Monday, February 23, 2026

ਬੀਐਡ ਕਾਲਜਾਂ ਨੂੰ ਸਕਾਲਰਸ਼ਿਪ ਦੀ ਰਕਮ ਜਾਰੀ ਨਾ ਕਰਨ ਕਾਰਨ ਰੋਸ

ਕਾਲਜ਼ਾਂ ਤੇ ਕਾਲੇ ਝੰਡੇ ਫਹਿਰਾਕੇ ਰੋਸ ਪ੍ਰਗਟ ਕੀਤਾ

ppn2110201616ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ)- ਅੱਜ ਸੂਬੇ ਭਰ ਦੇ ਪ੍ਰੋਫੈਸ਼ਨਲ ਅਤੇ ਟੈਕਨੀਕਲ ਕਾਲਜਾਂ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਕਮ ਦਾ ਭੁਗਤਾਨ ਨਾ ਹੋਣ ਕਾਰਨ ਸਰਕਾਰ ਦੇ ਖਿਲਾਫ਼ ਵਿਰੋਧ ਪ੍ਰਗਟ ਕੀਤਾ ਗਿਆ।
ਸਥਾਨਕ ਜੋਤੀ ਬੀਐਡ ਕਾਲਜ ਦੀ ਮੈਨੇਜ਼ਮੈਂਟ ਕਮੇਟੀ ਦੇ ਸਕੱਤਰ ਡਾ. ਰੋਸ਼ਨ ਲਾਲ ਠੱਕਰ ਨੇ ਕਿਹਾ ਕਿ ਪੰਜਾਬ ਵਿਚ ਪ੍ਰਾਈਵੇਟ ਕਾਲਜਾਂ ਨੂੰ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਨੂੰ ਪੋਸਟ ਮੈਟਿੰਕ ਸਕਾਲਰਸ਼ਿਪ ਸਕੀਮ ਦੇ ਤਹਿਤ ਮੁਫ਼ਤ ਸਿੱਖਿਆ ਦੇਣ ਦੇ ਹੁਕਮ ਦਿੱਤੇ ਗੲੈ ਹਨ। ਪਰ ਸਰਕਾਰ ਸਕਾਲਰਸ਼ਿਪ ਦੀ ਰਕਮ ਸਮੇਂ ਤੇ ਕਾਲਜ਼ਾਂ ਨੂੰ ਮੁਹੱਈਆ ਨਹੀਂ ਕਰਵਾ ਰਹੀ। ਉਨ੍ਹਾਂ ਕਿਹਾ ਕਿ ਸੈਸ਼ਨ 2014-15 ਦੀ ਬਕਾਇਆ ਰਕਮ ਹਾਲੇ ਵੀ ਸਰਕਾਰ ਵੱਲ ਰਹਿੰਦੀ ਹੈ। ਸੈਸ਼ਨ 2015-16 ਦੀ 80 ਫੀਸਦੀ ਰਕਮ ਅਤੇ 2016-17 ਦੀ ਪੂਰੀ ਰਕਮ ਸਰਕਾਰ ਵੱਲ ਬਕਾਇਆ ਰਹਿੰਦੀ ਹੈ। ਪਰ ਸੈਲਫ਼ ਫਾਇਨਸਡ ਸਿੱਖਿਆ ਕਾਲਜ਼ਾਂ ਨੂੰ ਇਨ੍ਹਾਂ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਅਤੇ ਹੋਰ ਫੁਟਕਲ ਖਰਚੇ ਸਮੇਂ ਤੇ ਜਮਾਂ ਕਰਵਾਉਂਦੇ ਪੈਂਦੇ ਹਨ। ਜਿਸ ਕਾਰਨ ਸਿੱਖਿਆ ਸੰਸਥਾਨ ਤੇ ਘੱਟ ਤੋਂ ਘੱਟ 10 ਲੱਖ ਦੀ ਰਕਮ ਦਾ ਵਿਧੀ ਬੋਝ ਪੈਂਦਾ ਹੈ।
ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਫੀਸ ਅਤੇ ਹੋਰ ਖਰਚਿਆਂ ਦੀ ਅਦਾਇਗੀ ਸਿੱਧੀ ਯੂਨੀਵਰਸਿਟੀ ਨੂੰ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੋਸਟ ਮੈਟਿੰਕ ਸਕਾਲਰਸ਼ਿਪ ਦੀ ਰਕਮ ਬਕਾਇਆ  ਹੈ। ਰਕਮ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸਾਰੇ ਸੈਲਫ਼ ਫਾਇਨਾਸਟ ਕਾਲਜ 21 ਅਤੇ 22 ਅਕਤੂਬਰ ਨੂੰ ਬੰਦ ਰੱਖੇ ਜਾਣਗੇ ਅਤੇ ਕਾਲਜ਼ਾਂ ਤੇ ਕਾਲਾ ਝੰਡਾ ਠਹਿਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਸਰਕਾਰ ਦੀ ਲਾਪ੍ਰਵਾਹੀ ਦੇ ਕਾਰਨ ਐਸ.ਸੀ. ਵਿਦਿਆਰਥੀ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ ਕਿਉਂਕਿ ਕੋਈ ਵੀ ਸੈਲਫ਼ ਫਾਇਨਾਸਡ ਕਾਲਜ ਅਗਲੇ ਸਾਲ ਤੋਂ ਕਿਸੇ ਵੀ ਵਿਦਿਆਰਥੀ ਨੂੰ ਬਿਨਾ ਫੀਸ ਤੋਂ ਨਹੀਂ ਪੜ੍ਹਾ ਸਕੇਗਾ। ਜਿਸ ਕਾਰਨ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿਚ ਚਲਾ ਜਾਵੇਗਾ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply