ਬਠਿੰਡਾ, 22 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਐਨ.ਐਸ.ਐਸ. ਵਿੰਗ ਵਲੋਂ ਨੈਸ਼ਨਲ ਈ.ਗੌਵਰਨੈਂਸ ਡੀਵੀਜਨ ਦੀ ਸਰਪ੍ਰਸਤੀ ਹੇਠ ਇੱਕ ਰੋਜ਼ਾ ਡੀਜ਼ੀਟਲ ਇੰਡੀਆ ਵਰਕਸ਼ਾਪ ਆਯੋਜਿਤ ਕੀਤੀ ਗਈ।ਪ੍ਰੋਗਰਾਮ ਦਾ ਉਦਘਾਟਨ ਏ.ਡੀ.ਸੀ (ਵਿਕਾਸ) ਸ੍ਰੀਮਤੀ ਸ਼ੀਨਾ ਅਗਰਵਾਲ ਵਲੋਂ ਕੀਤਾ ਗਿਆ ਅਤੇ ਕੈਪਟਨ(ਰਿਟਾਇਰਡ) ਸੁਭਾਸ਼ ਚੰਦ, ਡਾਇਰੈਕਟਰ, ਰੀਜ਼ੀਨਲ ਸੈਂਟਰ ਚੰਡੀਗੜ, ਪ੍ਰੋ: (ਡਾ.) ਜਸਵੀਰ ਸਿੰਘ ਹੁੰਦਲ, ਰਜ਼ਿਸਟਰਾਰ, ਮ.ਰ.ਸ.ਪ.ਟ.ਯ, ਬਠਿੰਡਾ ਅਤੇ ਵਿਵੇਕ ਵਤਸਾ, ਕੰਸਲਟੈਂਟ, ਐਸ.ਈ.ਐਮ.ਟੀ ਦੁਆਰਾ ਸੰਬੋਧਿਤ ਕੀਤਾ ਗਿਆ। ਈ .ਗਵਰਨੈਂਸ ਦੇ ਆਮ ਲੋਕਾਂ ਲਈ ਵੱਖ ਵੱਖ ਹਿੱਤਾਂ ਬਾਰੇ ਬੁਲਾਰਿਆਂ ਵਲੋਂ ਚਾਨਣਾ ਪਾਇਆ ਗਿਆ।ਭਾਰਤ ਸਰਕਾਰ ਦੇ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਸਾਰੇ ਨਾਗਰਿਕਾਂ ਨੂੰ ਹਰ ਜਗਾ੍ਹ ਹਰ ਸਮੇਂ ਸੇਵਾ ਪ੍ਰਦਾਨ ਕਰਨਾ ਹੈ।ਵੱਖ-ਵੱਖ ਸਰਕਾਰੀ ਏਜੰਸੀਆਂ ਵਲੋਂ ਜਿਵੇਂ ਕਿ ਸੀ.ਡੈਕ, ਸੀ.ਡੀ.ਸੀ, ਯੂ.ਆਈ.ਡੀ.ਏ.ਆਈ. ਅਤੇ ਐਨ.ਆਈ.ਈ.ਐਲ.ਆਈ.ਟੀ ਵਲੋਂ ਸਟਾਲ ਲਗਾ ਕੇ ਸੇਵਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ ।
ਯੂਨੀਵਰਸਿਟੀ ਦੇ 7 ਕਾਲਜਾਂ ਦੇ ਲਗਭਗ 160 ਐਨ.ਐਸ.ਐਸ ਵਾਲੰਟੀਅਰਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਗਿਆ। ਇਸ ਦੌਰਾਨ ਵਾਲੰਟੀਅਰਾਂ ਵਲੋਂ 4 ਸਕਿੱਟਾ ਈ.ਗੌਵਰਨੈਂਸ ਬਾਰੇ ਪ੍ਰਦਰਸ਼ਿਤ ਕੀਤੀਆਂ ਗਈਆਂ ਜਿਸ ਵਿੱਚ ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ ਇੰਜ:ਐਂਡ ਟੈਕਨਾਲੋਜੀ, ਬਠਿੰਡਾ ਨੇ ਪਹਿਲਾ ਅਤੇ ਦੂਜਾ ਇਨਾਮ ਪ੍ਰਾਪਤ ਕੀਤਾ।ਈ-ਵੈਸਟ ਡਿਜ਼ਿਟਲ ਲਾਕਰ ਔਨਲਾਇਲ ਰਿਜਿਟਰਜ਼ ਆਦਿ ਵਿਸ਼ਿਆਂ ਦੀ ਮਹੱਤਤਾ ਅਤੇ ਦਸਤਾਵੇਜ਼ ਅਤੇ ਸੇਵਾਵਾਂ ਦੇ ਆਧੁਨਿਕੀਕਰਨ ਦੇ ਫਾਇਦਿਆਂ ਬਾਰੇ ਚਾਨਣਾ ਪਾਇਆ ਗਿਆ।ਵਿਵੇਕ ਵਸਤਾ ਨੇ ਡੀਜ਼ੀਟਲ ਇੰਡੀਆਂ ਦੇ ਵੱਖ ਵੱਖ ਪਹਿਲੂਆਂ ਦਾ ਵਰਣਨ ਪੇਸ਼ ਕੀਤਾ ਅਤੇ ਈ.ਗੌਵਰਨੈਂਸ ਸਬੰਧੀ ਕੁਇਜ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ ਇੰਜ:ਐਂਡ ਟੈਕਨਾਲੋਜੀ, ਬਠਿੰਡਾ ਨੇ ਪਹਿਲਾ ਅਤੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਬਠਿੰਡਾ ਨੇ ਦੂਜਾ ਇਨਾਮ ਪ੍ਰਾਪਤ ਕੀਤਾ।ਈ.ਗੌਵਰਨੈਂਸ ਦੇ ਵਿਸ਼ੇ ਉੱਪਰ ਇੱਕ ਪੋਸਟਰ ਡਰਇੰਗ ਮੁਕਾਬਲਾ ਵੀ ਕਰਵਾਇਆ ਗਿਆ ਜੋ ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ ਇੰਜ:ਐਂਡ ਟੈਕਨਾਲੋਜੀ, ਬਠਿੰਡਾ ਦੇ ਮਿਸਟਰ ਰਜ਼ਤ ਅਤੇ ਮਿਸ: ਧਮਨ ਨੇ ਜਿੱਤਿਆ।ਈ.ਗੌਰਵਨੈਂਸ ਦੀ ਵਰਤੋ ਬਾਰੇ ਵਿਦਿਆਰਥੀਆਂ ਵਲੋਂ ਹੋਰ ਦਿਲਚਸਪ ਇਵੈਂਟਸ ਵਿੱਚ ਨਵੀਨਤਾਕਾਰੀ ਵਿਚਾਰ ਪੇਸ਼ ਕੀਤੇ ਗਏ ਅਤੇ ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ ਇੰਜ:ਐਂਡ ਟੈਕਨਾਲੋਜੀ, ਬਠਿੰਡਾ ਦੀ ਟੀਮ ਨੇ ਪਹਿਲਾ ਇਨਾਮ ਜਿੱਤਿਆ।ਪ੍ਰੋਫੈਸ਼ਰ ਮੋਹਨ ਪਾਲ ਸਿੰਘ ਈਸ਼ਰ, ਉਪ ਕੁੱਲਪਤੀ (ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲਯੂਨੀਵਰਸਿਟੀ, ਬਠਿੰਡਾ) ਵਲੋਂ ਭਾਰਤ ਸਰਕਾਰ ਦੇ ਡੀਜ਼ੀਟਲ ਇੰਡੀਆਂ ਮਿਸ਼ਨ ਦੀਆਂ ਵੱਖ ਵੱਖ ਸਹੂਲਤਾਂ ਅਤੇ ਸੇਵਾਵਾਂ ਨੂੰ ਸਮੇਂ ਸਿਰ ਅਤੇ ਵੱਡੇ ਪੱਧਰ ਤੇ ਲਾਗੂ ਕਰਨ ਉੱਤੇ ਜ਼ੋਰ ਪਾਇਆ। ਉਹਨਾਂ ਨੇ ਡਿਜ਼ੀਟਲ ਇੰਡੀਆਂ ਮਿਸ਼ਨ ਦੇ ਜਾਗਰੁਕਤਾ ਲਈ ਕੀਤੇ ਉਪਰਾਲੇ ਲਈ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਐਨ.ਐਸ.ਐਸ ਯੂਨਿਟ ਦੀ ਸ਼ਲਾਘਾ ਵੀ ਕੀਤੀ।ਪ੍ਰੋਗਰਾਮ ਦੇ ਅੰਤ ਵਿੱਚ ਐਨ.ਐਸ.ਐਸ. ਕੋਆਰਡੀਨੇਟਰ ਆਰਕੀਟੈਕਟ ਰਣਜੀਤ ਕੌਰ ਜੌਹਲ ਮ.ਰ.ਸ.ਪ.ਟ.ਯ, ਬਠਿੰਡਾ ਨੇ ਸਾਰੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media