ਫਾਜ਼ਿਲਕਾ, 26 ਅਕਤੂਬਰ (ਵਿਨੀਤ ਅਰੋੜਾ)- ਮੋਹਾਲੀ ਵਿਚ ਕਰਵਾਈਆਂ ਗਈਆਂ ਸਟੇਟ ਪੱਧਰੀ ਤਾਇਕਵਾਂਡੋ ਖੇਡਾਂ ਵਿਚ ਫਾਜ਼ਿਲਕਾ ਜ਼ਿਲ੍ਹੇ ਦੇ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਤਾਂਇਕਵਾਂਡੋ ਦੇ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਖਿਡਾਰੀ ਸੁਨੀਤਾ ਰਾਣੀ, ਆਰਜੂ ਅਤੇ ਗੁਰਪ੍ਰੀਤ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਹੁਣ ਇਹ ਤਿੰਨੋ ਬੱਚੇ ਨੈਸ਼ਨਲ ਪੱਧਰੀ ਹੋਣ ਵਾਲੇ ਮੁਕਾਬਲਿਆਂ ਜੋ ਕਿ ਅਗਲੇ ਮਹੀਨੇ ਦੇਹਰਾਦੂਨ ਵਿਚ ਹੋ ਰਹੇ ਹਨ ਵਿਚ ਭਾਗ ਲੈਂਦੇ ਹੋਏ ਪੰਜਾਬ ਦੀ ਤਰਜਮਾਨੀ ਕਰਨਗੇ।
ਇਸ ਤੋਂ ਇਲਾਵਾ ਮਨਦੀਪ ਕੌਰ, ਸੁਖਮਨਪ੍ਰੀਤ, ਰਹਿਮਤ, ਰਾਵਲ ਸਿੰਘ, ਦਵਿੰਦਰ ਸਿੰਘ, ਅਮਨਦੀਪ ਸਿੰਘ ਨੇ ਸਿਲਵਰ ਮੈਡਲ ਜਿੱਤਿਆ ਹੈ ਅਤੇ ਆਕਾਸ਼, ਨੀਲਮ ਰਾਣੀ, ਰੂਪ ਸਿੰਘ ਨੇ ਬਰਾਊਨਜ਼ ਮੈਡਲ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਪੱਧਰੀ ਹੋਣਵਾਲੇ ਮੁਕਾਬਲਿਆਂ ਵਿਚੋਂ ਜੇਤੂ ਬੱਚੇ ਅੰਤਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲੈਣਗੇ। ਕੋਚ ਰਵੀ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਤਿਆਰੀ ਕਰਵਾਉਣ ਵਿਚ ਰਮਨ ਕੁਮਾਰ, ਅਮਨਦੀਪ ਅਤੇ ਹਰਜਿੰਦਰ ਵਿੱਕੀ ਨੇ ਅਹਿਮ ਯੋਗਦਾਨ ਪਾਇਆ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media