਮੀਰ ਵਿੱਚ ਚੌਕਸੀ ਨਾਲ ਸੇਵਾ ਕਰਨ ਲਈ ਐਸ ਐਸ ਬੀ ਦੀਆਂ ਉਪਲੱਬਧੀਆਂ ਦੀ ਸ਼ਲਾਘਾ ਕੀਤੀ। ਗ੍ਰਹਿ ਮੰਤਰੀ ਨੇ ਭਾਰਤ ਨੇਪਾਲ ਸੀਮਾ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਅਤੇ ਬਲ ਨੂੰ ਭਾਰਤ-ਨੇਪਾਲ ਸੀਮਾ ਤੇ ਚੌਕਸੀ ਵਰਤਣ ਦਾ ਨਿਰਦੇਸ਼ ਦਿੱਤਾ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply