Friday, June 26, 2026

ਦੋ ਧਿਰਾਂ ਵਿਚ ਜੰਮਕੇ ਚਲੇ ਇੱਟਾਂ ਰੋੜੇ-ਇਕ ਦੂਜੇ ‘ਤੇ ਲਾਏ ਲੜਕੀ ਨਾਲ ਛੇੜਛਾੜ ਦੇ ਦੋਸ਼

ppn2210201621
ਜੰਡਿਆਲਾ ਗੁਰੂ, 22 ਅਕਤੂਬਰ (ਹਰਿੰਦਰ ਪਾਲ ਸਿੰਘ)- ਲੜਕੀਆਂ ਨਾਲ ਛੇੜਛਾੜ ਦੇ ਮਾਮਲੇ ਵਿਚ ਬੀਤੇ ਕਲ੍ਹ ਦੋ ਵਾਲਮੀਕੀ ਭਾਈਚਾਰੇ ਦੇ  ਗਰੁਪਾਂ ਵਿਚ ਜੰਮਕੇ ਲੜਾਈ ਹੋਈ ਅਤੇ ਚੌਂਕ ਵਿਚ ਖੂਬ ਇਟਾਂ ਰੋੜੇ ਚਲੇ । ਪੱਤਰਕਾਰਾਂ ਨਾਲ ਗਲਬਾਤ ਦੌਰਾਨ ਇਕ ਧਿਰ ਰਮੇਸ਼ ਕੁਮਾਰ ਮੁਹੱਲਾ ਬਾਹਰਵਾਰ ਬਰਤਨਾਂ ਵਾਲਾ ਬਜ਼ਾਰ  ਨੇ ਦਸਿਆ ਕਿ ਬੀਤੇ ਕਲ੍ਹ ਦੇਰ ਸ਼ਾਮ ਕਰੀਬ 8 ਵਜੇ  ਚਿਮਨ ਸਿਂਘ, ਰਿੰਕੂ , ਆਸ਼ੂ, ਰੌਸ਼ਨ ਲਾਲ, ਧਰਮਬੀਰ ਆਪਣੇ 4-5 ਹੋਰ ਸਾਥੀਆਂ ਨਾਲ ਸਾਡੇ ਘਰ ਆਏ ਅਤੇ ਮੇਰੀਆਂ ਲੜਕੀਆਂ ਗੁਰਬੀਰ ਕੌਰ ਅਤੇ ਪ੍ਰੀਤੀ (ਦੋਨੋ ਕਾਲਪਨਿਕ ਨਾਮ) ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿਤੀ।ਲੜਕੀਆਂ ਦਾ ਰੌਲਾ ਸੁਣਕੇ ਜਦ ਮੇਰੇ ਬੇਟੇ ਨੇ ਆਪਣੀਆਂ ਭੈਣਾ ਨੂੰ ਬਚਾਓਣਾ ਚਾਹਿਆ ਤਾ ਏਹਨਾ ਨੇ ਓਸਦੀ ਵੀ ਬਾਂਹ ਤੋੜ ਦਿਤੀ। ਰੌਸ਼ਨ ਲਾਲ ਨੇ ਦਸਿਆ ਕਿ ਮੈਂ ਜਦ ਬਾਜ਼ਾਰ ਤੋਂ ਘਰ ਆਈਆ ਤਾਂ ਇਹਨਾ ਨੇ ਮੈਨੂ ਵੀ ਮਾਰਨਾ ਕੁਟਣਾ ਸ਼ੁਰੂ ਕਰ ਦਿਤਾ।ਮੇਰੀ ਬਜ਼ੁਰਗ ਮਾਂ ਅਤੇ ਮੇਰੀ ਪਤਨੀ ਨੇ ਜਦ ਰੋਕਿਆ ਤਾਂ ਹਮਲਾਵਰਾਂ ਨੇ ਓਹਨਾ ਨੂੰ ਵੀ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿਤੀਆ ਅਤੇ ਧਮਕੀਆਂ ਦਿਂਦੇ ਹੋਏ ਫਰਾਰ ਹੋ ਗਏ ਕਿ ਅਸੀ ਤੁਹਾਡੀਆਂ ਲੜਕੀਆਂ ਨੂੰ ਘਰੋਂ ਚੁਕਕੇ ਲੈ ਜਾਵਾਗੇ।ਰੌਸ਼ਨ ਲਾਲ ਨੇ ਦਸਿਆ ਕਿ ਇਸ ਬਾਰੇ ਜਦ ਮੈਂ ਆਪਣੇ ਸਹੁਰਾ ਕਰਨੈਲ ਸਿਂਘ ਨੂੰ ਫੋਨ ਤੇ ਦਸਿਆ ਤਾਂ ਉਹ ਸਦਮੇ ਨੂੰ ਸਹਿਣ ਨਾ ਕਰਦੇ ਹੋਏ ਓਹਨਾ ਦੀ ਮੌਤ ਹੋ ਗਈ।ਦੂਸਰੀ ਧਿਰ ਚਿਮਨ ਸਿਂਘ ਨਾਲ ਇਸ ਸਬੰਧੀ ਗਲ ਕੀਤੀ ਗਈ ਤਾਂ ਓਸਨੇ ਸਾਰੇ ਦੋਸ਼ਾਂ ਨੂੰ ਨਾਕਾਰਦੇ ਹੋਏ ਕਿਹਾ ਕਿ ਰੌਸ਼ਨ ਲਾਲ ਦਾ ਲੜਕਾ ਮੇਰੀ ਬੇਟੀ ਨੂੰ ਸਕੂਲ ਆਣ ਜਾਣ ਸਮੇਂ ਪ੍ਰੇਸ਼ਾਨ ਕਰਦਾ ਸੀ ਇਸ ਬਾਬਤ ਜਦ ਅਸੀ ਰੌਸ਼ਨ ਲਾਲ ਦੇ ਘਰ ਸ਼ਿਕਾਇਤ ਦੇਣ ਗਏ ਤਾਂ ਇਸਦੇ ਸਾਰੇ ਪਰਿਵਾਰ ਨੇ ਸਾਨੂੰਇਟਾਂ ਰੋੜੇ ਮਾਰਨੇ ਸ਼ੁਰੂ ਕਰ ਦਿਤੇ ਜਿਸ ਨਾਲ ਮੇਰਾ ਬੇਟਾ ਅਤੇ ਭਰਾ ਜ਼ਖ਼ਮੀ ਹੋ ਗਏ ਜੋ ਕਿ ਮਾਨਾਂਵਾਲਾ ਹਸਪਤਾਲ ਦਾਖਿਲ ਹਨ।ਪੁਲਿਸ ਚੌਂਕੀ ਇੰਚਾਰਜ ਸੁਖਦੇਵ ਸਿਂਘ ਨੇ ਕਿਹਾ ਕਿ ਦੋਨਾਂ ਧਿਰਾਂ ਵਲੋ ਦਰਖਾਸਤ ਆਈ ਹੈ, ਸ਼ਹਿਰ ਦੇ ਮੋਹਤਬਰ ਬੰਦੇ ਦੋਹਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਰਹੇ ਹਨ, ਨਹੀਂ ਤਾਂ ਫਿਰ  ਜਾਂਚ ਪੜਤਾਲ ਦੌਰਾਨ ਜੋ ਵੀ ਦੋਸ਼ੀ ਪਾਈਆ ਗਿਆ ਉਸਦੇ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply