Friday, July 5, 2024

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਸਿਖਿਆਰਥੀਆਂ ਨੂੰ ਸਰਟੀਫਿਕੇਟ, ਸਕਿਲ ਕਾਰਡ ਅਤੇ ਵਜੀਫੇ ਵੰਡੇ

ppn2810201601
ਅਲਗੋਂ ਕੋਠੀ, 28 ਅਕਤੂਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਆਗਾਜ਼ ਸੁਸਾਇਟੀ ਵਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਕਟਿੰਗ ਟੇਲਰਿੰਗ ਸੈਂਟਰ ਵਿੱਚੋ ਪਾਸ ਹੋਏ ਸਿਖਿਆਰਥੀਆਂ ਨੂੰ ਸਰਟੀਫਿਕੇਟ, ਸਕਿਲ ਕਾਰਡ ਅਤੇ ਵਜੀਫਾ ਦਿੱਤਾ ਗਿਆ।ਦਵਿੰਦਰ ਸਿੰਘ ਅਮਰਕੋਟ ਨੇ ਦੱਸਿਆ ਕਿ ਆਗਾਜ਼ ਸੁਸਾਇਟੀ ਵਲੋਂ ਅਲਗੋਂ ਕੋਠੀ ਵਿਖੇ ਕਟਿੰਗ ਟੇਲਰਿੰਗ ਸੈਂਟਰ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਲੜਕੀਆਂ ਨੂੰ 45 ਦਿਨਾਂ ਦੀ ਟ੍ਰੇਨਿੰਗ ਦਿੱਤੀ ਗਈ।ਟ੍ਰੇਨਿੰਗ ਕੋਰਸ ਵਿੱਚ ਜਿਹੜੇ ਸਿਖਿਆਰਥੀ ਪਾਸ ਹੋਏ, ਉਹਨਾਂ ਨੂੰ ਨੈਸ਼ਨਲ ਲੈਵਲ ਦਾ ਸਰਟੀਫਕੇਟ ਅਤੇ ਸਕਿੱਲ ਕਾਰਡ [ਜਿਸ ‘ਤੇ ਸਿਖਿਆਰਥੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਕਰਜਾ ਲੈ ਸਕਦੇ ਹਨ) ਤੋਂ ਇਲਾਵਾ  800 ਰੁਪਏ ਬਤੋਰ ਵਜੀਫਾ ਦਿੱਤਾ ਗਿਆ।ਇਸ ਸਮੇਂ ਗੁਰਵਿੰਦਰ ਸਿੰਘ ਗਿੱਲ ਨੇ ਐੇਮ. ਡੀ ਹਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਆਗਾਜ਼ ਸੁਸਾਇਟੀ ਦਾ ਉਪਰਾਲਾ ਸ਼ਲਾਘਾਯੌਗ ਹੈ, ਜਿਸ ਨੇ ਬਾਰਡਰ ‘ਤੇ ਵੱਸਦੇ ਬੱਚਿਆਂ ਨੂੰ ਰੁਜਗਾਰ ਦਿਵਾਉਣ ‘ਚ ਸਹਾਇਤਾ ਕੀਤੀ।ਇਸ ਮੋਕੇ ਮੈਡਮ ਸ਼ੀਤਲ ਚੋਪੜਾ, ਦਵਿੰਦਰ ਕੋਰ, ਅੰਜੂ ਬਾਲਾ, ਜੈਪਾਲ ਚੋਪੜਾ, ਪਰਮਿੰਦਰ ਸਿੰਘ, ਕਵਲਜੀਤ ਕੋਰ .ਆਦਿ ਹਾਜਰ ਸਨ ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply