Saturday, October 10, 2026

ਪੁਲਿਸ ਐਡਵਾਈਜਰੀ ਕਮੇਟੀ ਦੇ ਮੈਂਬਰਾਂ ਦੀ ਹੋਈ ਮੀਟਿੰਗ

ppn2010201625

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ ਬਿਊਰੋ)- ਪੁਲਿਸ ਐੇਡਵਾਈਜਰੀ ਕਮੇਟੀ ਦੀ ਅਹਿਮ ਮੀਟਿੰਗ ਵਿਕਾਸ ਹੀਰਾ ਪੀ.ਸੀ.ਐਸ ਏ.ਸੀ (ਜਨ) ਅੰਮ੍ਰਿਤਸਰ ਦੀ ਅਗਵਾਈ ਵਿਚ ਕੀਤੀ ਗਈ।ਜਿਸ ਵਿਚ ਪਰਮਜੀਤ ਸਿੰਘ ਟਰੈਫਿਕ ਇੰਸਪੈਕਟਰ, ਐਡਵਾਈਜਰ ਕਮੇਟੀ ਮੈਂਬਰ ਗਿਨੀ ਭਾਟੀਆ, ਹਰਜਿੰਦਰ ਸਿੰਘ ਦੂਆ, ਪਰਮਜੀਤ ਸਿੰਘ ਬਤਰਾ ਪਹੁੰਚੇ।ਜਿੰਨਾਂ ਨੇ ਮੀਟਿੰਗ ਵਿਚ ਕਟੜਾ ਜੈਮਲ ਸਿੰਘ, ਕਰਮੋ ਡਿਉੜੀ ਚੌਂਕ, ਪ੍ਰਤਾਪ ਬਜਾਰ, ਸ਼ਾਸਤਰੀ ਮਾਰਕੀਟ ਵਿਚ ਟਰੈਫਿਕ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਦੱਸਿਆ ਕਿ ਮਾਰਕੀਟ ਵਿਚ ਸਵੇਰ ਤੋਂ ਹੀ ਟਰੈਫਿਕ ਬਹੁਤ ਜਿਆਦਾ ਵੱਧ ਜਾਂਦੀ ਹੈ, ਜਿਸ ਕਾਰਨ ਵਪਾਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਹੈ, ਟਰੈਫਿਕ ਜਿਆਦਾ ਹੋਣ ਕਾਰਨ ਗ੍ਰਾਹਕ ਵੀ ਦੂਕਾਨਾਂ ਤੇ ਨਹੀਂ ਜਾਦੇ । ਉਨਾਂ ਕਿਹਾ ਕਿ ਅੰਦਰੂਨ ਸ਼ਹਿਰ ਦੇ ਸਕੂਲਾਂ ਵਿੱਚ ਪੜਦੇ ਬੱਚਿਆ ਨੂੰ ਛੂੱਟੀ ਹੋਣ ਤੋਂ ਬਾਅਦ ਟਰੈਫਿਕ ਬਹੁਤ ਜਿਆਦਾ ਵਧ ਜਾਂਦਾ ਹੋ, ਜਿਸ ਕਾਰਨ ਬੱਚਿਆ ਦੀ ਜਾਨ-ਮਾਲ ਦਾ ਖਤਰਾ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਟਰੈਫਿਕ ਨੂੰ ਠੀਕ ਕਰਨ ਲਈ ਅਹਿਮ ਉਪਰਾਲੇ ਦੀ ਅਪੀਲ ਕੀਤੀ।ਇਸ ਮੌਕੇ ਮਨਦੀਪ ਸਿੰਘ ਮੁਹਾਰ ਐਡਵੋਕੇਟ, ਅਯੋਧਿਆ ਜੋਸ਼ੀ, ਸੁਨੀਲ ਕੌਂਟੀ ਆਦਿ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply