Sunday, October 4, 2026

ਵਿਦਿਆਰਥੀਆਂ ਲਈ ਸੈਨਾ ਵੱਲੋਂ ਫਾਜ਼ਿਲਕਾ ਮਿਲਟਰੀ ਸਟੇਸ਼ਨ ਵਿਚ ਦੌਰੇ ਦਾ ਅਯੋਜਨ

ppn2510201609

ਫਾਜ਼ਿਲਕਾ, 25 ਅਕਤੂਬਰ (ਵਿਨੀਤ ਅਰੋੜਾ)- ਸਪਤਾ ਸ਼ਕਤੀ ਵਿਦਿਆਰਥੀ ਜਾਗਰੂਕਤਾ ਅਭਿਆਨ 2016-17 ਦੇ ਤਹਿਤ ਆਤਮ ਵੱਲਭ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੇ ਵਿਦਿਆਰਥੀਆਂ ਲਈ ਸੈਨਾ ਵੱਲੋਂ ਅੱਜ ਫਾਜ਼ਿਲਕਾ ਮਿਲਟਰੀ ਸਟੈਸ਼ਨ ਵਿਚ ਇੱਕ ਦੋਰੇ ਦਾ ਅਯੋਜਨ ਕੀਤਾ ਗਿਆ।ਜਿਸ ਵਿਚ 64 ਵਿਦਿਆਰਥੀਆਂ ਨੇ ਹਿੱਸਾ ਲਿਆ। ਨੋਜ਼ਵਾਨ ਵਿਦਿਆਰਥੀਆਂ ਨੂੰ ਭਾਰਤੀ ਸੈਨਾ ਦੇ ਸ਼ੋਰਿਆ ਗਾਧਾ, ਗੋਰਵਸ਼ਾਲੀ ਇਤਿਹਾਸ ਅਤੇ ਬਹਾਦੁਰੀ ਅਤੇ ਕੁਰਬਾਨੀ ਦੀ ਪਰੰਪਰਾ ਤੋਂ ਜਾਣੂ ਕਰਵਾਉਂਦੇ ਹੋਏ ਇੱਕ ਪ੍ਰੇਰਣਾਦਾਇਕ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ 1971 ਦੀ ਜੰਗ ਵਿਚ ਦੁਸ਼ਮਨ ਸੈਨਾ ਦੇ ਹਮਲੇ ਤੋਂ ਫਾਜ਼ਿਲਕਾ ਇਲਾਕੇ ਦੀ ਸੁਰੱਖਿਆ ਲਈ ਫਾਜ਼ਿਲਕਾ ਬ੍ਰਿਗੇਡ ਵੱਲੋਂ ਨਿਭਾਈ ਗਈ ਭੂਮਿਕਾ ਸਬੰਧੀ ਵਿਦਿਆਰਥੀਆਂ ਨੂੰ ਦੱਸਿਆ ਗਿਆ।ਵਿਦਿਆਰਥੀਆਂ ਨੇ ਵੱਖ ਵੱਖ ਟ੍ਰੇਨਿੰਗ ਗਤੀਵਿਧੀਆਂ ਨੂੰ ਵੇਖਿਆ ਅਤੇ ਸਮਝਿਆ ਅੇਤ ਦੁਪਹਿਰ ਦੇ ਸਮੇਂ ਸੈਨੀਕਾਂ ਦੇ ਨਾਲ ਭੋਜਨ ਦਾ ਆਨੰਦ ਲਿਆ।ਇਸ ਦੌਰੇ ਨਾਲ ਵਿਦਿਆਰਥੀਆਂ ਦੇ ਮਨ ਵਿਚ ਰਾਸ਼ਟਰ ਪ੍ਰੇਮ ਦੀ ਭਾਵਨਾ ਪੈਦਾ ਹੋਈ ਅਤੇ ਉਨ੍ਹਾਂ ਨੇ ਭਾਰਤੀ ਸੈਨਾ ਵਿਚ ਸ਼ਾਮਲ ਹੋਕੇ ਦੇਸ਼ ਸੇਵਾ ਦਾ ਸੰੰਕਲਪ ਲਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply