ਪਠਾਨਕੋਟ, 28 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਪਠਾਨਕੋਟ ਡਾ.ਨਰੇਸ਼ ਕਾਂਸਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨੈਸ਼ਨਲ ਬਲਾਈਡਨੈਂਸ ਕੰਟਰੋਲ ਪ੍ਰੋਗਰਾਮ ਅਧੀਨ ਦੀਵਾਲੀ ਦੇ ਤਿਉਹਾਰ ਤੇ ਦੀਵਾਲੀ ਪਟਾਕਿਆ ਰਹਿਤ ਮਨਾਉਣ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਂਠ ਸੁੱਰਖਿਅਤ ਦੀਵਾਲੀ ਦੇ ਸੰਬਧ ਵਿੱਚ ਸੈਮੀਨਾਰ ਦਾ ਅਯੋਜਨ ਕੀਤਾ ਗਿਆ।
ਡਾ. ਭੁਪਿੰਦਰ ਸਿੰਘ ਨੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ ਦਿੰਦੇ ਹੋਏ ਦੀਵਾਲੀ ਪਟਾਖਿਆਂ ਰਹਿਤ ਮਨਾਉਣ ਲਈ ਅਪੀਲ ਕੀਤੀ। ਉਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਖਾਂ ਦੇ ਬਚਾੳ ਸੰਬਧੀ ਦਿਵਾਲੀ ਦੇ ਖਾਸ ਮੋਕੇ ਤੇ ਸਿਹਤ ਵਿਭਾਗ ਵਲੋ ਇੱਕ ਵਿਸ਼ੇਸ਼ ਮੁਹਿੰਮ 23 ਅਕਤੂਬਰ 2016 ਤੋਂ ਚਲਾਈ ਜਾ ਰਹੀ ਹੈ ਜਿਸ ਅਧੀਨ ਲੋਕਾਂ ਨੂੰ ਪਟਾਕੇ ਚਲਾਉਂਦੇ ਸਮੇਂ ਬਚਾਉ ਲਈ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਜਾਣਕਾਰੀ ਦਿੱਤੀ ਕਿ ਦੀਵਾਲੀ ਦੇ ਮੋਕੇ ਤੇ ਕਿਸੇ ਵੀ ਤਰਾਂ੍ਹ ਦੀ ਅਣਚਾਹੀ ਘਟਨਾ ਲਈ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਉਪਲਬਧ ਵੀ ਕਰਵਾਈਆਂ ਜਾ ਰਹੀਆਂ ਹਨ।
ਇਸ ਮੋਕੇ ਹਾਜ਼ਰ ਉਪਥੈਲਮਿਕ ਅਫਸਰ ਜਤਿੰਦਰ ਕਟੋਚ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਟਾਖਿਆਂ ਰਹਿਤ ਸੁੱਰਖਿਅਤ ਦੀਵਾਲੀ ਮਨਾਉਣੀ ਚਾਹੀਦੀ ਹੈ। ਜੇਕਰ ਤਿਉਹਾਰ ਤੇ ਪਟਾਖੇ ਚਲਾਉਣੇ ਹਨ, ਤਾਂ ਅੱਖਾਂ ਦੇ ਬਚਾਓ ਲਈ ਜਰੂਰੀ ਸਾਵਧਾਨੀਆਂ ਵੀ ਵਰਤੀਆਂ ਜਾਣੀਆਂ ਬਹੁਤ ਜ਼ਰੂਰੀ ਹਨ। ਪਟਾਖੇ ਚਲਾਉਂਦੇ ਸਮੇਂ ਵੱਡਿਆ ਦੀ ਨਿਗਰਾਨੀ ਬਹੁਤ ਜ਼ੁਰੂਰੀ ਹੈ ਇਸ ਲਈ ਬੱਚਿਆਂ ਨੂੰ ਉਨਾਂ ਦੀ ਨਿਗਰਾਨੀ ਹੇਂਠ ਹੀ ਪਟਾਖੇ ਚਲਾਉਣੇ ਚਾਹੀਦੇ ਹਨ। ਪਟਾਖੇ ਚਲਾਉਂਦੇ ਸਮੇਂ, ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਾਓ ਬਲਕਿ ਸੂਤੀ ਕੱਪੜੇ ਹੀ ਪਾਓ ਅਤੇ ਹੱਥ ਵਿੱਚ ਪਟਾਖੇ ਫੜ ਕੇ ਨਾ ਚਲਾਓ। ਅਣਚੱਲੇ ਪਟਾਖਿਆਂ ਨੂੰ ਫਿਰ ਤੋਂ ਨਾ ਚਲਾਓ। ਜੇਕਰ ਪਟਾਖਿਆ ਕਾਰਨ ਅੱਖਾਂ ਵਿਚ ਸੱਟ ਲੱਗ ਜਾਵੇ ਤਾਂ ਉਸ ਨੂੰ ਨਾ ਹੀ ਮਲੋ,ਤੇ ਨਾ ਹੀ ਰਗੜੋ, ਅੱਖਾਂ ਦੇ ਮਾਹਿਰ ਡਾਕਟਰ ਨੂੰ ਤੁਰੰਤ ਵਿਖਾਓ। ਇਸ ਮੌਕੇ ਮੈਡੀਕਲ ਅਫਸਰ ਡਾ. ਐਮ.ਐਲ ਅਤਰੀ ਕੁਮਾਰ, ਮੈਡੀਕਲ ਅਫਸਰ ਡਾ. ਰਕੇਸ਼ ਸਰਪਾਲ, ਮਾਸ ਮੀਡੀਆ ਅਫਸਰ ਸ਼੍ਰੀਮਤੀ ਗੁਿਰੰਦਰ ਕੋਰ, ਜਿਲ੍ਹਾ ਬੀ.ਸੀ.ਸੀ ਸ੍ਰੀ ਅਮਨਦੀਪ ਸਿੰਘ, ਮੈਡਮ ਮਨਜਿੰਦਰ ਕੋਰ ਆਦਿ ਹਾਜਿਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media