ਅਲਗੋਂ ਕੋਠੀ, 22 ਅਕਤੂਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – 2017 ਦੀਆਂ ਵਿਧਾਨ ਸਭਾ ਚੋਣਾ ਨੂੰ ਲੈ ਕੇ ਪੰਜਾਬ ਵਿਚ ਨਵੀਂ ਉਭਰ ਰਹੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹਲਕਾ ਖੇਮਕਰਨ ਅੰਦਰ ਭਾਵੇਂ ਲਿਸਟ ਲੰਬੀ ਹੋਵੇ, ਪਰ 2014 ਵਿਚ ਆਮ ਅਦਮੀ ਪਾਰਟੀ ਦੀ ਹਲਕਾ ਖੇਮਕਰਨ ਅੰਦਰ ਵਾਗਡੋਰ ਸੰਭਾਲਣ ਵਾਲੇ ਸੁਖਬੀਰ ਸਿੰਘ ਵਲਟੋਹਾ ਨੇ ਹਲਕੇ ਅੰਦਰ ‘ਆਪ’ ਦੀ ਪਕੜ ਮਜਬੂਤ ਕਰਨ ਲਈ ਅਹਿਮ ਭੁਮਿਕਾ ਨਿਭਾਈ ਹੈ।ਸੁਖਬੀਰ ਸਿੰਘ ਵਲਟੋਹਾ ਜਿਥੇ ਹਲਕਾ ਖੇਮਕਰਨ ਦੇ ਲੋਕਾਂ ਦੇ ਚਹੇਤੇ ਹਨ, ਉਥੇ ਹਾਲ ਹੀ ਵਿਚ ਪਾਰਟੀ ਵੱਲੋਂ ਕਰਵਾਈ ਗਈ ਉਮੀਦਵਾਰਾਂ ਦੀ ਵੋਟਿਗ ਸਮੇਂ ਹਲਕੇ ਦੇ ਲੋਕਾਂ ਨੇ ਸਭ ਤੋਂ ਵੱੱਧ ਵੋਟ ਸੁਖਬੀਰ ਸਿੰਘ ਵਲਟੋਹਾ ਦੇ ਹੱਕ ਵਿੱਚ ਭੁਗਤਾਈ ਸੀ।ਜੇਕਰ ਲੋਕਾਂ ਦੀ ਮੰਨੀਏ ਤਾਂ, ਜੇ ਆਮ ਅਦਮੀ ਪਾਰਟੀ ਵਲੋਂ ਸੁਖਬੀਰ ਸਿੰਘ ਵਲਟੋਹਾ ਨੂੰ ਟਿਕਟ ਮਿਲਦੀ ਹੈ ਤਾਂ ਅਕਾਲੀ ਭਾਜਪਾ ਅਤੇ ਕਾਂਗਰਸ ਲਈ ਸਭ ਤੋਂ ਵੱਡੀ ਚਣੋਤੀ ਹੋਵੇਗੀ।ਸੁਖਬੀਰ ਸਿੰਘ ਵਲਟੋਹਾ ਜਿਥੇ ਇਮਾਨਦਾਰ ਹਨ, ਉਥੇ ਹੀ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਵਿੱਚ ਹਿੱਸਾ ਲੈਦੇ ਹਨ ਅਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਦੇ ਹਲ ਲਈ ਤੱਤਪਰ ਰਹਿਦੇ ਹਨ।ਜੇਕਰ ਅੱਜ ਹਲਕਾ ਖੇਮਕਰਨ ਅੰਦਰ ‘ਆਪ’ ਦੀ ਪਕੜ ਮਜਬੂਤ ਹੋਈ ਹੈ ਤਾਂ ੳਹ ਸੁਖਬੀਰ ਸਿੰਘ ਵਲਟੋਹਾ ਦੀ ਮਿਹਨਤ ਦਾ ਨਤੀਜਾ ਹੈ।ਬੇਸ਼ੱਕ ਇਸ ਹਲਕੇ ਅੰਦਰ ਹੋਰ ਵੀ ਵਿਅਕਤੀ ਆਮ ਅਦਮੀ ਪਾਰਟੀ ਵਲੋਂ ਟਿਕਟ ਦੇ ਚਾਹਵਾਨ ਹੋਣ ਪਰ ਹਲਕੇ ਅੰਦਰ ਆਮ ਵਿਅਕਤੀ ਇਸ ਕਰਕੇ ਆਮ ਅਦਮੀ ਪਾਰਟੀ ਜੁੜ ਰਿਹਾ ਹੇ ਕਿ ਪਾਰਟੀ ਨੋਜਵਾਨਾਂ ਨੂੰ ਟਿਕਟ ਦੇਵੇਗੀ ਕਿਉਂਕਿ ਨੋਜਵਾਨ ਹੀ ਹੁਣ ਸਾਡੇ ਦੇਸ਼ ਦਾ ਭਵਿਖ ਹੈ।ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਇਸ ਹਲਕੇ ਅੰਦਰ ਕਿਸ ਵਿਅਕਤੀ ਦੇ ਸਿਰ ਉਪਰ ਆਪਣਾ ਉਮੀਦਵਾਰ ਦਾ ਤਾਜ ਸਜਾੳਂਦੀ ਹੈ।
Punjab Post Daily Online Newspaper & Print Media