📝 ਅੱਜ ਦੀਆਂ ਸੁਰਖੀਆਂ…..
ਮਿਤੀ : 24 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
https://punjabpost.in/welcome/?p=75942
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੰਮ੍ਰਿਤਸਰ ‘ਚ ਵਾਰ ਹੀਰੋਜ਼ ਯਾਦਗਾਰ ਦੇਸ਼ ਵਾਸੀਆਂ ਨੂੰ ਕੀਤੀ ਅਰਪਿਤ, ਪੰਜਾਬ ਕੈਬਨਿਟ ਦੇ ਮੰਤਰੀ, ਭਾਜਪਾ ਪ੍ਰਦੇਸ਼ ਪ੍ਰਧਾਨ, ਸਾਬਕਾ ਫੌਜੀ ਤੇ ਜੰਗੀ ਵਿਧਵਾਵਾਂ ਤੇ ਸੈਨਿਕ ਪਰਿਵਾਰ ਰਹੇ ਮੌਜ਼ੂਦ।
▶ ਫੋਜ਼ ਦੇ ਕਈ ਸਾਬਕਾ ਅਧਿਕਾਰੀ ਆਰਮੀ ਚੀਫ ਜਨਰਲ ਜੇ.ਜੇ ਸਿੰਘ, ਏਅਰ ਚੀਫ ਮਾਰਸ਼ਲ ਐਸ ਕੇ.ਸਰੀਨ, ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ, ਚੀਫ ਆਫ ਆਰਮੀ ਸਟਾਫ ਜਨਰਲ ਦੀਪਕ ਕਪੂਰ ਹੋਏ ਸ਼ਾਮਲ।
▶ ਅੰਮ੍ਰਿਤਸਰ ਵਿੱਚ ਹੋਈ ਰੈਲੀ ਦੌਰਾਨ ਸੀ.ਐਮ.ਬਾਦਲ ਨੇ ਅੱਜ ਦੇ ਦਿਨ ਨੂੰ ਇਤਿਹਾਸਕ ਦੱਸਦਿਆਂ, ਪਾਕਿਸਤਾਨ ‘ਚ ਦਾਖਲ ਹੋ ਕੇ ਸਰਜ਼ੀਕਲ ਸਟਰਾਈਕ ਕਰਨ ‘ਤੇ ਫੋਜ਼ ਦੀ ਕੀਤੀ ਸ਼ਲਾਘਾ।
▶ ਸਰਜ਼ੀਕਲ ਸਟਰਾਈਕ ਸਬੰਧੀ ਸਹੀ ਸਮੇਂ ‘ਤੇ ਸਹੀ ਕਦਮ ਚੁੱਕਣ ‘ਤੇ ਪੀ.ਐਮ ਮੋਦੀ ਨੂੰ ਵੀ ਸੀ.ਐਮ ਬਾਦਲ ਨੇ ਦਿੱਤੀ ਵਧਾਈ।
▶ ਅੰਮ੍ਰਿਤਸਰ ‘ਚ ਮੁੱਖ ਮੰਤਰੀ ਸ੍ਰ. ਬਾਦਲ ਦੇ ਰੈਲੀ ਨੂੰ ਸੰਬੋਧਨ ਦੌਰਾਨ ਲੋਕਾਂ ਦੇ ਹੌਲੀ ਹੌਲੀ ਉਠ ਕੇ ਚਲੇ ਜਾਣ ਨਾਲ ਕਈ ਕੁਰਸੀਆਂ ਹੋਈਆਂ ਖਾਲੀ।
▶ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜ਼ਰੀਵਾਲ ਨੇ ਲੁਧਿਆਣਾ ਵਿੱਚ ਵਪਾਰ, ਉਦਯੋਗ ਅਤੇ ਟਰਾਂਸਪੋਰਟ ਦੇ ਵਿਕਾਸ ਲਈ 21 ਨੁਕਾਤੀ ਮੈਨੀਫੈਸਟੋ ਕੀਤਾ ਰਿਲੀਜ਼।
▶ ਅਕਾਲੀ ਦਲ ਨੇ ਕੇਜ਼ਰੀਵਾਲ ‘ਤੇ ਉਹਨਾਂ ਦੇ ਆਈਡੀਏ ਨੂੰ ਕਾਪੀ ਕਰਨ ਦੇ ਲਗਾਏ ਦੋਸ਼।
▶ ਭਾਜਪਾ ਆਗੂ ਅਵਿਨਾਸ਼ ਰਾਏ ਨੇ ਕੇਜ਼ਰੀਵਾਲ ਨੂੰ ਦੱਸਿਆ ਝੂਠਾ– ਕਿਹਾ ਨਹੀਂ ਕੀਤਾ ਜਾ ਸਕਦਾ ਵਿਸ਼ਵਾਸ਼।
▶ ਟੋਕੀਓ (ਜਪਾਨ) – 1975 ‘ਚ ਮਾਊਂਟ ਐਵਰੈਸਟ ਸਰ ਕਰਨ ਵਾਲੀ ਪਹਿਲੀ ਮਹਿਲਾ ਜੁਨੁਕੋ ਤਾਬੋ ਦਾ 77 ਸਾਲਾਂ ਦੀ ਉਮਰ ‘ਚ ਦਿਹਾਂਤ।
▶ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ ‘ਚ ਭਾਰਤ ਨੇ ਪਾਕਿਸਤਾਨ ਨੂੰ 3-2 ਨਾਲ ਹਰਾਇਆ।
▶ ਸੀ.ਐਮ ਬਾਦਲ ਨੇ ਮੌਜ਼ੂਦਾ ਤੇ ਸਾਬਕਾ ਸੈਨਿਕਾਂ ਲਈ 24×7 ਹੈਲਪ ਲਾਈਨ ਦਾ ਕੀਤਾ ਐਲਾਨ ਅਤੇ ਡਿਪਟੀ ਕਮਿਸ਼ਨਰਾਂ ਨੂੰ ਸੈਨਿਕਾਂ ਦਾ ਮਾਨ ਸਨਮਾਨ ਕਰਨ ਦੇ ਦਿੱਤੇ ਹੁਕਮ।
▶ ਮੋਹਾਲੀ ਵਿੱਚ ਇਕ ਦਿਨਾਂ ਕ੍ਰਿਕਟ ਮੈਚ ਭਾਰਤ ਨੇ ਨਿਊਜ਼ੀਲੈਂਡ ਤੋਂ 7 ਵਿਕਟਾਂ ਨਾਲ ਜਿੱਤਿਆ।
▶ ਚੋਣਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਸਮੇਤ ਤਿੰਨ ਮੈਂਬਰੀ ਟੀਮ ਪੰਜਾਬ ਪੁੱਜੀ।
▶ ਅਕਾਲੀ ਦਲ, ਕਾਂਗਰਸ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਚੋਣ ਕਮਿਸ਼ਨਰ ਦੀ ਟੀਮ ਨਾਲ ਕੀਤੀ ਮੁਲਾਕਾਤ।
▶ ਆਈ.ਐਸ.ਆਈ ਵਲੋਂ ਪਾਕਿਸਤਾਨ ‘ਚ ਅੱਤਵਾਦੀ ਜੱਥੇਬੰਦੀਆਂ ਖਿਲਾਫ ਕਾਰਵਾਈ ਨਾ ਕਰਨ ਤੋਂ ਅਮਰੀਕਾ ਨਰਾਜ਼- ਪਾਕਿਸਤਾਨ ‘ਚ ਦਾਖਲ ਹੋ ਕੇ ਅੱਤਵਾਦੀ ਮਾਰਨ ਦੀ ਦਿੱਤੀ ਧਮਕੀ।
▶ ਜੰਮੂ ਕਸ਼ਮੀਰ ਦੇ ਕਠੂਆ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਜਖਮੀ ਬੀ.ਐਸ.ਐਫ ਜਵਾਨ ਗੁਰਨਾਮ ਸਿੰਘ ਵੀ ਹੋਏ ਸ਼ਹੀਦ।
▶ ਕੇਜ਼ਰੀਵਾਲ ਦਾ ਵਿਰੋਧ ਕਰਦੀਆਂ ਕਾਂਗਰਸ ਮਹਿਲਾ ਵਿੰਗ ਦੀਆਂ ਔਰਤਾਂ ਦੀ ਲੁਧਿਆਣਾ ‘ਚ ਪੁਲਿਸ ਨਾਲ ਝੜਪ।
▶ ਉਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਦਾ ਸੰਕਟ ਵਧਿਆ – ਅਖਿਲੇਸ਼ ਯਾਦਵ ਨੇ ਤਿੰਨ ਹੋਰ ਮੰਤਰੀਆਂ ਨਾਲ ਚਾਚਾ ਸ਼ਿਵਪਾਲ ਯਾਦਵ ਨੂੰ ਕੈਬਨਿਟ ‘ਚੋਂ ਕੱਢਿਆ।
▶ ਸਮਾਜਵਾਦੀ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਲਖਨਊ ‘ਚ ਅੱਜ ਸੱਦੀ ਹੰਗਾਮੀ ਮੀਟਿੰਗ।
▶ ਮੋਗਾ ਦੇ ਪਿੰਡ ਤਖਾਣਵੱਧ ‘ਚ ਛੁੱਟੀ ਆਏ 36 ਸਾਲਾ ਫੋਜ਼ੀ ਜਵਾਨ ਦੀ ਸੜ੍ਹਕ ਹਾਦਸੇ ‘ਚ ਮੌਤ।
▶ ਮੋਗਾ ਪੁਲਿਸ ਦੇ ਸੀ.ਆਈ.ਏ ਸਟਾਫ ਵਲੋਂ ਨਜ਼ਾਇਜ ਸ਼ਰਾਬ ਦੀਆਂ 2360 ਪੇਟੀਆਂ ਬਰਾਮਦ – ਕੀਮਤ 2.36 ਲੱਖ।
▶ ਪਟਨਾ ਸਾਹਿਬ ਵਿਖੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜਾ।
▶ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਮਮਦੋਟ ‘ਚ ਭਾਰਤ ਵਿੱਚ ਦਾਖਲ ਹੋਏ ਪਾਕਿ ਘੁਸਪੈਠੀਏ ਨੂੰ ਬੀ.ਐਸ.ਐਫ ਨੇ ਕੀਤਾ ਗ੍ਰਿਫਤਾਰ।
▶ ‘ਆਪ’ ਦੇ ਪੰਜਾਬ ਕਨਵੀਨਰ ਹੁੰਦਿਆਂ ਸੁੱਚਾ ਸਿੰਘ ਛੋਟੇਪੁਰ ਵਲੋਂ ਪੈਸੇ ਲੈਣ ਦੀਆਂ ਸਨ ਕਈ ਸ਼ਿਕਾਇਤਾਂ- ਕੇਜ਼ਰੀਵਾਲ।
▶ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਦੁਰ ਰੱਖਣ ਲਈ ਕਾਂਗਰਸ ਤੇ ਅਕਾਲੀ-ਭਾਜਪਾ ਗਠਜੋੜ ਨੇ ਕੀਤਾ ਸਮਝੌਤਾ- ਕੇਜਰੀਵਾਲ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media