
ਅੰਮ੍ਰਿਤਸਰ, 24 ਅਕਤੂਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਦੀ ਗਣਿਤ ਅਧਿਆਪਕਾ ਅਮਨਪ੍ਰੀਤ ਕੌਰ ਨੇ ਮੁੰਬਈ ਵਿਚ ਹਾਲ ਵਿੱਚ ਹੋਈ ਸ਼ੈਰੂ ਕਲਾਸਿਕ ਨੈਸ਼ਨਲ ਚੈਂਪੀਅਨਸ਼ਿਪ ਦੀ ਬਾਡੀ ਲਿਫਟਿੰਗ ਮੁਕਾਬਲੇ ਵਿੱਚ ਅੰਡਰੁ੭੦ ਕਿਲੋ ਵਰਗ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ।ਇਸ ਵਿੱਚ ਪੰਜਾਬ ਦੇ 17 ਬਾਡੀ ਲਿਫਟਰਾਂ ਨੇ ਭਾਗ ਲਿਆ।ਇਥੇ ਹੀ ਅਪਨਪ੍ਰੀਤ ਕੌਰ ਨੇ ਦੌੜ ਮੁਕਾਬਲੇ ਵਿੱਚ ੯੭ ਦੋੜਾਕਾਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦਾ ਨਾਂ ਰੌਸ਼ਨ ਕੀਤਾ।ਮੁਕਾਬਲੇ ਵਿੱਚ ਕੋਰੀਆ, ਨੇਪਾਲ, ਚੀਨ ਅਤੇ ਬੰਗਲਾਦੇਸ਼ ਤੋਂ ਦੋੜਾਕਾਂ ਨੇ ਭਾਗ ਲਿਆ ਸੀ। ਸਕੂਲ ਪਹੁੰਚਣ ਤੇ ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ, ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਅਧਿਆਪਕਾ ਦਾ ਸੁਆਗਤ ਕਰਦੇ ਹੋਏ ਉਸ ਨੂੰ ਇਸ ਸ਼ਾਨਦਾਰ ਸਫਲਤਾ ਦੀ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਅਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਜਿੱਤ ਦਾ ਸਿਹਰਾ ਉਹਨਾਂ ਦੇ ਟਰੇਨਿੰਗ ਕੋਚ ਅਮਨਪ੍ਰੀਤ ਸਿੰਘ ਅਤੇ ਕੋਚ ਡਾ: ਜੀ.ਐਲ ਸ਼ਰਮਾ ਦੀ ਮਿਹਨਤ ਦੇ ਸਿਰ ਜਾਂਦਾ ਹੈ ।
Punjab Post Daily Online Newspaper & Print Media