Wednesday, July 8, 2026

ਡੀ. ਸੀ ਦਫ਼ਤਰ ਸਟਾਫ ਤੇ ਅਧਿਕਾਰੀਆਂ ਦੀਆਂ ਵੀ.ਵੀ.ਆਈ.ਪੀ ਡਿਊਟੀਆਂ ਤੋਂ ਆਮ ਜਨਤਾ ਪ੍ਰੇਸ਼ਾਨ

ppn2610201610ਜੰਡਿਆਲਾ ਗੁਰੂ, 26 ਅਕਤੂਬਰ (ਹਰਿੰਦਰ ਪਾਲ ਸਿੰਘ)- ਇਕ ਪਾਸੇ ਜਿੱਥੇ ਡੀ ਸੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਹੜਤਾਲ ਕਰਨ ਨਾਲ ਆਮ ਜਨਤਾ ਨੂੰ ਮੁਸ਼ਕਿਲਾਂ ਦਾ ਕਾਫ਼ੀ ਸਾਹਮਣਾ ਕਰਨਾ ਪਿਆ ।ਉੱਥੇ ਬਹੁਤ ਸਾਰੇ ਵਿਭਾਗਾਂ ਦੀਆਂ ਵੀ ਵੀ ਆਈ ਪੀ ਡਿਊਟੀਆਂ ਲੱਗਣ ਕਾਰਣ ਵੀ ਸਰਕਾਰੀ ਕੰਮਕਾਜ ਕਾਫੀ ਪ੍ਰਭਾਵਿਤ ਹੁੰਦਾ ਹੈ।ਅੱਜ ਪੱਤਰਕਾਰ ਵੱਲੋਂ ਸਬ ਤਹਿਸੀਲ ਜੰਡਿਆਲਾ ਗੁਰੂ ਦਾ ਦੌਰਾ ਕੀਤਾ ਗਿਆ।ਜਿੱਥੇ ਸਬ ਤਹਿਸੀਲਦਾਰ ਦੇ ਦਫ਼ਤਰ ਨੂੰ ਤਾਲਾ ਲੱਗਾ ਦੇਖ ਕੇ ਇਥੇ ਦੂਰ ਦੁਰਾਡੇ ਪਿੰਡਾਂ ਵਿੱਚੋਂ ਆਉਣ ਵਾਲੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।ਕੁੱਛ ਲੋਕਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇੱਥੇ ਸੋਮਵਾਰ ਪਟਵਾਰੀ ਨਹੀਂ ਮਿਲਦੇ ਕਿਉਂਕਿ ਉਨਾਂ ਦੀ ਹਰ ਸੋਮਵਾਰ ਅੰਮ੍ਰਿਤਸਰ ਮੁਖ ਦਫਤਰ ਵਿਖੇ ਮੀਟਿੰਗ ਹੁੰਦੀ ਹੈ।ਇਸ ਤਰਾਂ ਦੇਖਿਆ ਜਾਵੇ ਤਾਂ ਮੰਗਲਵਾਰ ਕੰਮਕਾਜ ਦੇ ਹਿਸਾਬ ਨਾਲ ਪਹਿਲਾ ਦਿਨ ਗਿਣਿਆ ਜਾਂਦਾ ਹੈ।ਪਰ ਅੱਜ ਡੀ ਸੀ ਦਫ਼ਤਰ ਦੇ ਕਰਮਚਾਰੀਆਂ ਦੀ ਹੜਤਾਲ ਅਤੇ ਅਧਿਕਾਰੀਆਂ ਦੀਆਂ ਵੀ ਵੀ ਆਈ ਪੀ ਦੇ ਅੰਮ੍ਰਿਤਸਰ ਦੇ ਦੌਰੇ ਕਾਰਣ ਲੱਗੀਆਂ ਡਿਊਟੀਆਂ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply