Friday, June 26, 2026

ਜੁਆਇੰਟ ਐਕਸ਼ਨ ਕਮੇਟੀ ਪੰਜਾਬ ਨੇ ਮੰਤਰੀ ਜਿਆਣੀ ਨੂੰ ਸੋਂਪਿਆ ਮੰਗ ਪੱਤਰ

ppn2210201612ਫਾਜ਼ਿਲਕਾ, 22 ਅਕਤੂਬਰ (ਵਿਨੀਤ ਅਰੋੜਾ)- ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ 13 ਐਸੋਸੀੲੈਸ਼ਨਾਂ ਅਤੇ ਵੱਖ ਵੱਖ ਪ੍ਰਾਈਵੇਟ ਕਾਲਜ਼ਾਂ  ਅਤੇ ਸੈਲ ਫਾਇਨਾਸ ਮੈਨੈਜਮੈਂਟ ਕਮੇਟੀਆਂ ਵੱਲੌਂ ਐਸਸੀਬੀਸੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ 480 ਕਰੋੜ ਦੀ ਰਕਮ ਜਾਰੀ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਐਸੋਸੀਏਸ਼ਨਾਂ ਦਾ ਇੱਕ ਵਫ਼ਦ ਅੱਜ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ।
ਮੰਗ ਪੱਤਰ ਵਿਚ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਐਸਸੀਬੀਸੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਕਮ ਜੋਕਿ 480 ਕਰੋੜ ਰੁਪਏ ਬਣੀ ਹੈ ਉਹ ਕੇਂਦਰ ਸਰਕਾਰ ਵੱਲੋਂ ਜਾਰੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕਾਲਜ਼ਾਂ ਨੂੰ ਜਾਰੀ ਨਹੀਂ ਕੀਤੀ ਗਈ। ਇਹ ਸਕਾਲਰਸ਼ਿਪ ਸਕੀਮ ਤਹਿਤ ਸੈਲਫ ਫਾਇਨਾਂਸ ਕਾਲਜ਼ਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾ ਤੇ ਐਸਸੀ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਗਈ ਸੀ ਸਗੋਂ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਰਿਸਟ੍ਰੇਸ਼ਨ ਤੇ ਪ੍ਰੀਖਿਆ ਫੀਸ ਵੀ ਕਾਲਜਾਂ ਵੱਲੋਂ ਆਪਣੇ ਫੰਡਾਂ ਵਿਚੋਂ ਭਰੀਆਂ ਗਈਆਂ ਸਨ। ਸੈਲਫ ਫਾਇਨਾਂਸਡ ਕਾਲਜ਼ਾਂ ਵਿਚ 70 ਫੀਸਦੀ ਸਕੀਮ ਤੋਂ ਲਾਭ ਲੈਣ ਵਾਲੇ ਵਿਦਿਆਰਥੀ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਵੱਲੋਂ ਕਾਲਜ਼ਾਂ ਨੂੰ ਕੋਈ ਫੀਸ ਨਹੀਂ ਭਰੀ ਗਈ ਤੇ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਇਹ ਫੀਸ ਕਾਲਜ਼ਾਂ ਨੂੰ ਨਹੀਂ ਦਿੱਤੀ ਗਈ। ਜਿਸ ਕਾਰਨ ਪੂਰੇ ਪੰਜਾਬ ਦੇ ਸੈਲਫ ਫਾਇਨਾਂਡ ਕਾਲਜ ਅਤੇ ਉਨ੍ਹਾਂ ਦੀਆਂ ਮੈਨੇਜ਼ਮੈਂਟ ਕਮੇਟੀਆਂ ਵਿਤੀ ਸਕੰਟ ਦਾ ਸਾਹਮਣਾ ਕਰ ਰਹੀਆਂ ਹਨ।
ਉਨ੍ਹਾਂ ਮੰਗ ਕੀਤੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਤਹਿਤ ਸੈਸ਼ਨ 2014-15 ਅਤੇ 2015-16 ਦੀ 480 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਚਾਲੂ ਮੌਜ਼ੂਦਾ ਸੈਸ਼ਨ 2016-17 ਦੇ ਐਸਸੀ ਵਿਦਿਆਰਥੀਆਂ ਦੀਆਂ ਫੀਸਾਂ ਦੀ ਰਕਮ ਸਮੇਤ ਪੂਰੀ ਰਕਮ ਸਮੇਤ ਜਲਦੀ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਪ੍ਰਾਈਵੇਟ ਕਾਲਜ, ਯੂਨੀਵਰਸਿਟੀਆਂ ਨੇ 7 ਅਕਤੂਬਰ ਨੂੰ ਆਪਣੇ ਸੰਸਥਾਨ ਇੱਕ ਦਿਨ ਲਈ ਬੰਦ ਕਰਕੇ ਅਤੇ ਸੰਸਥਾਵਾਂ ਤੇ ਕਾਲੇ ਝੰਡੇ ਲਗਾਕੇ ਰੋਸ ਪ੍ਰਗਟ ਕੀਤਾ ਜਾ ਚੁੱਕਿਆ ਹੈ ਪਰ ਪੰਜਾਬ ਸਰਕਾਰ ਦਾ ਇਨ੍ਹਾਂ ਸੰਸਥਾਵਾਂ ਪ੍ਰਤੀ ਬੇਰੁਖ਼ੀ ਵਾਲਾ ਵਤੀਰਾ ਅਪਣਾਇਆ ਜਾ ਰਿਹਾ ਹੈ। ਹੁਣ ਇਨ੍ਹਾਂ ਵੱਲੋਂ 21 ਅਤੇ 22 ਅਕਤੂਬਰ ਨੂੰ ਦੋ ਦਿਨਾਂ ਲਈ ਸਮੂਹ ਸੰਸਥਾਵਾਂ ਬੰਦ ਕੀਤੀਆਂ ਗਈਆਂ ਹਨ ਅਤੇ ਜੇਕਰ ਹੁਣ ਵੀ ਐਸਸੀਬੀਸੀ ਵਿਦਿਆਰਥੀਆਂ ਦੀ ਸ਼ਕਾਲਰਸ਼ਿਪ ਜਾਰੀ ਕਰਨ ਸਬੰਧੀ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣਦੀ ਤਾਂ ਐਸਸੀ/ਬੀਸੀ ਜੱਥੇਬੰਦੀਆਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਲੈ ਕੇ ਪੰਜਾਬ ਸਕਕਾਰ ਦਾ ਘੇਰਾਓ ਕੀਤਾ ਜਾਵੇਗਾ ਅਤੇ ਲੰਬੇ ਸਮੇਂ ਲਈ ਕਾਲਜ ਬੰਦ ਕਰਨ ਦਾ ਸਖ਼ਤ ਫੈਸਲਾ ਲਿਆ ਜਾਵੇਗਾ।
ਇਸ ਮੌਕੇ ਡਾ. ਅਨੁਰਾਗ ਅਸੀਜਾ ਐਮ.ਡੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ, ਸੁਰਿੰਦਰ ਠਕਰਾਲ ਜੋਤੀ  ਬੀਐਡ ਕਾਲਜ ਫਾਜ਼ਿਲਕਾ, ਸੁਨੀਲ ਦੁਆ ਸਰਸਵਤੀ ਨਰਸਿੰਗ ਇੰਸਟੀਚਿਊਟ ਐਂਡ ਅਬੋਹਰ, ਫਾਰਮੇਸੀ ਕਾਲਜ ਅਬੋਹਰ, ਡਾ. ਸਾਹਿਲ ਮਿੱਤਲ ਡਾਇਰੈਕਟਰ ਮੀਰਾ ਗਰੁੱਪ ਆਫ਼ ਕਾਲਜ ਅਬੋਹਰ, ਸਰਦਾਰ ਪਟੇਲ ਨਰਸਿੰਗ ਕਾਲਜ ਅਬੋਹਰ, ਸਰਸਵਤੀ ਐਲਟੀਸੀ ਅਬੋਹਰ, ਆਤਮਾ ਸਿੰਘ ਸੇਖੋਂ ਡੀਏਵੀ ਕਾਲਜ ਆਫ਼ ਐਜੂਕੇਸ਼ਨ ਫਾਜ਼ਿਲਕਾ, ਪ੍ਰਿੰਸੀਪਲ  ਡਾ. ਸਰੀਤਾ ਗਿਜਵਾਨੀ ਡੀਏਵੀ ਕਾਲਜ ਆਫ਼ ਜੂੈਕੇਸ਼ਨ ਫਾਜ਼ਿਲਕਾ, ਡਾ. ਅਨੀਤਾ ਅਰੋੜਾ ਪ੍ਰਿੰਸੀਪਲ ਜੋਤੀ ਬੀਐਡ ਕਾਲਜ ਰਾਮਪੁਰਾ ਫਾਜ਼ਿਲਕਾ, ਡਾ. ਸਰਵਜੀਤ ਕੌਰ ਪ੍ਰਿੰਸੀਪਲ ਗੁਰੂਰਾਮ ਦਾਸ ਬੀਐਡ ਕਾਲਜ ਜਲਾਲਾਬਾਦ, ਵਿਜੈ ਅਹੂਜਾ ਸਚਖੰਡ ਸਕੂਲ ਆਫ਼ ਅਬੋਹਰ, ਆਰ.ਐਲ.ਸਵਾਮੀ ਡਾਇਰੈਕਟਰ ਗਿਆਨੀ ਦੇਵੀ ਮੈਮੋਰੀਅਲ ਆਈਟੀਆਈ ਅਬੋਹਰ, ਡਾ. ਰਣਜੀਤ ਭਾਲਾ ਜਗਤ ਨਰਾਇਣ ਕਾਲਜ ਜਲਾਲਾਬਾਦ, ਵਿਕਟਰ ਛਾਬੜਾ ਘੁਬਾਇਆ ਕਾਲਜ ਆਫ਼ ਇੰਜੀਨੀਅਰਿੰਗ ਟੈਕਨੀਕਲ, ਇੰਜੀਨੀਅਰ ਰਕੇਸ਼ ਭੁਸਰੀ ਗੁਰੂ ਹਰਕ੍ਰਿਸ਼ਨ ਆਈਟੀਆਈ ਫਾਜ਼ਿਲਕਾ, ਮਹਾਰਿਸ਼ੀ ਪਰਸ਼ੂਰਾਮ ਆਈਟੀਆਈ, ਦਵਿੰਦਰਪਾਲ ਸਿੰਘ ਆਈਟੀਆਈ ਅਬੋਹਰ, ਇੰਜੀਨੀਅਰ ਸੁਖਵਿੰਦਰ ਸਿੰਘ ਮਹਾਰਾਜਾ ਅਗਰਸੈਨ ਪੋਲੀਟੈਕਨੀਕ ਕਾਲਜ ਅਬੋਹਰ, ਗੋਰਵ ਕੁਮਾਰ ਖਾਟੁਜੀ ਆਈਟੀਆਈ ਜਲਾਲਾਬਾਦ, ਬਰੀਲੀਅੰਟ ਆਈਟੀਆਈ, ਗੁਰਮੀਤ ਸਿੰਘ ਬਰੀਲੀਅੰਟ ਕਾਲਜ ਆਫ਼ ਐਜੂਕੇਸ਼ਨ ਜਲਾਲਾਬਾਦ, ਟੂਲਸ ਐਂਟ ਟੈਕਨਾਲੋਜੀ ਆਈਟੀਆਈ ਕਾਲਾ ਟਿੱਬਾ ਅਬੋਹਰ, ਬਾਂਕੇ ਬਿਹਾਰੀ ਆਈਟੀਆਈ, ਰਜਿੰਦਰ ਸਿੰਘ ਧਨੋਵਾ ਮੈਂਬਰ ਜੁਆਇੰਟ ਐਕਸ਼ਨ ਕਮੇਟੀ ਪੰਜਾਬ, ਅਨੁਰਾਗ ਕਸਰੀਜਾ ਐਮਡੀ ਬੀਐਡ ਕਾਲਜ ਅਬੋਹਰ, ਵਿਵੇਕ ਕੋਸ਼ਲ ਮਹਾਰਿਸ਼ੀ ਕਾਲਜ  ਫਾਜ਼ਿਲਕਾ, ਵਿਜੈ ਅਹੂਜਾ ਸਚਖੰਡ ਸਕੂਲ ਅਬੋਹਰ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply