📝 *ਅੱਜ ਦੀਆਂ ਸੁਰਖੀਆਂ…..*
ਮਿਤੀ : 23 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਜੰਮੂ ਕਸ਼ਮੀਰ ਦੇ ਰਾਜੌਰੀ ਤੇ ਆਰ.ਐਸ ਪੁਰਾ ਸੈਕਟਰ ਦੀ ਲਾਈਨ ਆਫ ਕੰਟਰੋਲ ਰੇਖਾ (LOC) ‘ਤੇ ਪਾਕਿਸਤਾਨ ਵਲੋਂ ਭਾਰੀ ਗੋਲੀਬਾਰੀ, ਸਰਹੱਦੀ ਸਕੂਲ ਕੀਤੇ ਬੰਦ ।
▶ ਉਘੇ ਪੰਜਾਬੀ ਹਾਸਰਸ ਕਲਾਕਾਰ 80 ਸਾਲਾ ਮਿਹਰ ਮਿੱਤਲ ਦਾ ਦਿਹਾਂਤ – ਰਾਜਸਥਾਨ ਦੇ ਮਾਊਂਟ ਆਬੂ ‘ਚ ਹੋਇਆ ਅੰਤਿਮ ਸਸਕਾਰ ।
▶ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਮੇਤ ਕਈ ਫਿਲਮੀ ਹਸਤੀਆਂ ਤੇ ਕਲਾਕਾਰਾਂ ਨੇ ਪ੍ਰਗਟਾਇਆ ਦੁੱਖ ।
▶ ਅਹਿਮਦਾਬਾਦ – ਭਾਰਤੀ ਕੱਬਡੀ ਟੀਮ ਨੇ ਇਰਾਨ ਨੂੰ 38-29 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਜਿੱਤਿਆ ਵਿਸ਼ਵ ਕੱਬੱਡੀ ਕੱਪ।
▶ ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ‘ਚ ਪਾਕਿਸਤਾਨੀ ਜਸੂਸ ਕਾਬੂ – ਦੋ ਮੋਬਾਇਲ ਸਿੰਮ ਤੇ ਨਕਸ਼ਾ ਬਰਾਮਦ।
▶ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਸੈਕਟਰ ‘ਚ ਸਰਚ ਆਪਰੇਸ਼ਨ ਦੌਰਾਨ ਜੈਸ਼ ਦੇ ਦੋ ਅੱਤਵਾਦੀ ਗ੍ਰਿਫਤਾਰ- ਇੱਕ ਏ.ਕੇ-47 ਅਤੇ ਪਸਤੌਲ ਤੇ ਗੋਲੀਸਿੱਕਾ ਬਰਾਮਦ।
▶ ਮੁੰਬਈ- MNS ਮੁਖੀ ਰਾਜ ਠਾਕਰੇ ਵਲੋਂ ਕਰਨ ਜੌਹਰ ਦੀ ਫਿਲਮ ‘ਐ ਦਿਲ ਹੈ ਮੁਸ਼ਕਿਲ’ ਦੀ ਮੁਸ਼ਕਲ ਹੱਲ- ਨਿਰਮਾਤਾ ਅੱਗੇ ਤੋਂ ਫਿਲਮਾਂ ‘ਚ ਨਹੀਂ ਲੈਣਗੇ ਪਾਕਿ ਕਲਾਕਾਰਾਂ ਨੂੰ ।
▶ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਫੜਨਵੀਸ ਤੇ ਰਾਜ ਠਾਕਰੇ ਨਾਲ ਨਿਰਮਾਤਾਵਾਂ ਦੀ ਮੀਟਿੰਗ ‘ਚ ਫਿਲਮ ਨੂੰ ਮਿਲੀ ਹਰੀ ਝੰਡੀ।
▶ ਫਿਲਮਸਾਜ਼ ਕਰਨ ਜੌਹਰ ਨੂੰ ਆਰਮੀ ਦੇ ਵੈਲਫੇਅਰ ਫੰਡ ‘ਚ ਦੇਣੇ ਹੋਣਗੇ 5 ਕਰੋੜ- ਰਾਜ ਠਾਕਰੇ।
▶ ਪ੍ਰਧਾਨ ਮੰਤਰੀ ਮੋਦੀ ਨੇ ਕੋਚੀ ਤੋਂ ਬਾਅਦ ਗੁਜਰਾਤ ਦੇ ਵਡੋਦਰਾ ਅੰਤਰਰਾਸ਼ਟਰੀ ਏਅਰਪੋਰਟ ਵਿਖੇ ਦੂਜੇ ਗਰੀਨ ਟਰਮੀਨਲ ਦਾ ਕੀਤਾ ਉਦਘਾਟਨ।
▶ ਭਾਰਤ ਦੀ ਪਹਿਲੀ ਰੇਲਵੇ ਯੂਨੀਵਰਸਿਟੀ ਗੁਜਰਾਤ ਦੇ ਸ਼ਹਿਰ ਵਡੋਦਰਾ ਵਿੱਚ ਬਣੇਗੀ- ਪੀ.ਐਮ ਮੋਦੀ।
▶ ਦਿੱਲੀ- ਭਾਜਪਾ ਸੰਸਦ ਮੈਂਬਰ ਰਮੇਸ਼ ਬਿਧੂਰੀ ਵਲੋਂ ਕੀਤੇ ਗਏ ਮਾਨਹਾਨੀ ਦੇ ਕੇਸ ‘ਚ ਪਟਿਆਲਾ ਹਾਊਸ ਕੋਰਟ ਨੇ ਦੋਸ਼ ਕੀਤੇ ਤੈਅ।
▶ ਦੋਰਾਹਾ ਨੇੜੇ ਹੋਏ ਭਿਆਨਕ ਸੜਕ ਹਾਦਸਾ, ਟਰਾਲੇ ਤੇ ਸਕਾਰਪੀਓ ਦੀ ਟੱਕਰ –ਤਿੰਨ ਦੀ ਮੌਤ।
▶ ਕੇਂਦਰੀ ਹੋਮੀਓਪੈਥੀ ਕੌਂਸਲ ਦੇ ਮੁਖੀ ਨੂੰ ਸੀ.ਬੀ.ਆਈ ਨੇ ਕੀਤਾ ਗ੍ਰਿਫਤਾਰ- 20 ਲੱਖ ਰਿਸ਼ਵਤ ਲੈਣ ਦਾ ਦੋਸ਼।
▶ ਮਜੀਠਾ ਨੇੜੇ ਇੱਕ ਬੱਸ ਨੇ ਮੋਟਰਾਈਕਲ ਸਵਾਰਾਂ ਨੂੰ ਕੁਚਲ਼ਿਆ- ਦੌ ਦੀ ਮੌਤ ਇੱਕ ਗੰਭੀਰ ਜਖਮੀ।
▶ ਮਲੇਰਕੋਟਲਾ ਦੇ ਪਿੰਡ ਬਰੜਵਾਲ ਨੇੜੇ ਗਾਂ ਨੂੰ ਬਚਾਉਂਦਿਆਂ ਸਕੂਲੀ ਬੱਸ ਪਲਟੀ- 9 ਬੱਚੇ ਮਾਮੂਲੀ ਜਖਮੀ।
▶ ਕਪੂਰਥਲਾ ਵਿਖੇ ਜਹਿਰੀਲੀ ਚੀਜ਼ ਖਾਣ ਨਾਲ ਸ਼ੈਲਰ ਮਾਲਕ ਤੇ ਉਸ ਦੀ ਪਤਨੀ ਨੇ ਕੀਤੀ ਆਤਮ ਹੱਤਿਆ।
▶ ਦੇਸ਼ ਨੂੰ ਅੱਗੇ ਵਧਾਉਣ ਲਈ ਪੱਤਰਕਾਰਾਂ ਦੀ ਸਰੀਰਕ ਤੇ ਵਿੱਤੀ ਸੁਰੱਖਿਆ ਜਰੂਰੀ- ਪੀ.ਸੀ.ਆਈ ਚੇਅਰਮੈਨ ਜਸਟਿਸ ਸੀ.ਕੇ ਪ੍ਰਸਾਦ (ਸੇਵਾ ਮੁਕਤ)।
▶ ਡੋਪ ਟੈਸਟ ‘ਚ ਸੁਖਬੀਰ ਬਾਦਲ ਦੇ 1.27 ਫੀਸਦ ਨੌਜਵਾਨਾਂ ਦੇ ਨਸ਼ੱਈ ਹੋਣ ਦੇ ਦਾਅਵੇ ਨੂੰ ਸੁਖਪਾਲ
ਖਹਿਰਾ ਨੇ ਨਕਾਰਿਆ- ਕਿਹਾ 60-70 ਫੀਸਦ ਨੌਜਵਾਨ ਹਨ ਨਸ਼ਿਆਂ ਦੇ ਸ਼ਿਕਾਰ ।
▶ ਜਲੰਧਰ – ਦੇਸ਼ ਭਗਤ ਯਾਦਗਾਰ ਹਾਲ ਦੇ ਪ੍ਰਧਾਨ ਦਰਬਾਰਾ ਸਿੰਘ ਢਿਲੋਂ ਦਾ ਦਿਹਾਂਤ।
▶ ਪੰਜਾਬ ਸਰਕਾਰ ਦਾ ਐਲਾਨ- ਵਿਦੇਸ਼ ਰਹਿੰਦੇ ਪੈਨਸ਼ਰਾਂ ਦਾ ਡੀ.ਏ ਵੀ ਜਾਰੀ ਰਹੇਗਾ।
▶ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੀਨਾਕਾਰੀ ‘ਚ ਹਿੰਦੂ ਦੇਵੂ ਦੇਵਤਿਆਂ ਦੀਆਂ ਤਸਵੀਰਾਂ ਦਾ ਮਾਮਲਾ ਭਖਿਆ- ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲਣ ਆਏ ਇੰਦਰਜੀਤ ਸਿੰਘ ਜੀਰਾ ਨੇ ਪੰਜ ਅੰਮ੍ਰਿਤਧਾਰੀ ਸਿੰਘਾਂ ਨੂੰ ਸੌਂਪਿਆ ਮੰਗ ਪੱਤਰ।
▶ ਜਲਦ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਗਲੇਰੀ ਕਾਰਵਾਈ 1 ਨਵੰਬਰ ਨੂੰ – ਇੰਦਰਜੀਤ ਜੀਰਾ।
▶ ਸ਼੍ਰੋਮਣੀ ਕਮੇਟੀ ਨੇ ਨਕਾਸ਼ੀ ਨੂੰ ਦੱਸਿਆ ਪੁਰਾਤਨ- ਕਿਹਾ ਜਾਣਬੁੱਝ ਕੇ ਵਿਰੋਧੀ ਬਣਾ ਰਹੇ ਹਨ ਮੁੱਦਾ।
▶ ਪੰਜਾਬ ਪੁਲਿਸ ਵਲੋਂ 42 ਇੰਸਪੈਕਟਰ ਤੇ 46 ਸਬ-ਇੰਸਪੈਕਟਰ ਤਬਦੀਲ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media