
ਚੌਂਕ ਮਹਿਤਾ, 25 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਆਪਣਾ ਪੰਜਾਬ ਪਾਰਟੀ ਵੱਲੋ ਹਲਕਾ ਜੰਡਿਆਲਾ ਦੇ ਵਰਕਰਾ ਨਾਲ ਚੌਂਕ ਮਹਿਤਾ ਵਿਖੇ ਸਥਿਤ ਰਾਇਲ ਫਾਰਮ ਵਿੱਚ ਇੱਕ ਭਰਵੀ ਮੀਟਿੰਗ ਕੀਤੀ ਗਈ।ਜਿਸ ਵਿੱਚ ਮਾਝਾ ਜੋਨ ਇੰਚਾਰਜ ਗੁਰਿੰਦਰ ਸਿੰਘ ਬਾਜਵਾ ਨੇ ਆਪਣੇ ਸਾਥੀਆ ਸਰਬਜੀਤ ਸਿੰਘ ਗੁੰਮਟਾਲਾ ਪ੍ਰਧਾਨ ਦਿਹਾਤੀ, ਕੈਪਟਨ ਵਿਜੇ ਕੁਮਾਰ, ਇਕਬਾਲ ਸਿੰਘ ਭਾਗੋਵਾਲੀਆ ਅਤੇ ਸੈਣੀ ਜੀ ਨਾਲ ਵਿਸ਼ੇਸ ਸਿਰਕਤ ਕੀਤੀ ਤੇ ਸੁੱਚਾ ਸਿੰਘ ਛੋਟੇਪੁਰ ਆਪਣਾ ਪੰਜਾਬ ਪਾਰਟੀ ਪ੍ਰਧਾਨ ਦੀਆਂ ਨੀਤੀਆਂ ਆਪਣੇ ਵਰਕਰਾਂ ਨਾਲ ਸਾਂਝੀਆ ਕੀਤੀਆ ਤੇ ਹਲਕਾ ਜੰਡਿਆਲਾ ਦੇ ਅਹੁਦੇਦਾਰਾਂ ਦੀਆਂ ਅਹਿਮ ਨਿਯੁਕਤੀਆ ਕੀਤੀਆਂ ਤੇ ਹਲਕਾ ਜੰਡਿਆਲਾ ਨੂੰ 3 ਸੈਕਟਰਾ ਮਹਿਤਾ, ਤਰਸਿੱਕਾ, ਜੰਡਿਆਲਾ ਵਿੱਚ ਵੰਡਿਆ ਗਿਆ।ਇਸ ਮੌਕੇ ਮੀਟਿੰਗ ਨੂੰ ਸੰਬੌਧਨ ਕਰਦਿਆਂ ਗੁਰਦਿਆਲ ਸਿੰਘ ਬੱਲ ਨੇ ਕਿਹਾ ਕਿ ਬਾਦਲ ਸਰਕਾਰ ਦੇ ਰਾਜ ਵਿੱਚ ਕਿਸਾਨਾਂ ਦੀ ਸਰੇਆਮ ਮੰਡੀਆ ਵਿੱਚ ਲੁੱਟ ਹੋ ਰਹੀ ਹੈ ਜਿਸ ਤੋ ਕੋਈ ਵੀ ਮਹਿਕਮਾ ਸੇਫ ਨਹੀ ਹੈ।ਕਾਂਗਰਸ ਤੇ ਵਾਰ ਕਰਦਿਆ ਬੱਲ ਨੇ ਕਿਹਾ ਕਿ ਕਾਂਗਰਸ ਵੱਲੋਂ ਸ਼ੁਰੂ ਕੀਤੀ ਕਿਸਾਨ ਕਰਜਾ ਮਾਫ ਸਿਰਫ ਤੇ ਸਿਰਫ ਸਟੈਂਟ ਹੈ ਜੇ ਇਹ ਕਿਸਾਨਾ ਦਾ ਹਮਾਇਤੀ ਸੀ ਤਾਂ ਦਿੱਲੀ ਸਰਕਾਰ ਵਿੱਚ ਜਾ ਕੇ ਬੋਲਦਾ ਤੇ ਕਿਸਾਨਾ ਨੂੰ ਖੁਦਕੁਸ਼ੀਆ ਕਰਨ ਤੋ ਬਚਾਉਦਾਂ।ਇਸ ਮੌਕੇ ਦਲੀਪ ਦਿੰਘ ਏਕਲਗੱਡਾ, ਕਸ਼ਮੀਰ ਸਿੰਘ ਮੁੱਛਲ, ਸੇਵਾ ਸਿੰਘ ਮਹਿਤਾ, ਕਰਨੈਲ ਸਿੰਘ ਗੱਗੜਭਾਣਾ, ਸਰਬਜੀਤ ਸਿੰਘ ਛੱਬਾ, ਬਲਕਾਰ ਸਿੰਘ ਵਾਲੀਆ, ਕਾਮਰੇਡ ਹਰਭਜਨ ਸਿੰਘ, ਅਵਤਾਰ ਸਿੰਘ ਮੀਕੇ, ਕੁਲਵੰਤ ਸਿੰਘ, ਸੈਦੋਲੈਹਲ, ਮਹਿੰਦਰ ਸਿੰਘ ਸੂਬੇਦਾਰ, ਕਸ਼ਮੀਰ ਸਿੰਘ ਬੀ.ਓ, ਪਿ੍ਰੰ. ਘੁਮਾਣ, ਕੈਪਟਨ ਗੁਰਦਿਤ ਸਿੰਘ, ਹਜੂਰ ਸਿੰਘ, ਬਿਕਰਮ ਸਿੰਘ ਖੱਬੇ, ਹਰਵਿੰਦਰ ਸਿੰਘ ਮੱਖਣ ਆਦਿ ਮੈਂਬਰ ਹਾਜਰ ਸਨ।
Punjab Post Daily Online Newspaper & Print Media