
ਚੌਂਕ ਮਹਿਤਾ, 29 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੀ ਸਰਪ੍ਰਸਤ ਹੇਠ ਮਾਝਾ ਜੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋ ਅਤੇ ਸਕੱਤਰ ਜਰਨਲ ਤਲਬੀਰ ਗਿੱਲ ਵੱਲੋਂ ਜਾਰੀ ਯੂਥ ਵਿੰਗ ਦੀ ਸੂਚੀ ਵਿੱਚ ਚੌਂਕ ਮਹਿਤਾ ਦੀ ਹਰਮਨ ਪਿਆਰੀ ਸ਼ਖਸੀਅਤ ਤੇ ਲੰਮੇ ਸਮੇ ਤੋਂ ਅਕਾਲੀ ਦਲ ਬਾਦਲ ਦੇ ਵਫਾਦਾਰ ਸਿਪਾਹੀ ਨਿਸ਼ਾਨ ਸਿੰਘ ਗੋਲਡੀ ਨੂੰ ਯੂਥ ਸਕੱਤਰ ਨਿਯੁੱਕਤ ਕੀਤਾ ਗਿਆ ਹੈ।ਇਸ ਸਮੇਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗੋਲਡੀ ਨੇ ਕਿਹਾ ਕਿ ਯੂਥ ਸਕੱਤਰ ਦੀ ਜੁੰਮੇਵਾਰੀ ਸੌਂਪਣ ‘ਤੇ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ. ਬਿਕਰਮ ਸਿੰਘ ਮਜੀਠੀਆ, ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਤਲਬੀਰ ਸਿੰਘ ਗਿੱਲ, ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਦਾ ਦਿਲ ਦੀ ਗਹਿਰਾਈਆ ਤੋ ਧੰਨਵਾਦ ਕਰਦੇ ਹਬ ਤੇ ਵਿਸ਼ਵਾਸ ਦਿਵਾਉਦੇ ਹਨ ਕਿ ਸਰਕਾਰ ਵੱਲੋਂ ਸੌਂਪੀ ਯੂਥ ਸਕੱਤਰ ਦੀ ਜੁੰਮੇਵਾਰੀ ਆਪਣੀ ਪੂਰੀ ਤਨਦੇਹੀ ਨਾਲ ਨਿਭਾਉਣਗੇ ।ਇਸ ਮੌਕੇ ਰਾਜਬੀਰ ਸਿੰਘ ਉਦੋਨੰਗਲ ਮੇਂਬਰ ਵਰਕਿੰਗ ਕਮੇਟੀ ਪੰਜਾਬ, ਚੇਅਰਮੈਨ ਕੰਵਰਦੀਪ ਸਿੰਘ ਮਾਨ ਜਲਾਲ ਉਸਮਾਂ, ਜਥੇ. ਜਤਿੰਦਰ ਸਿੰਘ ਲੱਧਾਮੰਡਾ, ਸਰਪੰਚ ਭੁਪਿੰਦਰ ਸਿੰਘ ਸੈਦੋਕੇ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਸਰਪੰਚ ਮਹਿੰਗਾ ਸਿੰਘ ਚੂੰਗ, ਇੰਦਰਜੀਤ ਕਾਕੂ, ਹਰਦਿਆਲ ਸਿੰਘ ਮਹਿਤਾ, ਪੁਰਬਾ ਬ੍ਰਦਰਜ ਆਦਿ ਪ੍ਰਮੁੱਖ ਸ਼ਖਸੀਅਤਾਂ ਤੇ ਇਲਾਕਾ ਨਿਵਾਸੀਆ ਨੇ ਨਿਸ਼ਾਨ ਸਿੰਘ ਨੂੰ ਯੂਥ ਸਕੱਤਰ ਬਣਨ ਦੀਆ ਵਧਾਈਆਂ ਦਿੱਤੀਆਂ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media