📝 *ਅੱਜ ਦੀਆਂ ਸੁਰਖੀਆਂ…..*
ਮਿਤੀ : 1 ਨਵੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਸ਼ਿਲਪ ਕਲਾ ਦੇ ਰਚੇਤਾ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਉਤਸਵ ਉਨਾਂ ਦੇ ਪੈਰੋਕਾਰਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ।
▶ ਪੰਜਾਬੀ ਸੂਬਾ ਦਿਵਸ ‘ਤੇ ਰਾਜ ਪੱਧਰੀ ਸਮਾਗਮ ਅੰਮ੍ਰਿਤਸਰ ਵਿੱਚ ਅੱਜ 1 ਨਵੰਬਰ ਨੂੰ।
▶ ਸੀ.ਐਮ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਸਮੇਤ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਭਾਜਪਾ ਕੌਮੀ ਪ੍ਰਧਾਨ ਵਿਸ਼ੇਸ਼ ਤੌਰ ‘ਤੇ ਕਰਨਗੇ ਸ਼ਿਰਕਤ।
▶ ਹਰਿਆਣਾ ਦੇ ਗੋਲਡਨ ਜੁਬਲੀ ਜਸ਼ਨਾਂ ਮੌਕੇ ਪੀ.ਐਮ ਮੋਦੀ ਕਰਨਗੇ ਸ਼ਿਰਕਤ।
▶ ਕਾਂਗਰਸ ਨੇ ਕੀਤੀ ਅਹਿਮ ਪਹਿਲ- ਪਾਰਟੀ ਮੈਨੀਫੈਸਟੋ ਵਿੱਚ ਸ਼ਾਮਲ ਹੋਵੇਗਾ ਗਰੀਨ ਏਜੰਡਾ।
▶ ਪ੍ਰਦੂਸ਼ਿਸ਼ਤ ਹੋ ਰਹੇ ਨਦੀਆਂ ਦੇ ਪਾਣੀ ਅਤੇ ਵਾਤਾਵਰਣ ਦੀ ਸੰਭਾਲ ਲਈ ਗਰੀਨ ਕਮਿਸ਼ਨ ਦਾ ਕੀਤਾ ਜਾਵੇਗਾ ਗਠਨ- ਮਨਪ੍ਰੀਤ ਬਾਦਲ।
▶ ਪੁੰਛ ਤੇ ਰਾਜੌਰੀ ‘ਚ ਪਾਕਿ ਗੋਲੀਬਾਰੀ ਨਾਲ ਰਾਜਸਥਾਨ ਦਾ ਜਵਾਨ ਸ਼ੇਰੂ ਰਾਮ ਸ਼ਹੀਦ, ਇੱਕ ਔਰਤ ਦੀ ਵੀ ਹੋਈ ਮੌਤ।
▶ ਆਰ.ਐਸ ਪੁਰਾ ‘ਚ ਪਾਕਿਸਤਾਨ ਵਲੋਂ ਭਾਰੀ ਗੋਲੀਬਾਰੀ- ਭਾਰਤ ਵਲੋਂ ਮੂੰਹਤੋੜ ਜਵਾਬ।
▶ ਜੰਮੂ ਕਸ਼ਮੀਰ ਸਕੂਲ ਸਾੜੇ ਜਾਣ ‘ਤੇ ਹਾਈਕੋਰਟ ਸਖਤ, ਸਰਕਾਰ ਨੂੰ ਸੁਰੱਖਿਆ ਪ੍ਰਬੰਧ ਕਰਨ ਦੇ ਦਿੱਤੇ ਆਦੇਸ਼- ਹੁਣ ਤੱਕ ਸਾੜੇ ਗਏ ਹਨ 27 ਸਕੂਲ।
▶ ਭੋਪਾਲ ਜੇਲ ਤੋਂ ਫਰਾਰ ਹੋਏ 8 ਸਿਮੀ ਕੈਦੀ ਜੇਲ ਤੋਂ 10 ਕਿਲੋਮੀਟਰ ਦੂਰ ਐਨਕਾਊਂਟਰ ‘ਚ ਮਾਰੇ ਗਏ।
▶ ਮੱਧ ਪ੍ਰਦੇਸ਼ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੰਗੀ ਰਿਪੋਰਟ ਅਤੇ ਕਾਂਗਰਸ ਦੇ ਕਮਲ ਨਾਥ ਨੇ ਐਨਕਾਊਂਟਰ ‘ਤੇ ਉਠਾਏ ਸਵਾਲ- ਉੱਚ ਪੱਧਰੀ ਜਾਂਚ ਦੀ ਕੀਤੀ ਮੰਗ।
▶ ਸਰਦਾਰ ਪਟੇਲ ਦੇ ਜਨਮ ਦਿਨ ‘ਤੇ ਹਰਿਆਣਾ ਦੇ ਫਰੀਦਾਬਾਦ ‘ਚ ਰਨ ਫਾਰ ਯੂਨਿਟੀ ਦਾ ਅਯੋਜਨ।
▶ ਜੱਜਾਂ ਦੇ ਫੋਨ ਟੇਪਿੰਗ ਹੋਣ ਦੇ ਕੇਜਰੀਵਾਲ ਨੇ ਲਾਏ ਦੋਸ਼- ਕੇਂਦਰੀ ਮੰਤਰੀ ਸ਼ੰਕਰ ਪ੍ਰਸਾਦ ਸਿੰਘ ਨੇ ਦੋਸ਼ ਨਕਾਰੇ।
▶ ਲੁਧਿਆਣਾ ਵਿੱਚ ਨੌਜਵਾਨਾਂ ਵਲੋਂ ਕਾਰ ‘ਚੋਂ ਸੁੱਟੀ 23 ਸਾਲ ਲੜਕੀ ਇਲਾਜ਼ ਲਈ ਡੀ.ਐਮ.ਸੀ ਹਸਪਤਾਲ ਦਾਖਲ।
▶ ਜਲਾਲਾਬਾਦ ਦੇ ਸਰਕਾਰੀ ਗੋਦਾਮ ਵਿਚੋਂ 500 ਬੋਰੀ ਕਣਕ ਲੁੱਟ ਕੇ ਲੁਟੇਰੇ ਫਰਾਰ।
▶ ਤਰਨ ਤਾਰਨ ਦੇ ਝਬਾਲ ਤੋਂ 28 ਗਾਵਾਂ ਦੀ ਤਸਕਰੀ ਦੇ ਦੋਸ਼ ‘ਚ ਪੁਲਿਸ ਵਲੋਂ 3 ਗ੍ਰਿਫਤਾਰ।
▶ ਬਠਿੰਡਾ ਦੇ ਮਾਤਾ ਜੀਵੀ ਇਲਾਕੇ ‘ਚ ਭਿਆਨਕ ਅੱਗ-8 ਘੰਟੇ ਮਚਾਇਆ ਕਹਿਰ।
▶ ਪਟਿਆਲਾ ਦੇ ਧੂਰੀ ‘ਚ ਪਟਾਕਾ ਬਜਾਰ ‘ਚ ਲੱਗੀ ਅੱਗ ਨਾਲ ਭਾਰੀ ਨੁਕਸਾਨ।
▶ ਦਿਵਾਲੀ ਦੀ ਰਾਤ ਦਿੱਲੀ ਵਿੱਚ 173 ਥਾਵਾਂ ਤੋਂ ਅੱਗ ਲੱਗਣ ਦੀ ਖਬਰ ।
▶ ਸ੍ਰੀ ਨਗਰ ਵਿੱਚ ਬਾਗਬਾਨੀ ਦਫਤਰ ਵਿੱਚ ਸ਼ਾਰਟ ਸਰਕਟ ਨਾਲ ਲੱਗੀ ਅੱਗ।
ਵਾਰਾਨਸੀ ‘ਚ ਦਿਵਾਲੀ ਮੌਕੇ ਮੁਸਲਿਮ ਔਰਤਾਂ ਨੇ ਭਗਵਾਨ ਰਾਮ ਜੀ ਦੀ ਆਰਤੀ ਕਰਕੇ ਕੀਤੀ ਪੂਜਾ।
▶ ਮੁੰਬਈ ਵਾਸੀਆਂ ਨੂੰ ਦਿਵਾਲੀ ਦਾ ਤੋਹਫਾ- 7 ਫੀਸਦ ਘਟੀਆਂ ਬਿਜਲੀ ਦੀਆਂ ਕੀਮਤਾਂ।
▶ ਗੁਜਰਾਤ ਦੇ ਜੂਨਾਗੜ ਸਥਿਤ ਗਿਰ ਜੰਗਲ ਵਿੱਚ ਬੁਢੇ ਸ਼ੇਰ ਰਾਮ ਦੀ ਮੌਤ- ਰਾਮ ਤੇ ਸ਼ਾਮ ਨਾਮ ਦੇ ਮਸ਼ਹੂਰ ਸਨ ਦੋ ਸ਼ੇਰ ।
▶ ਦੀਵਾਲੀ ਦੀ ਰਾਤ ਪਟਾਕਿਆਂ ਨਾਲ ਅੰਮ੍ਰਿਤਸਰ ‘ਚ ਡੇੜ ਦਰਜਨ ਅਤੇ ਜਲੰਧਰ ਤੇ ਲਧਿਆਣਾ ਵਿਚ ਦੋ-ਦੋ ਦਰਜਨ ਥਾਵਾਂ ‘ਤੇ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ ।
▶ ਬਿਕਰਮ ਮਜੀਠੀਆ ਵਲੋਂ ਕੀਤੇ ਗਏ ਮਾਨਹਾਨੀ ਕੇਸ ਦੀ ਪੇਸ਼ੀ ਭੁਗਤਣ ਲਈ ਅੱਜ ਅੰਮ੍ਰਿਤਸਰ ਆਉਣਗੇ ਅਰਵਿੰਦ ਕੇਜਰੀਵਾਲ।
▶ ਸੰਗਰੂਰ ਦੇ ਪਿੰਡ ਖੇੜੀ ‘ਚ ਇੱਕ 45 ਸਾਲਾ ਹੌਲਦਾਰ ਗੁਰਿੰਦਰ ਸਿੰਘ ਨੇ ਦਿਵਾਲੀ ਦੀ ਰਾਤ ਕੀਤੀ ਖੁਦਕੁਸ਼ੀ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media