ਅੰਮ੍ਰਿਤਸਰ, 22 ਅਕਤੂਬਰ (ਜਗਦੀਪ ਸਿੰਘ ਸੱਗੂ)- ਦਾ ਥੀਏਟਰ ਪਰਸਨਜ, ਕੂਚੀ ਮੂਚੀ ਫਿਲਮ ਐਕਟਿੰਗ ਅਕੈਡਮੀ ਵੱਲੋਂ ਵਿਰਸਾ ਵਿਹਾਰ ਨਾਰਥ ਜੋਨ ਕਲਚਰਲ ਸੈਂਟਰ ਅਤੇ ਅਮਨਦੀਪ ਹਸਪਤਾਲ ਦੇ ਵਿਸ਼ੇਸ਼ ਸਹਿਯੋਗ ਨਾਲ 10 ਵਾਂ ਪੰਜਾਬ ਥੀਏਟਰ ਫੈਸਟੀਵਲ 24 ਤੋਂ 29 ਅਕਤੂਬਰ ਤੱਕ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਹਰ ਰੋਜ਼ ਸ਼ਾਮ 6 ਵਜੇ ਪੇਸ਼ ਕੀਤਾ ਜਾਵੇਗਾ।ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਪ੍ਰੈਸ ਕਾਨਫਰੰਸ ਮੌਕੇ ਫਿਲਮ ਅਦਾਕਾਰ ਜੋੜੀ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਫੈਸਟੀਵਲ ਵਿੱਚ ਪੰਜਾਬ ਭਰ ਤੋਂ ਨਾਮਵਰ ਨਾਟ ਨਿਰਦੇਸ਼ਕ ਅਤੇ ਨਾਮਵਰ ਨਾਟਕ ਟੀਮਾਂ ਪਹੁੰਚ ਰਹੀਆਂ ਹਨ।ਇਸ 6 ਦਿਨਾਂ ਫੈਸਟੀਵਲ ਦੇ ਪਹਿਲੇ ਦਿਨ 24/10/16 ਨੂੰ ਹਰਦੀਪ ਗਿੱਲ ਦਾ ਲਿਖਿਆ ਅਤੇ ਅਨੀਤਾ ਦੇਵਗਨ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਕਰੈਡਿਟ ਕਾਰਡ’ ਪੇਸ਼ ਕੀਤਾ ਜਾਵੇਗਾ। ਦੂਜੇ ਦਿਨ 25/10/16 ਨੂੰ ਬਲਵਿੰਦਰ ਬੁੱਲਟ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਅਸੀਂ ਅੰਨਦਾਤਾ ਹੁੰਨੇ ਆ’ ਪੇਸ਼ ਕੀਤਾ ਜਾਵੇਗਾ।ਤੀਸਰੇ ਦਿਨ 26/10/16 ਨੂੰ ਦਵਿੰਦਰ ਗਿੱਲ ਦਾ ਲਿਖਿਆ ਅਤੇ ਹਰਦੀਪ ਗਿੱਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਇਸ਼ਕ ਰੀਮੀਕਸ’ ਪੇਸ਼ ਕੀਤਾ ਜਾਵੇਗਾ। ਚੌਥੇ ਦਿਨ ਮਿਤੀ 27/10/16 ਨੂੰ ਪੰਨਡੂਲਿਕ ਨਾਇਕ ਦੀ ਕਹਾਣੀ ਤੇ ਅਧਾਰਿਤ ਡਾ. ਆਤਮਜੀਤ ਵੱਲੋਂ ਪੰਜਾਬੀ ਰੂਪਾਂਤਰਣ ਅਤੇ ਸੰਗੀਤਾ ਗੁਪਤਾ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਮੌਤ ਦੀ ਟੀਸੀ’ ਪੇਸ਼ ਕੀਤਾ ਜਾਵੇਗਾ।ਪੰਜਵੇਂ ਦਿਨ ਮਿਤੀ 28/10/16 ਨੂੰ ਪਾਲੀ ਭੁਪਿੰਦਰ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਦਿੱਲੀ ਰੋਡ ਤੇ ਇਕ ਹਾਦਸਾ’ ਪੇਸ਼ ਕੀਤਾ ਜਾਵੇਗਾ।ਫੈਸਟੀਵਲ ਦੇ ਆਖਰੀ ਦਿਨ ਮਿਤੀ 29/10/2016 ਨੂੰ ਪ੍ਰਗਟ ਸਿੰਘ ਦਾ ਲਿਖਿਆ ਅਤੇ ਵਿਸ਼ੂ ਸ਼ਰਮਾ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ’16 ਸਤੰਬਰ ਏ ਬਲਾਇੰਡ ਡੇਟ’ ਪੇਸ਼ ਕੀਤਾ ਜਾਵੇਗਾ।ਇਹ ਸਾਰੇ ਨਾਟਕ ਸਥਾਨਕ ਵਿਰਸਾ ਵਿਹਾਰ ਵਿਖੇ ਬਿਨ੍ਹਾਂ ਪਾਸ ਅਤੇ ਟਿਕਟ ਦੇ ਵਿਖਾਏ ਜਾਣਗੇ।ਇਸ ਮੌਕੇ ਸਮੂਹ ਨਾਟ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਹਾਰਦਿਕ ਸੱਦਾ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media