Thursday, June 25, 2026

ਵਿਦਿਆਰਥੀਆਂ ਲਈ ਇੰਡਸਟੀਰੀਅਲ ਵਿਜ਼ਟ ਦਾ ਆਯੋਜਨ

ਬਠਿੰਡਾ, 22 ਅਕਤੂਬਰ (ਅਵਤਾਰ ਸਿੰਘ ਕੈਂਥ) – ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ ਇੰਜ: ਐਂਡ ਟੈਕਨਾਲੋਜੀ, ਮ.ਰ.ਸ.ਪ.ਟ.ਯੂ., ਬਠਿੰਡਾ ਦੇ ਸਿਵਲ ਇੰਜ: ਵਿਭਾਗ ਵਲੋਂ ਬੀ.ਟੈਕ. ਕੋਰਸ ਦੇ ਦੂਜੇ ਅਤੇ ਚੌਥੇ ਸਾਲ ਦੇ ਵਿਦਿਆਰਥੀਆਂ ਲਈ 1 ਰੋਜ਼ਾ ਇੰਡਸਟੀਰੀਅਲ ਵਿਜਿਟ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਕੰਨਸਟਰਕਸ਼ਨ ਸਾਈਟਸ ਤੋਂ ਇਲਾਵਾ ਅ੍ਰੰਮਿਤਸਰ ਵਿਖੇ ਚੱਲ ਰਹੇ ਗਲਿਆਰਾ ਬਿਊਟੀਫੀਕੇਸ਼ਨ ਅਤੇ ਹਰੀਕੇ ਬੰਨ੍ਹ ਪ੍ਰੋਜੈਕਟਸ ਦਾ ਦੌਰਾ ਕਰਵਾਇਆ ਗਿਆ।ਇਸ ਵਿਜਿਟ ਵਿੱਚ ਅਧਿਆਪਕ ਵਰਗ ਦੇ ਇੰਜ: ਸਮਿਤਾ ਗਰਗ, ਇੰਜ: ਪਰਮਵੀਰ ਸਿੰਘ, ਇੰਜ: ਗਗਨਦੀਪ ਸਿੰਘ ਦੀ ਅਗਵਾਈ ਵਿੱਚ 150 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਅ੍ਰੰਮਿਤਸਰ ਵਿਖੇ ਚੱਲ ਰਹੇ ਵੱਖ-ਵੱਖ ਕੰਕਰੀਟ ਸਟਰਕਚਰ ਨਿਰਮਾਣ ਕਾਰਜਾਂ ਅਤੇ ਸਤਲੁਜ ਦਰਿਆ ਉੱਪਰ ਚੱਲ ਰਹੇ ਹਰੀਕੇ ਡਾਇਵਰਸ਼ਨ ਹੈਡ ਪ੍ਰੋਜੈਕਟ ਨੂੰ ਦੇਖਿਆ।ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਫਲੱਡ ਗੇਟ, ਕਰਾਸ ਰੈਗੂਲੇਟਰ, ਹੈਡ ਰੂੈਲੇਟਰ, ਸਿਲਟ ਅੁਕਸਕਲੂਡਰ ਅਤੇ ਸਮੇਤ ਸਾਰੇ ਹੈਡ ਵਰਕਸ ਦੀ ਸਟੱਡੀ ਦੇ ਅਧਿਐਨ ਕਰਨ ਦਾ ਮੌਕਾ ਮਿਲਿਆ।ਪ੍ਰੋਫੈਸ਼ਰ ਮਨਜੀਤ ਬਾਂਸਲ (ਸਿਵਲ ਇੰਜ: ਵਿਭਾਗ) ਨੇ ਅਧਿਆਪਕ ਸਾਹਿਬਾਨਾਂ ਦੇ ਇਸ ਉਪਰਾਲੇ ਲਈ ਉਹਨਾਂ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਲਈ ਇਸ ਤਰ੍ਹਾਂ ਦੇ ਉਦਯੋਗਿਕ ਦੌਰੇ ਬਹੁਤ ਜ਼ਰੂਰੀ ਹਨ ਜਿਸ ਨਾਲ ਉਹ ਨਿਰਮਾਣ ਕਾਰਜਾਂ ਦੀਆਂ ਬਰੀਕੀਆਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ।ਪ੍ਰੋਫੈਸ਼ਰ ਮੋਹਨ ਪਾਲ ਸਿੰਘ ਈਸ਼ਰ, ਉੱਪ ਕੁੱਲਪਤੀ (ਮ.ਰ.ਸ.ਪ.ਟ.ਯੂ., ਬਠਿੰਡਾ) ਨੇ ਸਿਵਲ ਇੰਜ: ਵਿਭਾਗ ਨੂੰ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਆਯੋਜਿਤ ਕੀਤੇ ਇਸ ਉਦਯੋਗਿਕ ਵਿਜਿਟ ਦੇ ਉਪਰਾਲੇ ਲਈ ਸਰਾਹਿਆ ਗਿਆ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply