Saturday, March 7, 2026

ਸੇਵਾ ਖੇਤਰ ਵਿੱਚ ਕੰਮ ਕਰਨ ਵਾਲੇ ਮੱਤਦਾਤਾਵਾਂ ਲਈ ਈ-ਡਾਕ ਮੱਤਦਾਨ ਪ੍ਰਣਾਲੀ

ਨਵੀਂ ਦਿੱਲੀ, 25 ਅਕਤੂਬਰ (ਪੰਜਾਬ ਪੋਸਟ ਬਿਊਰੋ)- ਭਾਰਤ ਸਰਕਾਰ ਨੇ 21 ਅਕਤੂਬਰ 2016 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਚੋਣ ਨਿਯਮਾਂ, 1961 ਦੇ ਨਿਯਮ 23 ਵਿੱਚ ਸੋਧ ਕਰਦੇ ਹੋਏ ਹਥਿਆਬੰਦ ਸੈਨਾਵਾਂ ਦੇ ਕਰਮੀਆਂ ਸਮੇਤ ਸੇਵਾ ਖੇਤਰ ਵਿੱਚ ਕੰਮ ਕਰਨ ਵਾਲੇ ਮਤਦਾਵਾਂ ਨੂੰ ਈ-ਡਾਕ ਰਾਹੀਂ ਮਤਦਾਨ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ। ਇਸ ਪ੍ਰਣਾਲੀ ਤਹਿਤ ਉਹਨਾਂ ਨੂੰ ਇਕ ਖਾਲੀ ਡਾਕ ਮਤਪੱਤਰ ਇਲੈਕਟ੍ਰਾਨਿਕ ਤਰੀਕੇ ਨਾਲ ਭੇਜਿਆ ਜਾਵੇਗਾ। ਇਸ ਤਰੀਕੇ ਨਾਲ ਡਾਕ ਸੇਵਾ ਵੱਲੋਂ ਮਤਪੱਤਰ ਭੇਜਣ ਅਤੇ ਫਿਰ ਮੰਗਣ ਦੀ ਪ੍ਰਕਿਰਿਆ ਵਿੱਚ ਲੱਗਣ ਵਾਲੇ ਸਮੇਂ ਵਿੱਚ ਕਾਫੀ ਬੱਚਤ ਹੋਵੇਗੀ। ਦੂਰ ਅਤੇ ਸੀਮਾਵਰਤੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਖਾਸਕਰ ਹਥਿਆਰਬੰਦ ਸੈਨਾਵਾਂ ਦੇ ਕਰਮੀਆਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ ਕਿਉਂਕਿ ਡਾਕ ਸੇਵਾਵਾਂ ਵੱਲੋਂ ਮਤਪੱਤਰ ਨੂੰ ਦੋ ਤਰਾਂ ਨਾਲ ਸੰਚਾਰਣ ਭੇਜਣ ਵਾਲੇ ਦੀ ਵਰਤਮਾਨ ਪ੍ਰਣਾਲੀ ਮਤਦਾਤਾਵਾਂ ਦੀ ਉਮੀਦਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਨਹੀਂ ਸੀ।
ਖਾਲੀ ਡਾਕ ਮਤਪੱਤਰ ਦਾ ਇਕ ਤਰਾਂ ਨਾਲ ਇਲੈਕਟ੍ਰਾਨਿਕ ਸੰਚਾਰਣ ਮਤਗਣਨਾ ਦੀ ਤਹਿ ਤਾਰੀਕ ਨਾਲ ਚੋਣ ਅਧਿਕਾਰੀ ਤੱਕ ਮਤ ਦੇਣ ਦੇ ਬਾਅਦ ਮਤਪੱਤਰ ਦੀ ਡਾਕ ਨਾਲ ਪ੍ਰਾਪਤੀ ਵਿੱਚ ਲੱਗਣ ਵਾਲੇ ਸਮੇਂ ਵਿੱਚ ਕਟੌਤੀ ਕਰੇਗਾ। ਮੁੱਖ ਰੂਪ ਨਾਲ ਦੂਰ ਅਤੇ ਸੀਮਾਵਰਤੀ ਖੇਤਰਾਂ ਵਿੱਚ ਕਾਰਜਕਰਤਾ ਖਾਸਕਰ ਹਥਿਆਰਬੰਦ ਸੈਨਾਵਾਂ ਦੇ ਕਰਮੀਆਂ ਨੂੰ ਕਾਫੀ ਲਾਭ ਮਿਲੇਗਾ।ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਨਾਲ ਕਰਮੀਆਂ ਖਾਸਕਰ ਹਥਿਆਰਬੰਦ ਸੈਨਾਵਾਂ ਦੇ ਕਰਮੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਹੈ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply