ਅੰਮ੍ਰਿਤਸਰ, 31 ਅਕਤੂਬਰ (ਜਗਦੀਪ ਸਿੰਘ ਸੱਗੂ)- ਸਥਾਨਕ ਬਟਾਲਾ ਰੋਡ ਸਥਿਤ ਵਿਸ਼ਵਕਰਮਾ ਦਿਵਸ ‘ਤੇ ਗਲੀ ਬਾਂਕੇ ਬਿਹਾਰੀ ‘ਤੇ ਗੋਵਰਧਨ ਪੂਜਾ ਤੇ ਵਿਸ਼ਵਕਰਮਾ ਦਿਵਸ ਦਾ ਵੱਡਾ ਸਮਾਰੋਹ ਅਰਜੁਨ ਯਾਦਵ, ਪਰਸ਼ੁਰਾਮ ਸ਼ਰਮਾ, ਮਾਸਟਰ ਰਾਮ ਦੀ ਅਗਵਾਈ ਵਿੱਚ ਹੋਇਆ।ਹਲਕਾ ਉੱਤਰੀ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਰਿੰਟੂ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ, ਜਿੰਨਾ ਦਾ ਭਰਵਾਂ ਸੁਆਗਤ ਕੀਤਾ ਗਿਆ।
ਕਰਮਜੀਤ ਸਿੰਘ ਰਿੰਟੂ ਨੇ ਗੋਵਰਧਨ ਪੂਜਾ ਵਿੱਚ ਹਿੱਸਾ ਲਿਆ ਅਤੇ ਸਾਰੇ ਦੇਸ਼ ਵਾਸੀਆਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਇੰਨਾ ਤਿਓਹਾਰਾਂ ਦਾ ਹਿੰਦੂ ਧਰਮ ਅਤੇ ਸੰਸਕ੍ਰਤਿ ਵਿੱਚ ਵਿਸ਼ੇਸ਼ ਸਥਾਨ ਹੈ। ਮਾਨਤਾ ਹੈ ਕਿ ਪ੍ਰਾਚੀਨ ਕਾਲ ਵਿੱਚ ਜਿੰਨੀ ਰਾਜਧਾਨੀਆਂ ਸਨ, ਉਹ ਸਾਰੀਆ ਹੀ ਵਿਸ਼ਵਕਰਮਾ ਵੱਲੋਂ ਹੀ ਬਣਾਈਆ ਗਈਆ ਸਨ।ਇੱਥੋਂ ਤਕ ਕੀ ਸਤਯੁਗ ਦੀ ਸਵਰਗ ਲੋਕ, ਤ੍ਰੈਤਾ ਯੁਗ ਦੀ ਲੰਕਾ, ਦਵਾਪਰ ਯੁਗ ਦੀ ਦਵਾਰਿਕਾ ਅਤੇ ਕਲਯੁੱਗ ਦਾ ਹਸਤੀਨਾਪੁਰ ਆਦਿ ਵਿਸ਼ਵਕਰਮਾ ਵੱਲੋਂ ਹੀ ਬਣਾਇਆ ਗਿਆ।
ਉਨਾਂ ਕਿਹਾ ਕਿ ਪੰਜਾਬ ਵਿੱਚ ਪ੍ਰਵਾਸੀ ਭਰਾਵਾਂ ਦੀ ਅਹਿਮ ਭੂਮਿਕਾ ਨੂੰ ਅਣਢਿੱਠਾ ਨਹੀਂ ਕੀਤਾ ਜਾ ਸਕਦਾ।ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪ੍ਰਵਾਸੀ ਭਰਾਵਾਂ ਦੇ ਲਈ ਕੋਈ ਖਾਸ ਯੋਜਨਾਵਾਂ ਯਾ ਸੁਵਿਧਾਵਾਂ ਉਪਲੱਬਧ ਨਹੀਂ ਕਰਵਾਈਆਂ ਗਈਆਂ, ਪਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਨਣ ‘ਤੇ ਸੰਭਵ ਯੋਜਨਾਵਾਂ ਅਤੇ ਸੁਵਿਧਾਵਾਂ ਪ੍ਰਵਾਸੀ ਭਰਾਵਾਂ ਨੂੰ ਉਪਲਬੱਧ ਕਰਵਾਈਆ ਜਾਣਗੀਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media