Sunday, October 4, 2026

10 ਵਾਂ ਪੰਜਾਬ ਥੀਏਟਰ ਫੈਸਟੀਵਲ 2016- ਪੰਜਾਬੀ ਨਾਟਕ ‘ਅਸੀਂ ਅੰਨਦਾਤਾ ਹੁਨੇ ਆਂ’ ਪੇਸ਼

ਅੰਮ੍ਰਿਤਸਰ, 25 ਅਕਤੂਬਰ (ਦੀਪ ਦਵਿੰਦਰ ਸਿੰਘ)- ਦਾ ਥੀਏਟਰ ਪਰਸਨਜ਼ ਅੰਮ੍ਰਿਤਸਰ ਤੇ ਕੂਚੀ ਮੂਚੀ ਫਿਲਮ ਐਕਟਿੰਗ ਅਕੈਡਮੀ ਵੱਲੋਂ ਵਿਰਸਾ ਵਿਹਾਰ, ਨਾਰਥ ਜੋਨ ਕਲਚਰਲ ਸੈਂਟਰ ਅਤੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਦੂਜੇ ਦਿਨ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਬਲਵਿੰਦਰ ਬੁੱਲਟ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਅਸੀਂ ਅੰਨਦਾਤਾ ਹੁਨੇ ਆਂ’ ਪੇਸ਼ ਕੀਤਾ ਗਿਆ। ਨਾਟਕ ਮਾਲਵੇ ਖੇਤਰ ਦੇ ਕਿਸਾਨਾਂ ਦੀ ਜਬਰੀ ਲਈ ਗਈ ਖੇਤੀ ਯੋਗ ਜ਼ਮੀਨ, ਕਿਸਾਨੀ ਸੰਕਟ ਅਤੇ ਆਪਣੇ ਹੱਕਾਂ ਲਈ ਲੜਨ ਵਾਲੇ ਕਿਸਾਨਾਂ ਦੀ ਜ਼ਿੰਦਗੀ ਦੀ ਦਰਦਨਾਕ ਗਾਥਾ ਨੂੰ ਪੇਸ਼ ਕਰ ਗਿਆ।ਨਾਟਕ ਕਿਸਾਨਾਂ ਅਤੇ ਭ੍ਰਿਸ਼ਟ ਰਾਜਨੀਤੀਕ ਅਤੇ ਸਮਾਜਿਕ ਸਿਸਟਮ ਦੇ ਟਕਰਾਅ ਨੂੰ ਪੇਸ਼ ਕਰਦਾ ਹੈ ਕਿ ਕਿਵੇਂ ਵਾਹੀਯੋਗ ਜਮੀਨ ਨੂੰ ਕੌਡੀਆਂ ਦੇ ਭਾਅ ਗੁਆ ਕੇ ਕਿਸਾਨ ਮੰਦਹਾਲੀ ਦਾ ਜੀਵਨ ਜੀਉਣ ਲਈ ਮਜ਼ਬੂਰ ਹੋ ਗਏ ਅਤੇ ਇਸ ਜ਼ਬਰਦਸਤੀ ਖਿਲਾਫ਼ ਜਦ ਉਹ ਅਵਾਜ ਉਠਾਉਂਦੇ ਨੇ ਤਾਂ ਰਾਜਨੀਤੀਕ ਚਾਲਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਅੰਦੋਲਨ ਅਸਫਲ ਹੋ ਜਾਂਦਾ ਹੈ।ਬਲਵਿੰਦਰ ਬੁੱਲਟ ਵੱਲੋਂ ਲਿਖਿਆ ਨਾਟਕ ਅੱਜ ਦੇ ਕਿਸਾਨੀ ਜੀਵਨ ਦੀ ਦਰਦ ਭਰੀ ਗਾਥਾ ਸੀ। ਨਾਟ ਮੇਲੇ ਵਿੱਚ ਵਹੀਰਾਂ ਘੱਤ ਕੇ ਪਹੁੰਚ ਦਰਸ਼ਕਾਂ ਨੇ ਸਾਹ ਰੋਕ ਕੇ ਨਾਟਕ ਵੇਖਿਆ।ਨਾਟਕ ਵਿੱਚ ਹਰਸ਼ਦੀਪ ਕੌਰ, ਗੁਰਜੀਤ ਸੋਹੀ, ਸ਼ਿਵ ਸਿੰਘ, ਬੱਬੂ, ਦਿਲਜੀਤ ਸਿੰਘ, ਗੁਰਜੀਤ, ਹੈਪੀ ਰਾਮਨਗਰ, ਨਿਰਭੈ ਸਿੰਘ, ਫਤਹਿ ਧਾਲੀਵਾਲ ਆਦਿ ਕਲਾਕਾਰਾਂ ਦੀ ਪਰਪਰਕ ਅਦਾਕਾਰੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹਕੇ ਬੋਲਿਆ। ਅਖੀਰ ਵਿੱਚ ਨਾਟ ਟੀਮ ਦੇ ਕਲਾਕਾਰ ਨੂੰ ਸਨਮਾਨਿਤ ਕਰਦਿਆਂ ਮੇਲੇ ਦੇ ਆਯੋਜਕ ਅਨੀਤਾ ਦੇਵਗਨ ਹੁਰਾਂ ਦੱਸਿਆ ਕਿ ਫੈਸਟੀਵਲ ਦੇ ਤੀਸਰੇ ਦਿਨ ਮਿਤੀ 26/10/16 ਨੂੰ ਸ਼ਾਮ 6 ਵਜੇ ਦਵਿੰਦਰ ਗਿੱਲ ਦਾ ਲਿਖਿਆ ਅਤੇ ਹਰਦੀਪ ਗਿੱਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਇਸ਼ਕ ਰੀਮੀਕਸ’ ਪੇਸ਼ ਕੀਤਾ ਜਾਵੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply