ਫਾਜ਼ਿਲਕਾ, 27 ਅਕਤੂਬਰ (ਵਿਨੀਤ ਅਰੋੜਾ)- ਪਿਛਲੇ ਲੰਬੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ 5178 ਮਾਸਟਰ ਕਾਡਰ ਯੂਨੀਅਨ ਵੱਲੋਂ 30 ਅਕਤੂਬਰ ਨੂੰ ਰੋਸ ਵਜੋਂ ਕਾਲੀ ਦੀਵਾਲੀ ਮਨਾਈ ਜਾਵੇਗੀ। ਯੂਨੀਅਨ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਬੇਅੰਤ ਸਿੰਘ ਘੋਗਾ ਅਤੇ ਬਲਾਕ ਅਬੋਹਰ ਪ੍ਰਧਾਨ ਗੋਰਵ ਗਗਨੇਜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉੱਚ ਯੋਗਤਾ ਪ੍ਰਾਪਤ ਅਤੇ ਪੰਜਾਬ ਸਰਕਾਰ ਵੱਲੋਂ ਆਰਟੀਈ ਦੀਆਂ ਹਦਾਇਤਾਂ ਮੁਤਾਬਕ ਜੁਲਾਈ 2011 ਵਿਚ ਲਈ ਗਈ ਸਭ ਤੋਂ ਅੋਖੀ ਟੀਈਟੀ ਪ੍ਰੀਖਿਆ ਪਾਸ ਇਹ ਅਧਿਆਪਕ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅੱਜ ਸਮਾਜ ਵਿਚ ਤਰਸ ਦੇ ਪਾਤਰ ਬਣੇ ਹੋਏ ਹਨ। ਇਨ੍ਹਾਂ ਨੂੰ ਅਨਪੜ੍ਹ ਮਜ਼ਦੂਰਾਂ ਤੋਂ ਵੀ ਘੱਟ ਤਨਖਾਹ 6000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇ ਕੇ ਉਨ੍ਹਾਂ ਬੁਧੀਜੀਵੀ ਵਰਗ ਦਾ ਸੋਸ਼ਨ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੇ ਜਿੰਮੇ ਪੰਜਾਬ ਦੇ ਗਰੀਬ ਵਿਦਿਆਰਥੀਆਂ ਦੇ ਭਵਿੱਖ ਬਣਾਉਣ ਦੀ ਜਿੰਮੇਵਾਰੀ ਹੈ। ਇਸ ਨਾਮਾਤਰ ਤਨਖਾਹ ਨਾਲ ਇਨ੍ਹਾਂ ਅਧਿਆਪਕਾਂ ਦਾ ਘਰ ਦਾ ਗੁਜ਼ਾਰਾ ਚਲਾਉਣਾ ਅੋਖਾ ਹੋਇਆ ਪਿਆ ਹੈ ਤੇ ਉਤੋਂ ਬਹੁਤੇ ਅਧਿਆਪਕਾਂ ਦੀ ਤੈਨਾਤੀ ਪੰਜਾਬ ਦੇ ਬੇਟ ਅਤੇ ਕੰਡੀ ਖੇਤਰ ਦੇ ਦੂਰ ਦੁਰਾਡੇ ਦੇ ਸਕੂਲਾਂ ਵਿਚ ਕੀਤੀ ਗਈ ਹੈ। ਇਨੀ ਘੱਟ ਤਨਖਾਹ ਨਾਲ ਗੁਜ਼ਾਰਾ ਤਾਂ ਦੂਰ, ਸਕੂਲਾਂ ਵਿਚ ਪਹੁੰਚਣ ਲਈ ਕਰਜ਼ੇ ਚੁੱਕ ਕੇ ਕਿਰਾਏ ਭਾੜਿਆਂ ਦਾ ਇੰਤਜਾਮ ਕੀਤਾ ਜਾ ਰਿਹਾ ਹੈ। ਕੁਝ ਅਧਿਆਪਕ ਦੀ ਹਾਲਾਤ ਇਨੀ ਵਿਗੜ ਚੁੱਕੀ ਹੇ ਕਿ ਕੋਮ ਦੇ ਨਿਰਮਾਤਾ ਕਹੇ ਜਾਣ ਵਾਲੇ ਅਧਿਆਪਕ ਵਰਗ ਨੂੰ ਛੁੱਟੀ ਵਾਲੇ ਦਿਨ ਮਜ਼ਦੂਰੀ ਤੱਕ ਕਰਨੀ ਪੈਂਦੀ ਹੈ। ਪਿਛਲੇ ਦਿਨੀਂ ਸਰਕਾਰ ਵੱਲੋਂ ਜਿੱਥੇ 27000 ਮੁਲਾਜ਼ਮਾਂ ਨੂੰ ਪੱਕੇ ਕਰਕੇ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ ਹੈ ਉੱਥੇ ਇਨ੍ਹਾਂ ਰੈਗੂਲਰ ਹੋਣ ਯੋਗ ਅਧਿਆਪਕਾਂ ਨੂੰ ਅਣਗੋਲੇ ਜਾਣ ਦੀ ਨੀਤੀ ਸਮਝ ਤੋਂ ਪਰੇ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਗਲਤ ਨੀਤੀਆਂ ਕਾਰਨ ਇਨ੍ਹਾਂ ਅਧਿਆਪਕਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਹੈ ਤੇ ਸਕਰਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਲਦੀ ਰੈਗੂਲਰ ਕਰਨ ਦੀ ਮੰਗ ਛੇਤੀ ਪੂਰੀ ਕੀਤੀ ਜਾਵੇ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media