Thursday, July 9, 2026

ਵੈਕਟਰ ਬੌਰਨ ਡੀਜ਼ੀਜ਼ਸ਼ ਡੇਂਗੂ, ਚਿਕਨਗੁਨਿਆ ਤੇ ਮਲੇਰੀਆ ਤੇ ਚਰਚਾ

ppn2710201614

ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨਿਆ ਵਰਗੀਆਂ ਖ਼ਤਰਨਾਕ ਬੀਮਾਰੀਆਂ ਤੋਂ ਬਚਾਵ ਤੇ ਰੋਕ ਉਪਰ ਚਰਚਾ ਦੇ ਲਈ ਡਾਕਟਰਾਂ ਦੀ ਇੱਕ ਟੀਮ ਜਿਸ ਵਿੱਚ ਡਾ. ਮਦਨ ਮੋਹਨ ਜ਼ਿਲ੍ਹਾ ਮਲੇਰੀਆ ਅਧਿਕਾਰੀ ਤੇ ਡਾ. ਰਾਮ ਮਹਿਤਾ ਜ਼ਿਲ੍ਹਾ ਸਿਹਤ ਅਧਿਕਾਰੀ ਸਿਵਲ ਸਰਜਨ ਆਫ਼ਿਸ ਤੋਂ ਆਏ। ਉਹਨਾਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਇਹਨਾਂ ਬਿਮਾਰੀਆਂ ਤੋਂ ਬਚਾਵ ਦੇ ਲਈ ਉਨ੍ਹਾਂ ਦੇ ਲੱਛਣ ਅਤੇ ਉਨ੍ਹਾਂ ਨੂੰ ਦੂਰ ਕਰਨ ਅਤੇ ਉਸਦੇ ਉਪਚਾਰ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਗੱਲ ਦੇ ਲਈ ਵੀ ਪ੍ਰੇਰਨਾ ਦਿੱਤੀ ਕਿ ਉਹ ਆਮ ਲੋਕਾਂ ਵਿੱਚ ਇਹਨਾਂ ਬਿਮਾਰੀਆਂ ਦੇ ਪ੍ਰਤੀ ਜਾਗਰੁਕਤਾ ਫੈਲਾਉਣ ਅਤੇ ਲੋਕਾਂ ਨੂੰ ਮੱਛਰਾਂ ਨੂੰ ਵੱਧਣ ਤੋਂ ਰੋਕਣ ਦੇ ਲਈ ਆਪਣੇ ਵਾਤਾਵਰਣ ਨੁੰ ਸਾਫ਼ਸ਼ਸੁਥਰਾ ਰੱਖਣ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ਼ਤਿਹਾਰ ਵੀ ਵੰਡੇ ਜਿਸ ਵਿੱਚ ਉਹਨਾਂ ਨੇ ਜ਼ਰੂਰੀ ਹਦਾਇਤਾਂ ਤੇ ਉਹਨਾਂ ਨੂੰ ਦੂਰ ਕਰਨ ਦੀਆਂ ਤਰਕੀਬਾਂ ਵੀ ਦੱਸੀਆਂ ਸੀ। ਸਕੂਲ ਦੇ ਪ੍ਰਿzੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਉਹਨਾਂ ਨੂੰ ਧੰਨਵਾਦ ਦਿੱਤਾ ਕਿ ਉਹਨਾਂ ਨੇ ਵਿਦਿਆਰਥੀਆਂ ਨੂੰ ਬਹੁਮੁੱਲੇ ਸੁਝਾਵ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਪਰਹੇਜ਼ ਇਲਾਜ਼ ਤੋਂ ਬਿਹਤਰ ਹੈ ਅਤੇ ਵਿਦਿਆਰਥੀਆਂ ਨੂੰ ਮੱਛਰਾਂ ਤੋਂ ਬਚਣ ਦੇ ਲਈ ਆਪਣੇ ਆਲੇਸ਼ਦੁਆਲੇ ਸਾਫ਼ਸ਼ਸਫ਼ਾਈ ਰੱਖਣ ਨੂੰ ਵੀ ਕਿਹਾ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply