
ਫਾਜ਼ਿਲਕਾ, 24 ਅਕਤੂਬਰ (ਵਿਨੀਤ ਅਰੋੜਾ) – ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈਕੇ ਕੀਤੀ ਗਈ ਅਣ-ਮਿਥੇ ਸਮੇਂ ਲਈ ਸ਼ੁਰੂ ਕੀਤੀ ਗਈ ਕਲਮ ਛੱੜ ਹੜਤਾਲ ਜ਼ਿਲ੍ਹਾ ਪੱਧਰ ਤੇ ਜਾਰੀ ਰੱਖੀ ਗਈ। ਜਿਸਦੇ ਤਹਿਤ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੰਨੀ ਕੁਮਾਰ ਅਤੇ ਸੂਬਾ ਜਨਰਲ ਸਕੱਤਰ ਅਮ੍ਰਤਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਸੰਬਧੀ ਕੋਈ ਫੈਸਲਾ ਨਹੀ ਕੀਤਾ ਜਾ ਰਿਹਾ ਸਰਕਾਰ ਵਲੋਂ ਹੁਣ ਤੱਕ ਕੀਤੀਆਂ ਗਈਆਂ ਕੈਬਨੇਟ ਮੀਟਿੰਗਾਂ ਵੀ ਬੇ ਨਤੀਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 23 ਅਕਤੂਬਰ 2016 ਨੂੰ ਸਾਝੇ ਮੋਰਚੇ ਵੱਲੋ ਲੰਬੀ ਵਿਚ ਰੈਲੀ ਕੀਤੀ ਗਈ। ਇਸ ਸੰਬਧੀ ਮੰਗ ਪੱਤਰ ਦੇ ਕੇ ਸਾਝੇ ਮੋਰਚੇ ਵੱਲੋਂ ਰੈਲੀ ਕਰਨ ਸਬੰਧੀ ਸੂਚਿਤ ਕਰ ਦਿੱਤਾ ਗਿਆ ਸੀ ਪਰ ਪੂਰੇ ਪੰਜਾਬ ਦੇ ਮੁਲਾਜਮਾ ਨੂੰ ਨਜਾਇਜ਼ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ। ਮੁਲਾਜਮਾ ਨੂੰ ਲੰਬੀ ਵਿਚ ਰੈਲੀ ਨਾ ਕਰਨ ਦੀ ਨੀਅਤ ਨਾਲ ਪੁਲਸ ਪ੍ਰਸ਼ਾਸਨ ਵੱਲੋ ਕਰਮਚਾਰੀਆਂ ਨੂੰ ਰਸਤੇ ਵਿਚ ਹੀ ਰੋਕਿਆ ਗਿਆ ਅਤੇ ਜੇਲ੍ਹਾ ਵਿਚ ਬੰਦ ਕਰ ਦਿੱਤਾ ਗਿਆ। ਸਰਕਾਰ ਵੱਲੋਂ ਰਾਤ ਨੂੰ ਹੀ ਥਾਂ-ਥਾਂ ਤੇ ਨਾਕੇ ਲਗਵਾ ਦਿੱਤੇ ਗਏ ਸੀ ਤਾ ਜੋ ਮੁਲਾਜਮਾ ਨੂੰ ਲੰਬੀ ਵਿਚ ਰੈਲੀ ਕਰਨ ਤੋਂ ਰੋਕਿਆ ਜਾ ਸਕੇ। ਜਦੋਂ ਪੁਲਸ ਪ੍ਰਸ਼ਾਸਨ ਵੱਲੋਂ ਮੁਲਾਜਮਾਂ ਨੂੰ ਰੋਕਿਆ ਗਿਆ ਤਾਂ ਮੁਲਾਜਮਾਂ ਵੱਲੋਂ ਸੜਕਾਂ ਤੇ ਜਾਮ ਲਗਾ ਕੇ ਆਪਣੀ ਏਕਤਾ ਦਾ ਸਬੂਤ ਦਿੱਤਾ ਗਿਆ। ਜੋ ਕਰਮਚਾਰੀ ਪੁਲਸ ਪ੍ਰਸ਼ਾਸਨ ਵੱਲੋ ਜ਼ੇਲਾ ਵਿਚ ਬੰਦ ਕੀਤੇ ਗਏ ਸੀ ਉਨ੍ਹਾਂ ਨੂੰ ਯੂਨੀਅਨ ਵੱਲੋ ਰਾਤ ਨੂੰ ਹੀ ਰਿਹਾ ਕਰਵਾ ਲਿਆ ਗਿਆ। ਸਰਕਾਰ ਵੱਲੋਂ ਕਚੇ ਮੁਲਾਜਮਾ ਨੂੰ ਪੱਕਾ ਕਰਨ ਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ। ਇੱਕ ਪਾਸੇ ਸਰਕਾਰ ਮੁਲਾਜਮਾ ਨੂੰ ਪੱਕਾ ਕਰਨ ਦਾ ਨੋਟਿਫਿਕੇਸ਼ਨ ਜਾਰੀ ਕਰਨ ਦੀ ਗੱਲ ਕਰ ਰਹੀ ਅਤੇ ਦੂਜੇ ਪਾਸੇ ਮੁਲਾਜਮਾ ਨੂੰ ਕੱਢਣ ਦੇ ਪੱਤਰ ਜਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਉਦੋਂ ਤੱਕ ਡਟੇ ਰਹਿਣਗੇ ਜਦੋਂ ਤੱਕ ਸਰਕਾਰ ਕੋਈ ਠੋਸ ਨਤੀਜੇ ਤੇ ਨਹੀਂ ਪਹੁੰਚਦੀ।
ਧਰਨੇ ਵਿਚ ਸੰਨੀ ਕੁਮਾਰ, ਬਲਦੇਵ ਸਿੰਘ, ਰਮਨਦੀਪ, ਬਚੀਚਾ ਸਿੰਘ, ਰਾਜਪਾਲ, ਸੁਨੀਲ ਇਟਕਾਨ, ਸੁਨੀਲ ਕੁਮਾਰ, ਅਤੂਲ ਮੋਂਗਾ, ਵਿਪਨ ਕੁਮਾਰ, ਅਸ਼ੋਕ ਕੁਮਾਰ, ਅੰਕਿਤ ਕੁਮਾਰ, ਮਨੀਸ਼ ਕੁਮਾਰ, ਖੇਮ ਚੰਦ, ਗੁਰਤੇਜ ਸਿੰਘ, ਪਰਦੀਪ ਕੁਮਾਰ, ਸੰਦੀਪ ਸਿੰਘ, ਸੰਜੀਵ ਕੁਮਾਰ, ਪੂਜਾ ਰਾਣੀ, ਭੁਪਿੰਦਰ ਕੋਰ ਅਤੇ ਰਾਜੇੱ ਕੁਮਾਰ ਹਾਜ਼ਰ ਸਨ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media