Thursday, July 9, 2026

ਬੀ.ਬੀ.ਕੇ.ਡੀ.ਏ.ਵੀ. ਕਾਲਜ ਵੱਲੋਂ ਆਯੋਜਿਤ ਦੋ ਦਿਨਾਂ ਦਿਵਾਲੀ ਮੇਲਾ

ppn2710201611
ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੇ ਡਿਜ਼ਾਇਨ ਵਿਭਾਗ ਵੱਲੋਂ ਫਾਈਨ ਆਰਟ, ਹੋਮ ਸਾਇੰਸ ਅਤੇ ਜਿਊਲਰੀ ਡਿਜ਼ਾਇਨ ਵਿਭਾਗਾਂ ਦੇ ਸਹਿਯੋਗ ਦੁਆਰਾ ਦੋ ਦਿਨਾਂ ਦੀਵਾਲੀ ਮੇਲੇ ਦਾ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਸਰਵਜੀਤ ਬਰਾੜ ਸੁਪਤਨੀ ਡਾ.ਏ.ਐਸ.ਬਰਾੜ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਦਿਆਰਥਣਾਂ ਦੁਆਰਾ ਬਣਾਏ ਸਿਰਜਾਣਤਮਕ ਤੇ ਸੁੰਦਰ ਹੱਥ ਕਲਾਕ੍ਰਿਤੀਆਂ ਦੇ ਨਮੂਨਿਆਂ ਦੇ ਸਟਾਲ ਪ੍ਰਦਰਸ਼ਨ ਕੀਤੇ ਗਏ।ਜਿਵੇਂ ਟਾਈ ਐਂਡ ਡਾਈ, ਬਲੌਕ ਐਂਡ ਸਕਰੀਨ ਪ੍ਰੀਟਿੰਗ,ਪੇਟਿੰਗਜ਼,ਮਿਊਰਿਲ, ਮਹਿੰਦੀ ਕਲਾ, ਨੇਲ ਆਰਟ,ਸਕਾਫ਼,ਸਟੌਲ,ਦੁਪੱਟੇ ਅਤੇ ਹੋਰ ਹੱਥ-ਕਲਾਵਾਂ ਗਣੇਸ਼ ਜੀ, ਮੋਮਬੱਤੀਆਂ,ਦੀਵੇ,ਪੇਪਰਲੈਂਪ,ਸ਼ੀਸ਼ੇ ਆਦਿ।ਨਾਲ ਹੀ ਇਸ ਮੌਕੇ ਵਿਦਿਆਰਥਣਾਂ ਵਲੋਂ ਤਿਆਰ ਵਿਭਿੰਨ ਖਾਣੇ ਦੀਆਂ ਆਈਟਮਾਂ ਦੇ ਸਟਾਲ ਵੀ ਲਗਾਏ ਗਏ ਜਿੰਨਾਂ ‘ਚ ਪੀਜ਼ਾ, ਪਾਸਤਾ, ਢੋਕਲਾ, ਸੈਂਡਵਿੱਚ, ਗੋਲਗੱਪੇ, ਕੇਕ ਅਤੇ ਚਾਕਲੇਟ ਆਦਿ ਬਹੁਤ ਸਵਾਦੀ ਆਈਟਮਾਂ ਸਨ।
ਡਾ. ਸਰਵਜੀਤ ਬਰਾੜ ਨੇ ਵਿਦਿਆਰਥਣਾਂ ਵੱਲੋਂ ਬਣਾਈਆਂ ਵਿਲੱਖਣ ਕਲਾਕ੍ਰਿਤੀਆਂ ਦੀ ਕਲਾਤਮਿਕਤਾ ਦੀ ਖੂਬ ਸ਼ਲਾਘਾ ਕੀਤੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਅਤੇ ਸਟਾਫ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਅਜਿਹੇ ਕਿੱਤਾ-ਮੁੱਖੀ ਕਾਰਜਸ਼ਾਲਾਵਾਂ ਵਿਦਿਆਰਥਣਾਂ ਦੇ ਹੁਨਰ ਨੂੰ ਉਜਾਗਰ ਕਰਨ ਵਿੱਚ ਬਹੁਤ ਸਹਾਇਕ ਹੁੰਦੇ ਹਨ। ਉਹਨ੍ਹਾਂ ਕਿਹਾ ਕਿ ਬੀ.ਬੀ.ਕੇ.ਡੀ.ਏ.ਵੀ. ਕਾਲਜ ਅਜਿਹੇ ਪ੍ਰਭਾਵਸ਼ਾਲੀ ਵਿਹਾਰਕ ਪ੍ਰੋਗਰਾਮਾਂ ਨੂੰ ਹਮੇਸ਼ਾਂ ਹੀ ਉਤਸ਼ਾਹਿਤ ਕਰਦਾ ਹੈ। ਇਸ ਮੋਕੇ ਤੇ ਐਸ.ਪੀ. ਸ੍ਰੀ. ਲਖਬੀਰ ਸਿੰਘ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਵਿਦਿਆਰਥੀਆਂ ਅਤੇ ਸਟਾਫ ਦੀ ਸਿਰਜਣਾਤਮਕ ਸੁੰਦਰ ਕਲਾਕ੍ਰਿਤੀਆ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ।ਮਿਸਜ਼ ਮਨਜੋਤ ਸੰਧੂ, ਵਾਈਸ ਪ੍ਰਿੰਸੀਪਲ, ਮਿਸਜ਼ ਮਨਦੀਪ ਸੋਖੀ, ਮੁਖੀ ਡਿਜ਼ਾਇਨ ਵਿਭਾਗ, ਡਾ. ਪੂਨਮ ਰਾਮਪਾਲ, ਮੁਖੀ ਹੋਮ ਸਾਇੰਸ ਵਿਭਾਗ, ਡਾ. ਜੀਵਨ ਸੋਢੀ, ਮੁਖੀ ਫਾਈਨ ਆਰਟ ਵਿਭਾਗ, ਮਿਸਜ਼ ਸ਼ਿਫਾਲੀ ਜ਼ੋਹਰ ਕੋਆਰਡੀਨੇਟਰ, ਜਿਊਲਰੀ ਡਿਜ਼ਾਇਨ ਵਿਭਾਗ ਅਤੇ ਹੋਰ ਸਟਾਫ ਮੈਂਬਰਾ ਨੇ ਵਿਦਿਆਰਥਣਾਂ ਨੂੰ ਮੁਬਾਰਕਾਂ ਦਿੱਤੀਆਂ ਜਿੰਨਾ ਸਦਕਾ ਇਹ ਦੀਵਾਲੀ ਮੇਲਾ ਬਹੁਤ ਸਫਲ ਰਿਹਾ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply