Monday, February 23, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 31 ਅਕਤੂਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਬੰਦੀ ਛੋੜ੍ਹ ਦਿਵਸ ਤੇ ਦੀਵਾਲੀ ਦਾ ਤਿਓਹਾਰ ਸ਼ਰਧਾ-ਭਾਵਨਾ ਸਹਿਤ ਪੂਰੇ ਦੇਸ਼ ‘ਚ ਮਨਾਇਆ ਗਿਆ।

▶ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਪੁੱਜੀਆਂ ਲੱਖਾਂ ਸੰਗਤਾਂ ਨੇ ਕੀਤੇ ਦਰਸ਼ਨ ਇਸ਼ਨਾਨ ਅਤੇ ਅਲੋਕਿਕ ਦੀਪਮਾਲਾ ਅਤੇ ਆਤਿਸ਼ਬਾਜ਼ੀ ਦਾ ਤੱਕਿਆ ਨਜ਼ਾਰਾ।

▶ ਪ੍ਰਧਾਨ ਮੰਤਰੀ ਮੋਦੀ ਨੇ ਹਿਮਾਚਲ ਦੇ ਕਨੌਰ ‘ਚ ਆਈ.ਟੀ.ਬੀ.ਪੀ, ਫੋਜ਼ੀ ਜਵਾਨਾਂ ਅਤੇ ਡੋਗਰਾ ਸਕਾਊਟ ਨਾਲ ਮਨਾਈ ਦਿਵਾਲੀ।

▶ ਪੀ.ਐਮ.ਮੋਦੀ ਨੇ ਫੋਜ਼ੀ ਜਵਾਨਾਂ ਨੂੰ ਵੰਡੀਆਂ ਮਠਿਆਈਆਂ ਤੇ ਆਪ ਕਰਵਾਇਆ ਮੂੰਹ ਮਿੱਠਾ।

▶ ਭਾਰਤ 200 ਏਅਰ ਕਰਾਫਟ ਖ੍ਰੀਦਣ ਦੇ ਰੌਂਅ ‘ਚ – ਭਾਰਤ ਵਿੱਚ ਏਅਰ ਕਰਾਫਟ ਬਨਾਉਣ ਦੀ ਸ਼ਰਤ ‘ਤੇ ਇਕ ਲੱਖ ਕਰੋੜ ਦਾ ਹੋ ਸਕਦਾ ਹੈ ਸੌਦਾ।

▶ ਹਰਿਆਣਾ ਸਰਕਾਰ ਨੇ ਸਤਵਾਂ ਪੇਅ ਕਮਿਸ਼ਨ ਲਾਗੂ ਦਾ ਨੋਟੀਫਿਕੇਸ਼ਨ ਕੀਤਾ ਜਾਰੀ।

▶ ਭਾਰਤ ਨੇ ਜਿੱਤੀ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ – ਫਾਈਨਲ ‘ਚ ਪਾਕਿਸਤਾਨ ਨੂੰ 3-2 ਨਾਲ ਹਰਾਇਆ।

▶ ਨਾਭਾ ‘ਚ ਆਈਡੀਆ ਦੇ ਬੰਦ ਸ਼ੋਅਰੂਮ ਨੂੰ ਲੱਗੀ ਅੱਗ।

▶ ਇਟਲੀ ਵਿੱਚ ਜਬਰਦਸਤ ਭੂਚਾਲ ਨੇ ਹਿਲਾਈਆਂ ਇਮਾਰਤਾਂ – ਤੀਬਰਤਾ 6.6, ਜਾਨੀ ਨੁਕਸਾਨ ਦੀ ਖਬਰ ਨਹੀਂ।

▶ ਕਸ਼ੀਦਗੀ ਦੇ ਚਲਦਿਆਂ ਵਾਹਗਾ ਅਟਾਰੀ ਸਰਹੱਦ ‘ਤੇ ਦੀਵਾਲੀ ਮੌਕੇ ਬੀ.ਐਸ.ਐਫ ਜਵਾਨਾਂ ਨਾ ਕਰਵਾਇਆ ਪਾਕਿ ਰੈਂਜਰਾਂ ਦਾ ਮੂੰਹ ਮਿੱਠਾ।

▶ ਭਾਜਪਾ ਨੇ ਮਨਾਈ ਗ੍ਰੀਨ ਦੀਵਾਲੀ – ਹੁਸ਼ਿਆਰਪੁਰ ਦੇ ਵਣ ਚੇਤਨਾ ਪਾਰਕ ‘ਚ ਲਗਾਏ ਪੌਦੇ।

▶ ਮਨ ਕੀ ਬਾਤ ‘ਚ ਬੋਲੇ ਮੋਦੀ – ਹਨੇਰੇ ਤੋਂ ਉਜਾਲੇ ਦਾ ਪ੍ਰਤੀਕ ਹੈ ਦੀਵਾਲੀ ਦਾ ਤਿਹਾਉਰ।

▶ ਜੰਮੂ ਕਸ਼ਮੀਰ ਦੇ ਮਾਛਿਲ ‘ਚ ਸ਼ਹੀਦ ਹੋਏ ਬੀ.ਐਸ.ਐਫ ਜਵਾਨ ਮਨਦੀਪ ਦਾ ਕੁਰੁਕਸ਼ੇਤਰ ‘ਚ ਹੋਇਆ ਫੋਜ਼ੀ ਸਨਮਾਨਾ ਨਾਲ ਸਸਕਾਰ।
▶ ਸਸਕਾਰ ਮੌਕੇ ਪੁੱਜੇ ਹਰਿਆਣਾ ਦੇ ਸੀ.ਐਮ.ਖੱਟੜ ਨੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਤੇ 50 ਲੱਖ ਮਾਲੀ ਮਦਦ ਦਾ ਐਲਾਨ।

▶ ਇਸ ਵਾਰ ਦੀ ਦੀਵਾਲੀ ਫੋਜ਼ੀ ਜਵਾਨਾਂ ਨੂੰ ਸਮਰਪਿਤ – ਪੀ.ਐਮ ਮੋਦੀ।
▶ ਫਗਵਾੜਾ ਦੇ ਮਨਮੀਤ ਅਲੀਸ਼ੇਰ ਨੂੰ ਸਾੜ੍ਹਨ ਦਾ ਮਾਮਲਾ ਅਸਟ੍ਰੇਲੀਆ ਸਰਕਾਰ ਨਾਲ ਉਠਾਵੇਗਾ ਭਾਰਤ – ਸ਼ੁਸ਼ਮਾ ਸਵਰਾਜ।

▶ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਹੈਡ ਕੁਆਟਰ ‘ਚ ਪਹਿਲੀ ਵਾਰ ਮਨਾਈ ਗਈ ਦੀਵਾਲੀ।

▶ ਜਲੰਧਰ ਦੀ ਪਲਾਈ ਵੁੱਡ ਫੈਕਟਰੀ ‘ਚ ਭਾਰੀ ਅੱਗ ਲੱਗਣ ਦੀ ਖਬਰ – ਅੱਗ ਨਾਲ ਫੈਕਟਰੀ ਦਾ ਕੁੱਝ ਹਿੱਸਾ ਵੀ ਡਿੱਗਾ।

▶ ਪ੍ਰਧਾਨ ਮੰਤਰੀ ਮੋਦੀ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਜਿੱਤਣ ‘ਤੇ ਭਾਰਤੀ ਟੀਮ ਨੂੰ ਦਿੱਤੀ ਵਧਾਈ।

▶ ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਸਕੂਲ ਦੀ ਇਮਾਰਤ ‘ਚ ਅੱਗ ਲੱਗਣ ਕਾਰਨ ਵੱਡਾ ਹਿੱਸਾ ਸੜਿਆ।

▶ ਕੂਪਵਾੜਾ ਦੇ ਕਾਂਡੀ ਖੇਤਰ ਦੇ ਜੰਗਲਾਂ ‘ਚ ਲੁੱਕੇ ਤਿੰਨ ਅੱਤਵਾਦੀਆਂ ਨੂੰ ਫੌਜ਼ ਨੇ ਘੇਰਿਆ।

▶ ਜੰਮੂ ਕਸ਼ਮੀਰ ਦੇ ਆਰ.ਐਸ.ਪੁਰਾ ਹੀਰਾ ਨਗਰ ਤੇ ਸਾਂਬਾ ‘ਚ ਪਾਕਿਸਤਾਨ ਵਲੋਂ ਬੀ.ਐਸ.ਐਫ ਚੌਕੀ ‘ਤੇ ਫਾਈਰਿੰਗ – ਭਾਰਤ ਨੇ ਦਿੱਤਾ ਮੂੰਹ ਤੋੜ ਜਵਾਬ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply