ਫਾਜ਼ਿਲਕਾ, 26 ਅਕਤੂਬਰ (ਵਿਨੀਤ ਅਰੋੜਾ)- ਪੰਜਾਬ ਖੇਤ ਮਜ਼ਦੂਰ ਸਭਾ ਦੀ ਇੱਕ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਜਿਲਾ ਸਕੱਤਰ ਰਿਸ਼ੀਪਾਲ ਅਤੇ ਕਾਮਰੇਡ ਦੀਵਾਨ ਸਿੰਘ ਦੀ ਹਾਜ਼ਰੀ ਵਿਚ ਹੋਈ। ਜਿਸ ਵਿਚ ਫਾਜ਼ਿਲਕਾ ਅਤੇ ਅਰਨੀਵਾਲਾ ਦੀ ਤਹਿਸੀਲ ਕਮੇਟੀ ਬਣਾਈ ਗਈ।
ਮੀਟਿੰਗ ਵਿਚ ਕਾਮਰੇਡ ਵਜ਼ੀਰ ਚੰਦ, ਬਲਬੀਰ ਸਿੰਘ ਪ੍ਰਧਾਨ ਕਿਸਾਨ ਸਭਾ ਫਾਜ਼ਿਲਕਾ ਅਤੇ ਪਰਮੋਦ ਕੁਮਾਰ ਬੋਦੀ ਵਾਲਾ ਪੀਥਾ ਪ੍ਰਧਾਨ ਖੁਇਆ ਸਰਵਰ, ਰਾਮ ਸਿੰਘ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ। ਇਸ ਮੌਕੇ ਸਰਵ ਸੰਮਤੀ ਨਾਲ 17 ਮਂੈਬਰੀ ਕਮੇਟੀ ਪਾਸ ਕੀਤੀ ਗਈ ਅਤੇ ਸੰਰਵ ਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਸੱਤ-ਸੱਤ ਅਹੁਦੇਦਾਰ, 8 ਕਮੇਟੀ ਮੈਂਬਰ ਚੁਣੇ ਗਏ, ਦੋ ਦੋ ਸੀਟਂਾ ਖਾਲੀ ਛੱਡੀਆਂ ਗਈਆਂ। ਇਸ ਮੌਕੇ ਕਰਨੈਲ ਸਿੰਘ ਸਿੰਘਪੂਰਾ ਨੂੰ ਪ੍ਰਧਾਨ ਅਤੇ ਸਿਮਰਜੀਤ ਸਿੰਘ ਘੁੜਿਆਣਾ ਤਹਿਸੀਲ ਸਕੱਤਰ ਅਤੇ ਦੋ ਮੀਤ ਪ੍ਰਧਾਨ ਕਾਤਾਂ ਰਾਣੀ ਪੈਂਚਾ ਵਾਲੀ ਅਤੇ ਰਾਮ ਸਿੰਘ ਟਾਹਲੀ ਵਾਲਾ ਜਟਾਂ ਅਤੇ ਦੋ ਮੀਤ ਸਕੱਤਰ ਕੁਲਵਿੰਦਰ ਸਿੰਘ ਘਟਿਆ ਵਾਲੀ ਜਟਾਂ ਅਤੇ ਹਰਪਾਲ ਸਿੰਘ ਪਕਾਂ ਚਿਸ਼ਤੀ, ਖਜ਼ਾਨਚੀ ਭਰਪੂਰ ਸਿੰਘ ਫਾਜਿਲਕਾ ਨੂੰ ਚੁਣਿਆ ਗਿਆ।
ਤਹਿਸੀਲ ਮਕੇਟੀ ਮੈਂਬਰ ਅਗਰੇਜ ਸਿੰਘ, ਸੋਹਨ ਸਿੰਘ ਘਟਿਆ ਵਾਲਾ ਜਟਾਂ, ਸੋਮਾਂ ਰਾਣੀ ਫਾਜਿਲਕਾ, ਗੁਰਚਰਨ ਸਿੰਘ ਟਾਹਲੀ ਵਾਲਾ ਜਟਾਂ, ਸੁਨੀਲ ਕੁਮਾਰ ਚੁਵਾੜਿਆਂ ਵਾਲਾ, ਰਾਜ ਕੁਮਾਰ ਫਾਜਿਲਕਾ, ਰਾਣੋ ਬਾਈ ਨੁਰਸ਼ਾਹ , ਛਿੰਦਰ ਸਿੰਘ ਢਾਣੀ ਖਰਾਸ ਵਾਲੀ ਤਹਿਸੀਲ ਕਮੇਟੀ ਮੈਬਰ ਚੁਣੇ ਗਏ। ਇਸ ਮੌਕੇ ਸੁੰਦਰ ਸਿੰਘ, ਰੁਘਾ ਸਿੰਘ ਰਾਮ ਬੋਦੀ ਵਾਲਾ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media