Sunday, February 22, 2026

 14 ਮੈਂਬਰੀ ਸਕਾਊਟ ਐਂਡ ਗਾਈਡ ਟੀਮ ਨੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਬਠਿੰਡਾ ਦਾ ਮਾਣ ਵਧਾਇਆ

ppn2910201601
ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤ ਸਕਾਊਟ ਐਂਡ ਗਾਈਡ ਦੇ ਨੈਸ਼ਨਲ ਹੈੱਡ ਕੁਆਰਟਰ ਦਿੱਲੀ ਵੱਲੋਂ ਕਬਿੰਗ ਦੀ 100 ਵੀਂ ਵਰ੍ਹੇਗੰਢ ਮੌਕੇ ਨੈਸ਼ਨਲ ਲੈਵਲ ਕੱਬ ਬੁਲਬੁਲ ਉਤਸਵ ਗੋਰਖਪੁਰ
(ਉੱਤਰ ਪ੍ਰਦੇਸ਼) ਵਿਖੇ ਕਰਵਾਏ ਗਏ ਮੁਕਾਬਲਿਆਂ ਵਿੱਚ ਭਾਗ ਲੈਣ ਉਪਰੰਤ ਸੂਬੇ ਦੀ ਅਗਵਾਈ ਕਰ ਰਹੀ ਜ਼ਿਲ੍ਹਾ ਬਠਿੰਡਾ ਦੀ ਟੀਮ ਅੱਜ ਵਾਪਸ ਪਰਤ ਆਈ ਹੈ। ਪੰਜਾਬ ਦੀ ਅਗਵਾਈ ਕਰਦਿਆਂ ਬੱਚਿਆਂ ਦੀ 14 ਮੈਂਬਰੀ ਟੀਮ ਨੇ ਜਿੱਥੇ ਰਾਜਸੀ ਵਿਰਾਸਤ ਅਤੇ ਮੇਲੇ ਦੇ ਪ੍ਰਦਰਸ਼ਨ ਵਿੱਚ ਪੂਰੇ ਭਾਰਤ ਵਿੱਚੋਂ ਪਹਿਲਾ ਅਤੇ ਪਲੇਅ ਐਕਟ ਵਿੱਚ ਤੀਸਰਾ ਸਥਾਨ ਹਾਸਿਲ ਕਰਕੇ ਸੂਬੇ ਅਤੇ ਜ਼ਿਲਾ ਬਠਿੰਡਾ ਦਾ ਮਾਣ ਵਧਾਇਆ ਹੈ। ਨੈਸ਼ਨਲ ਕੈਂਪ ਵਿੱਚ ਸੂਬੇ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਅਮਰਜੀਤ ਕੌਰ ਕੋਟਫੱਤਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ: ਹਰਦੀਪ ਸਿੰਘ ਤੱਗੜ ਨੇ ਟੀਮ ‘ਚ ਸ਼ਾਮਿਲ ਅਧਿਆਪਕਾਂ ਰਣਜੀਤ ਬਰਾੜ ਮਲਕਾਣਾ, ਰਾਜਿੰਦਰ ਸਿੰਘ ਕੋਠੇ ਇੰਦਰ ਸਿੰਘ, ਪਰਮਜੀਤ ਕੌਰ ਬਲਾਹੜ ਮਹਿਮਾ ਅਤੇ ਪ੍ਰਿਤਪਾਲ ਕੌਰ ਪਰਸਰਾਮ ਨਗਰ ਬਠਿੰਡਾ ਨੂੰ ਵਧਾਈਆਂ ਦਿੰਦਿਆਂ ਸ਼ਾਬਾਸ਼ੇ ਵੀ ਦਿੱਤੀ। ਇਸ ਮੌਕੇ ਜ਼ਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ ਸ: ਅੰਮ੍ਰਿਤਪਾਲ ਬਰਾੜ, ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਹਰਦਰਸ਼ਨ ਸਿੰਘ ਸੋਹਲ, ਜਗਸ਼ੇਰ ਸਿੰਘ ਨੇ ਵੀ ਟੀਮ ਮੈਂਬਰ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਤਿੰਨ ਸਕੂਲਾਂ ਨਾਲ ਸਬੰਧਿਤ 14 ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਚਾਰੇ ਅਧਿਆਪਕਾਂ ਦੀ ਵਧੀਆ ਅਗਵਾਈ ਕਰਕੇ ਹੀ ਜ਼ਿਲ੍ਹੇ ਅਤੇ ਰਾਜ ਦਾ ਨਾਮ ਰੋਸ਼ਨ ਹੋਇਆ ਹੈ। ਡੀ.ਈ.ਓ ਸ਼੍ਰੀ ਤੱਗੜ ਵੱਲੋਂ ਅਧਿਆਪਕਾਂ ਨਾਲ ਵਿਸਥਾਰਿਤ ਗੱਲਬਾਤ ਕਰਦਿਆਂ ਕੌਮੀ ਕੈਂਪ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ ਗਈ। ਇਸ ਦੌਰਾਨ ਅਧਿਆਪਕ ਰਣਜੀਤ ਸਿੰਘ ਬਰਾੜ ਮਲਕਾਣਾ ਅਤੇ ਰਾਜਿੰਦਰ ਸਿੰਘ ਗੋਨਿਆਣਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਬੱਚਿਆਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪ੍ਰਮੁੱਖ ਸਥਾਨ ਸੰਸਦ ਭਵਨ, ਰਾਸ਼ਟਰਪਤੀ ਭਵਨ, ਇੰਡੀਆ ਗੇਟ, ਕੁਤਬ ਮੀਨਾਰ, ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਲਾਲ ਕਿਲਾ ਅਤੇ ਲੋਟਸ ਟੈਂਪਲ ਆਦਿ ਦੇ ਨਾਲ ਨਾਲ ਗੋਰਖਪੁਰ ਦੇ ਪ੍ਰਸਿੱਧ ਮੰਦਰ ਦੀ ਸੈਰ ਵੀ ਕਰਵਾਈ ਗਈ।ਇਸ ਮੌਕੇ ਇੱਥੇ ਹਾਜ਼ਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਨੇਕ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਜੀਤ ਸਿੰਘ, ਬੀ.ਈ.ਈ.ਓ ਹੈੱਡ ਕੁਆਰਟਰ ਕਰਮਜੀਤ ਕੌਰ, ਸਤਨਾਮ ਸਿੰਘ, ਬਿਕਰਮ ਸਿੰਘ, ਚੰਦਰ ਸ਼ੇਖਰ, ਪ੍ਰਿੰਸੀਪਲ ਪ੍ਰਦੀਪ ਕੁਮਾਰ ਆਦਿ ਨੇ ਵੀ ਕੌਮੀ ਕੈਂਪ ਵਿੱਚ ਭਾਗ ਲੈਣ ਵਾਲੀ ਟੀਮ ਨੂੰ ਵਧਾਈਆਂ ਦਿੱਤੀਆਂ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply