
ਫਾਜ਼ਿਲਕਾ, 24 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਆਲਮਸ਼ਾਹ ਚੁੰਗੀ ਦੇ ਨੇੜੇ ਲੱਗੇ ਕੂੜੇ ਦੇ ਢੇਰ ਕਾਰਨ ਲੋਕਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਲੇਖ ਰਾਜ, ਰਵੀ ਕੁਮਾਰ, ਹੈਪੀ ਕੁਮਾਰ, ਪ੍ਰੇਮ ਚੰਦ, ਰਾਜ ਕੁਮਾਰ, ਮਹਿੰਦਰ ਕੁਮਾਰ ਨੇ ਦੱਸਿਆ ਕਿ ਇਸ ਰਸਤੇ ਤੋਂ ਲਗਭਗ ਅੱਧੀ ਦਰਜ਼ਨ ਚੱਕਰਵਾਲੇ ਝੁੱਗੇ, ਅਮਰਪੁਰਾ ਆਲਮਸ਼ਾਹ, ਮੁਹੱਮਦ ਅਮੀਰਾ, ਮੁਹੱਮਦ ਪੀਰਾ ਬਖੂਸ਼ਾਹ, ਮੂੰਬੇ ਕੇ ਪਿੰਡਾਂ ਦੇ ਲੋਕ, ਆਲੇ ਦੁਆਲੇ ਦੇ ਮੁਹੱਲਿਆਂ ਦੇ ਵਾਸੀਆਂ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਦਾ ਆਉਣ ਜਾਣਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਸਲ ਦੇ ਕਰਮਚਾਰੀ ਉਕਤ ਸੜ੍ਹਕ ਤੇ ਹਰ ਰੋਜ਼ ਕੂੜਾ ਕਰਕਟ ਸੁੱਟ ਕੇ ਚਲੇ ਜਾਂਦੇ ਹਨ। ਜਿਸ ਤੋਂ ਬਾਅਦ ਕੂੜਾ ਕਰਕਟ ਸੜ੍ਹਕ ਤੇ ਖਿਲਰ ਜਾਂਦਾ ਹੈ ਜਿਸਤੋਂ ਉਠਣ ਵਾਲੀ ਬਦਬੂ ਕਾਰਨ ਵੱਖ ਵੱਖ ਬਿਮਾਰੀਆਂ ਫੈਲਣ ਦਾ ਡੱਰ ਬਣਿਆ ਹੋਇਆ ਹੈ ਅਤੇ ਉਕਤ ਰਸਤੇ ਤੋਂ ਆਉਣ ਜਾਣ ਵਾਲੇ ਰਾਹਗੀਰਾਂ, ਵ੍ਹੀਕਲ ਚਾਲਕਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਖਿਲਰੇ ਹੋਏ ਕੂੜੇ ਕਰਕਟ ਵਿਚ ਬੇਸਹਾਰਾ ਪਸੂ ਮੂੰਹ ਮਾਰਦੇ ਰਹਿੰਦੇ ਹਨ। ਜਿਸ ਕਾਰਨ ਕੋਈ ਨਾ ਕੋਈ ਹਾਦਸਾ ਹੋਣ ਦਾ ਡੱਰ ਬਣਿਆ ਰਹਿੰਦਾ ਹੈ।
ਪਿੰਡਾਂ ਦੇ ਵਾਸੀਆਂ ਅਤੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਕਤ ਸਥਾਨ ਤੇ ਸੁੱਟਿਆ ਜਾਣ ਵਾਲਾ ਕੂੜਾ ਕਰਕਟ ਸ਼ਹਿਰ ਤੋ ਬਾਹਰ ਸੁੱਟਿਆਂ ਜਾਵੇ ਤਾਕਿ ਲੋਕਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media