
ਅਲਗੋਂ ਕੋਠੀ, 23 ਅਕਤੂਬਰ (ਹਰਦਿਆਲ ਸਿੰਘ ਭੈਣੀ) ਕਾਂਗਰਸ ਵਲੋਂ ਜੋ ਕਰਜ਼ਾ ਮੁਕਤੀ ਫਾਰਮ ਭਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ, ਉਸ ਨਾਲ ਕਰਜਾ ਮਾਫ ਨਹੀ ਹੋ ਸਕਦਾ, ਕਿਉਂਕਿ ਕਰਜਾ ਮਾਫ ਬੈਂਕਾਂ ਨੇ ਕਰਨਾ ਹੈ ਕਾਗਰਸੀਆਂ ਨੇ ਨਹੀਂ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਖੇਮਕਰਨ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਵਾੜਾ ਤੇਲੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੀਆਂ ਚਾਲਾਂ ਤੋਂ ਭਲੀ ਭਾਂਤ ਜਾਣੂ ਹਨ, ਇਸ ਲਈ ਉਹ ਅਜਿਹੀਆਂ ਚਾਲਾਂ ਵਿੱਚ ਨਹੀਂ ਆਉਣਗੇ।ਆਮ ਆਦਮੀ ਪਾਰਟੀ ਬਾਰੇ ਸੁੱਖ ਨੇ ਕਿਹਾ ਕਿ ਉਹ ਆਪਣੇ ਕਾਰਨਾਮਿਆਂ ਕਰਕੇ ਮਸ਼ਹੂਰ ਹੋ ਚੁੱਕੀ ਹੈ ਅਤੇ ਉਸ ਦਾ ਲੋਕਾਂ ਵਿੱਚ ਕੋਈ ਅਧਾਰ ਨਹੀਂ ਹੈ, ਇਸ ਲਈ ਲੋਕਾਂ ਦੀ ਬਾਂਹ ਅਕਾਲੀ ਦਲ ਨੇ ਹੀ ਫੜਨੀ ਹੈ।ਉਨਾਂ ਦਾਅਵਾ ਕੀਤਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਜੋ ਵਿਕਾਸ ਦੇ ਕਾਰਜ਼ ਕਰਵਾਏ ਜਾ ਰਹੇ ਹਨ, ਉਨਾਂ ਦੀ ਬਦੌਲਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ‘ਚ ਗਠਜੋੜ ਤੀਜੀ ਵਾਰ ਸਰਕਾਰ ਬਣਾ ਕੇ ਜਿੱਤ ਦੀ ਹੈਟ੍ਰਿਕ ਲਗਾਏਗਾ।ਇਸ ਸਮੇਂ ਸਰਪੰਚ ਗੁਰਮੇਜ਼ ਸਿੰਘ ਭਗਵਾਨਪੁਰਾ, ਸਰਪੰਚ ਹਰਜੀਤ ਸਿੰਘ ਬਲੇਰ, ਸਰਪੰਚ ਬਲਵਿੰਦਰ ਸਿੰਘ ਕਲਸ ਅਤੇ ਸਰਪੰਚ ਰਸਾਲ ਸਿੰਘ ਕਾਲੇ ਤੋਂ ਇਲਾਵਾ ਕਈ ਹੋਰ ਅਕਾਲੀ ਆਗੂ ਤੇ ਵਰਕਰ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media