
ਫਾਜ਼ਿਲਕਾ, 25 ਅਕਤੂਬਰ (ਵਿਨੀਤ ਅਰੋੜਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਫਾਜ਼ਿਲਕਾ ਦੀ ਇੱਕ ਮੀਟਿੰਗ ਸਥਾਨਕ ਬਾਲਾ ਜੀ ਧਾਮ ਵਿਚ ਹੋਈ। ਜਿਸ ਵਿਚ ਵੱਡੀ ਗਿਣਤੀ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਨ ਵੈਦ ਧਨਵੰਤਰੀ ਜੀ ਦੀ ਪੂਜਾ ਕੀਤੀ ਗਈ ਅਤੇ ਉਨ੍ਹਾਂ ਦੇ ਜੀਵਨ ਤੇ ਚਰਚਾ ਕੀਤੀ ਗਈ ਅਤੇ ਐਸੋਸੀਏਸ਼ਨ ਦੇ ਸਾਰਿਆਂ ਮੈਂਬਰਾਂ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵੱਧ ਤੋਂ ਵੱਧ ਆਯੁਰਵੈਦਿ ਦਵਾਈਆਂ ਵਰਤਣ ਲਈ ਪ੍ਰੇਰਿਤ ਕੀਤਾ।ਮੀਟਿੰਗ ਵਿਚ ਨਸ਼ਿਆਂ ਅਤੇ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ ਸਬੰਧੀ ਪ੍ਰਣ ਕੀਤਾ ਗਿਆ ਅਤੇ ਨਸ਼ੇ ਵੰਡਣ ਵਾਲਿਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।ਇਸ ਮੌਕੇ ਰਾਜ ਕ੍ਰਿਸ਼ਨ ਜੋਸਨ, ਰੋਸ਼ਨ ਲਾਲ, ਦੇਸ ਰਾਜ, ਪੁਰਸ਼ੋਤਮ ਸ਼ਰਮਾ, ਤਰਸੇਮ ਕੁਮਾਰ, ਬਲਜੀਤ ਸਿੰਘ ਹਾਜ਼ਰ ਸਨ।
Punjab Post Daily Online Newspaper & Print Media