Sunday, October 11, 2026

ਰਾਜ-ਪੱਧਰੀ ਖੇਡਾਂ ਵਿੱਚ ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਦੀ ਵਿਦਿਆਰਥਣ ਨੇ ਜਿੱਤਿਆ ਗੋਲਡ ਮੈਡਲ

ppn2710201610

ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 62ਵੀਂਆ ਰਾਜ-ਪੱਧਰੀ ਖੇਡਾਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬਾਬਾ ਫ਼ਰੀਦ ਸੀ.ਸੈ. ਸਕੂਲ ਬਠਿੰਡਾ ਦੀ ਗਿਆਰਵੀਂ (ਆਰਟਸ) ਜਮਾਤ ਦੀ ਵਿਦਿਆਰਥਣ ਨੀਰੂ ਮਿੱਤਲ ਨੇ ਵੂਸ਼ੋ ਖੇਡ ਵਿੱਚ ਆਪਣੀ ਕਲਾ ਦੀ ਪ੍ਰਬੀਨਤਾ ਨੂੰ ਸਿਖਰ ਤੱਕ ਪਹੁੰਚਾਉਂਦੇ ਹੋਏ ਗੋਲਡ ਮੈਡਲ ਜਿੱਤ ਕੇ ਸਕੂਲ ਤੇ ਪੂਰੇ ਇਲਾਕੇ ਦਾ ਨਾਂ ਚਮਕਾਇਆ ਹੈ। ਜ਼ਿਕਰਯੋਗ ਹੈ ਕਿ ਨੀਰੂ ਮਿੱਤਲ ਨੂੰ 22 ਤੋਂ 26 ਨਵੰਬਰ ਦੌਰਾਨ ਭੋਪਾਲ ਵਿਖੇ ਹੋਣ ਜਾ ਰਹੀਆਂ ਰਾਸ਼ਟਰੀ ਖੇਡਾਂ ਲਈ ਵੀ ਚੁਣਿਆ ਗਿਆ ਹੈ।ਜਿੱਤ ਹਾਸਲ ਕਰਨ ਤੋਂ ਬਾਦ ਅੱਜ ਬਠਿੰਡਾ ਵਿਖੇ ਪਹੁੰਚਣ ਸਮੇਂ ਜੇਤੂ ਵਿਦਿਆਰਥਣ ਦਾ ਭਰਵਾਂ ਸਵਾਗਤ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਸ. ਬਲਜਿੰਦਰ ਸਿੰਘ ਵੱਲੋਂ ਜੇਤੂ ਵਿਦਿਆਰਥਣ ਦੀ ਇਸ ਸ਼ਾਨਦਾਰ ਜਿੱਤ ਤੇ ਫਖ਼ਰ ਮਹਿਸੂਸ ਕਰਦਿਆਂ ਆਪਣੀ ਡਾਢੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਵੱਲੋਂ ਨੀਰੂ ਮਿੱਤਲ ਤੇ ਉਸਦੇ ਮਾਪਿਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥਣ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ।ਉਨ੍ਹਾਂ ਨੇ ਦੱਸਿਆ ਕਿ ਜੇਤੂ ਵਿਦਿਆਰਥਣ ਦੀਆਂ ਖੇਡ ਪ੍ਰਾਪਤੀਆਂ ਨੂੰ ਦੇਖਦੇ ਹੋਏ ਸੰਸਥਾ ਵੱਲੋਂ ਇਸ ਵਿਦਿਆਰਥਣ ਦਾ ਦਾਖਲਾ ਬਿਲਕੁਲ ਮੁਫ਼ਤ ਕੀਤਾ ਗਿਆ ਸੀ ਅਤੇ ਪੂਰੀ ਸਿੱਖਿਆ ਵੀ ਬਿਲਕੁਲ ਮੁਫ਼ਤ ਕੀਤੀ ਹੋਈ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply